ਲਗਭਗ 50 ਮਿੰਟ ਤੱਕ ਚੱਲੀ ਰਾਮ ਮੰਦਰ 'ਚ ਪੂਜਾ, 50 ਸਾਜ਼ਾਂ ਤੋਂ ਨਿਕਲੀ ‘ਮੰਗਲ ਧੁਨ’, ਜਾਣੋ ਕਦੋਂ ਕੀ ਹੋਇਆ

Tuesday, Jan 23, 2024 - 09:25 AM (IST)

ਲਗਭਗ 50 ਮਿੰਟ ਤੱਕ ਚੱਲੀ ਰਾਮ ਮੰਦਰ 'ਚ ਪੂਜਾ, 50 ਸਾਜ਼ਾਂ ਤੋਂ ਨਿਕਲੀ ‘ਮੰਗਲ ਧੁਨ’, ਜਾਣੋ ਕਦੋਂ ਕੀ ਹੋਇਆ

ਅਯੁੱਧਿਆ (ਭਾਸ਼ਾ) - ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ’ਚ ਸੋਮਵਾਰ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਪੂਰੇ ਦੇਸ਼ ਦੇ ਲਗਭਗ 50 ਸਾਜ਼ਾਂ ਨਾਲ ‘ਮੰਗਲ ਧੁਨ’ ਵਜਾਈ ਗਈ। ਅਯੁੱਧਿਆ ਦੇ ਪ੍ਰਸਿੱਧ ਕਵੀ ਯਤਿੰਦਰ ਮਿਸ਼ਰ ਨੇ ਇਨ੍ਹਾਂ ਸਾਰੇ ਸਾਜ਼ਾਂ ਨੂੰ ਇਕ ਸੁਰ ’ਚ ਜੋੜਿਆ ਸੀ ਅਤੇ ਨਵੀਂ ਦਿੱਲੀ ਸਥਿਤ ਸੰਗੀਤ ਨਾਟਕ ਅਕੈਡਮੀ ਨੇ ਸੰਗੀਤ ਨੂੰ ਲੈਅਬੱਧ ਕਰਨ ’ਚ ਸਹਿਯੋਗ ਕੀਤਾ ਸੀ।

ਇਹ ਵੀ ਪੜ੍ਹੋ :   ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ

ਕਦੋਂ ਕੀ ਹੋਇਆ...

11.55 : ਮੰਦਰ ਦੇ ਉੱਤਰੀ ਗੇਟ ਰਾਹੀਂ ਮੋਦੀ ਮੰਦਰ ਪਰਿਸਰ ਪਹੁੰਚੇ। ਹੱਥ ’ਚ ਚਾਂਦੀ ਦਾ ਛੱਤਰ ਅਤੇ ਰਾਮ ਲੱਲਾ ਦੇ ਵਸਤਰ ਲੈ ਕੇ ਸਿੱਧੇ ਮੰਦਰ ਦੇ ਅੰਦਰ ਗਏ। ਇੱਥੇ ਸੰਘ ਮੁਖੀ ਮੋਹਨ ਭਾਵਾਵਤ, ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪੂਜਾ ’ਚ ਸ਼ਾਮਲ ਹੋਏ।

12.10 : ਰਾਮ ਮੰਦਰ ਦੇ ਮੁੱਖ ਸੰਚਾਲਕ ਪੰਡਤ ਮੋਹਿਤ ਪਾਂਡੇ ਨੇ ਸਭ ਤੋਂ ਪਹਿਲਾਂ ਸ਼ੁੱਧੀਕਰਨ ਕਰਵਾਇਆ। ਹੱਥ ’ਚ ਜਲ ਲੈ ਕੇ ਪੂਜਾ ਅਤੇ ਪ੍ਰਾਣ ਪ੍ਰਤਿਸ਼ਠਾ ਦਾ ਸੰਕਲਪ ਕਰਵਾਇਆ। ਇਸ ਤੋਂ ਬਾਅਦ ਪ੍ਰਾਣ ਪ੍ਰਤਿਸ਼ਠਾ ਦੀ ਮੁੱਖ ਵਿਧੀ ਸ਼ੁਰੂ ਹੋਈ।

