ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਬੋਲੇ, ਸੜਕਾਂ ''ਤੇ ਉਤਰੇ ਨੌਜਵਾਨਾਂ ਦੇ ਵਿਚਾਰ ਅਹਿਮ
Thursday, Jan 23, 2020 - 11:57 PM (IST)

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੀ ਕਈ ਮਸ਼ਹੂਰ ਯੂਨੀਵਰਸਿਟੀਆਂ ਦੇ ਵਿਦਿਆਰਥੀਅ ਵੀ ਇਸ ਕਾਨੂੰਨ ਦੇ ਖਿਲਾਫ ਸੜਕਾਂ 'ਤੇ ਉਤਰੇ ਹਨ। ਇਸ ਸਬ ਦੌਰਾਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦਿੱਲੀ 'ਚ ਇਕ ਪ੍ਰੋਗਰਾਮ 'ਚ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਵਾਰ-ਵਾਰ ਪਰਖਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ 'ਚ ਲੋਕ ਵੱਡੀ ਗਿਣਤੀ 'ਚ ਸੜਕਾਂ 'ਤੇ ਨਿਕਲੇ, ਵਿਸ਼ੇਸ਼ ਰੂਪ ਨਾਲ ਨੌਜਵਾਨ, ਉਹ ਉਨ੍ਹਾਂ ਮੁੱਦਿਆਂ 'ਤੇ ਆਪਣੇ ਵਿਚਾਰ ਰੱਖਣ ਲਈ ਨਿਕਲੇ ਜੋ ਉਨ੍ਹਾਂ ਦੀ ਰਾਏ 'ਚ ਮਹੱਤਵਪੂਰਨ ਹੈ। ਸੰਵਿਧਾਨ 'ਚ ਉਨ੍ਹਾਂ ਦੀ ਆਸਥਾ ਦਿਲ ਨੂੰ ਛੋਹਣ ਵਾਲੀ ਗੱਲ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਲੋਕਤੰਤਰ 'ਚ ਸਾਰਿਆਂ ਦੀ ਗੱਲ ਸੁਣਨ, ਵਿਚਾਰ ਜ਼ਾਹਿਰ ਕਰਨ, ਸਲਾਹ ਕਰਨ ਅਤੇ ਇਥੇ ਤਕ ਕਿ ਅਸਹਿਮਤੀ ਦੀ ਅਹਿਮ ਥਾਂ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੇਸ਼ 'ਚ ਸ਼ਾਂਤੀਪੂਰਨ ਅੰਦੋਲਨਾਂ ਦੀ ਮੌਜੂਦਾ ਲਹਿਰ ਇਕ ਵਾਰ ਫਿਰ ਸਾਡੇ ਲੋਕਤੰਤਰ ਦੀਆਂ ਜੜਾਂ ਨੂੰ ਹੋਰ ਮਜ਼ਬੂਤ ਬਣਾਏਗੀ। ਪ੍ਰਣਬ ਮੁਖਰਜੀ ਨੇ ਕਿਹਾ ਕਿ ਸਹਿਮਤੀ ਅਤੇ ਅਸਹਿਮਤੀ ਲੋਕਤੰਤਰ ਦੇ ਮੂਲ ਤੱਤ ਹਨ।