ਹਿਮਾਚਲ ਦੇ ਮੰਦਰਾਂ ''ਚ ਪਰੋਸਿਆ ਜਾਣ ਵਾਲਾ ਪ੍ਰਸਾਦ ਅਤੇ ਭੋਗ ਸਾਫ਼-ਸੁਥਰਾ, ਗੁਣਵਤਾ ਜਾਂਚ ''ਚ ਰਹੇ ਸਿਖ਼ਰ ''ਤੇ
Monday, Jul 31, 2023 - 05:39 PM (IST)
ਹਮੀਰਪੁਰ- ਹਿਮਾਚਲ ਦੇ ਸ਼ਕਤੀਪੀਠਾਂ ਅਤੇ ਵੱਡੇ ਪੱਧਰ 'ਤੇ ਮੰਦਰਾਂ 'ਚ ਭਗਵਾਨ ਨੂੰ ਲਗਾਏ ਜਾਣ ਵਾਲੇ ਭੋਗ, ਸ਼ਰਧਾਲੂਆਂ ਨੂੰ ਪਰੋਸਿਆ ਜਾ ਰਿਹਾ ਪ੍ਰਸਾਦ ਅਤੇ ਭੋਜਨ ਸਾਫ਼-ਸੁਥਰੇ ਅਤੇ ਹਾਈਜੈਨਿਕ ਹਨ। ਇਹ ਫੂਡ ਸੇਫਟੀ ਅਤੇ ਸਟੈਂਡਰਡ ਆਥੋਰਿਟੀ ਆਫ਼ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੇ ਸਾਰੇ ਮਾਨਕਾਂ 'ਤੇ ਸਿਖ਼ਰ 'ਤੇ ਰਹੇ ਹਨ। ਉੱਤਰ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਦਿਓਟਸਿੱਧ ਸਥਿਤ ਬਾਬਾ ਬਾਲਕ ਨਾਥ, ਚਿੰਤਪੁਰਨੀ ਮੰਦਰ, ਰੂਦਰਾਨੰਦ ਮੰਦਰ, ਬਰਜੇਸ਼ਵਰੀ ਮੰਦਰ, ਚਾਮੁੰਡਾ ਮੰਦਰ, ਬਗਲਾਮੁਖੀ ਮੰਦਰ, ਸ਼ਨੀ ਦੇਵ ਲੰਬਲੂ, ਸਾਈਂ ਮੰਦਰ, ਕੁਣਾਲਵਕਸ਼ੀ ਮੰਦਰ, ਨੈਨਾ ਦੇਵੀ ਮੰਦਰ ਵੀ ਸ਼ਾਮਲ ਹੈ।
ਕਾਂਗੜਾ ਜ਼ਿਲ੍ਹੇ ਦੇ ਜਵਾਲਾਮੁਖੀ ਅਤੇ ਕੁਝ ਹੋਰ ਮੰਦਰਾਂ 'ਤੇ ਅਜੇ ਸਰਟੀਫਿਕੇਸ਼ਨ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਪ੍ਰਦੇਸ਼ ਫੂਡ ਅਤੇ ਸੇਫਟੀ ਵਿਭਾਗ ਵਲੋਂ ਐੱਫ.ਐੱਸ.ਐੱਸ.ਏ.ਆਈ. ਤੋਂ ਭੋਗ ਯੋਜਨਾ ਦੇ ਅਧੀਨ ਆਡਿਟ ਕਰਵਾਇਆ ਜਾ ਰਿਹਾ ਹੈ। ਉੱਥੇ ਭੋਗ, ਪ੍ਰਸਾਦ, ਲੰਗਰ 'ਚ ਫੂਡ ਸਮੱਗਰੀ, ਪਾਣੀ ਸਮੇਤ ਹੋਰ ਵੱਖ-ਵੱਖ ਮਾਨਕਾਂ ਨੂੰ ਜਾਂਚ ਤੋਂ ਬਾਅਦ ਮੰਦਰਾਂ ਨੂੰ ਐੱਫ.ਐੱਸ.ਐੱਸ.ਏ.ਆਈ. ਅਪਰੂਵਡ ਸਰਟੀਫਿਕੇਟ ਜਾਰੀ ਹੋ ਰਹੇ ਹਨ, ਜਿਸ ਨੂੰ ਸ਼ਰਧਾਲੂਆਂ ਨੂੰ ਪ੍ਰਸਾਦ ਦੀ ਕੁਆਲਿਟੀ ਧਿਆਨ 'ਚ ਰੱਖਦੇ ਹੋਏ ਜ਼ਰੂਰੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8