12.15 : ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਸ਼ੁਰੂ ਹੋਈ। ਰਾਮ ਲੱਲਾ ਬਿਰਾਜਮਾਨ ਅਤੇ ਤਿੰਨਾਂ ਭਰਾਵਾਂ ਦੀਆਂ ਮੂਰਤੀਆਂ ਸਾਹਮਣੇ ਬੈਠ ਕੇ ਮੋਦੀ ਨੇ ਪੂਜਾ ਕੀਤੀ। ਗਣਪਤੀ ਪੂਜਾ ਹੋਈ। ਰਾਮ ਲੱਲਾ ਨੂੰ ਵੱਖ-ਵੱਖ ਪੂਜਾ ਸਮੱਗਰੀਆਂ ਅਤੇ ਫੁੱਲ ਚੜ੍ਹਾਏ ਗਏ।

12.25 : ਰਾਮ ਲੱਲਾ ਦੀਆਂ ਅੱਖਾਂ ਤੋਂ ਪੱਟੀ ਹਟਾਈ ਗਈ। ਮੋਦੀ ਨੇ ਮੂਰਤੀ ਦੀ ਪੂਜਾ ਕੀਤੀ। ਮੂਰਤੀ ਦੇ ਚਰਨਾਂ ’ਚ ਕਮਲ ਦੇ ਫੁੱਲ ਅਰਪਿਤ ਕੀਤੇ।

12.29 ਤੋਂ 12.31 : ਕਮਲ ਦੇ ਫੁੱਲ ਨਾਲ ਮੋਦੀ ਨੇ ਮੂਰਤੀ ’ਤੇ ਜਲ ਛਿੜਕ ਕੇ ਪ੍ਰਾਣ ਪ੍ਰਤਿਸ਼ਠਾ ਦੀ ਮੁੱਖ ਰਸਮ ਨੂੰ ਪੂਰਾ ਕੀਤਾ। ਰਾਮ ਲੱਲਾ ਦੀ ਮੂਰਤੀ ’ਤੇ ਵੱਖ-ਵੱਖ ਪੂਜਾ ਸਮੱਗਰੀਆਂ ਚੜ੍ਹਾਈਆਂ ਗਈਆਂ।

12.35 : ਪ੍ਰਧਾਨ ਮੰਤਰੀ ਮੋਦੀ ਨੇ ਰਾਮ ਲੱਲਾ ਦੀ ਪੂਜਾ ਕੀਤੀ ਅਤੇ ਧੂਪ-ਆਰਤੀ ਕੀਤੀ।

12.40 : ਰਾਮ ਲੱਲਾ ਦੀ ਆਰਤੀ ਕੀਤੀ ਗਈ। ਮੋਦੀ ਸਮੇਤ ਸਾਰੇ ਮਹਿਮਾਨਾਂ ਨੇ ਰਾਮ ਲੱਲਾ ਦੀ ਦੀਵਿਆਂ ਨਾਲ ਆਰਤੀ ਕੀਤੀ। ਆਰਤੀ ਦੌਰਾਨ ਪੀ. ਐੱਮ. ਮੋਦੀ ਨੇ ਚੌਰ ਝੁਲਾ ਕੇ ਰਾਮ ਲੱਲਾ ਦੀ ਸੇਵਾ ਵੀ ਕੀਤੀ।

12.55 : ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਪੂਰੀ ਹੋਈ। ਮੋਦੀ ਨੇ ਗਰਭ ਗ੍ਰਹਿ ਤੋਂ ਨਿਕਲ ਕੇ ਰਾਮ ਲੱਲਾ ਅੱਗੇ ਡੰਡਾਉਤ ਪ੍ਰਣਾਮ ਕੀਤਾ। ਫਿਰ ਮੁੱਖ ਪੁਜਾਰੀ ਸਤੇਂਦਰ ਦਾਸ ਅਤੇ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆਗੋਪਾਲ ਦਾਸ ਦਾ ਆਸ਼ੀਰਵਾਦ ਲਿਆ।

ਇਹ ਵੀ ਪੜ੍ਹੋ :   ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ

ਇਹ ਵੀ ਪੜ੍ਹੋ :   ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News