ਚੋਰਾਂ ਨੇ ਭਗਵਾਨ ਦੇ ਘਰ ''ਚ ਮਾਰਿਆ ਡਾਕਾ, 50 ਲੱਖ ਦੇ ਗਹਿਣੇ ਕੀਤੇ ਚੋਰੀ, ਮੂਰਤੀਆਂ ਦੀ ਵੀ ਕੀਤੀ ਬੇਅਦਬੀ
Wednesday, Jan 08, 2025 - 05:16 AM (IST)
ਲੁਧਿਆਣਾ (ਰਾਜ)- ਸਰਦੀ ਅਤੇ ਧੁੰਦ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸ਼ਹਿਰ ’ਚ ਚੋਰਾਂ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਘਰਾਂ ਅਤੇ ਫੈਕਟਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਹੀਂ ਬਖਸ਼ਿਆ।
ਚੋਰਾਂ ਨੇ ਸ਼ਹਿਰ ਦੇ ਪਾਸ਼ ਇਲਾਕੇ ਬੀ.ਆਰ.ਐੱਸ. ਨਗਰ ’ਚ ਸਥਿਤ ਪ੍ਰਾਚੀਨ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ। ਜਿੰਦੇ ਤੋੜ ਕੇ ਅੰਦਰ ਦਾਖਲ ਹੋਏ ਚੋਰਾਂ ਨੇ ਮੰਦਰ ’ਚ ਲੱਗੀਆਂ ਮੂਰਤੀਆਂ ਤੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਛਤਰ ਚੋਰੀ ਕਰ ਲਿਆ। ਇਸ ਦੇ ਨਾਲ ਹੀ ਜਿਥੇ ਚੋਰ ਜੁੱਤੀਆਂ ਲੈ ਕੇ ਮੰਦਰ ’ਚ ਦਾਖਲ ਹੋਏ, ਉਥੇ ਬੇਅਦਬੀ ਕਰਦੇ ਹੋਏ ਮੂਰਤੀਆਂ ਵੀ ਤੋੜ ਦਿੱਤੀਆਂ।
ਤੜਕੇ ਜਦੋਂ ਮੰਦਰ ਦਾ ਪੁਜਾਰੀ ਪੁੱਜਾ ਤਾਂ ਚੋਰੀ ਦੀ ਘਟਨਾ ਦਾ ਪਤਾ ਲੱਗਾ। ਇਸ ਤੋਂ ਬਾਅਦ ਸੂਚਨਾ ਮੰਦਰ ਕਮੇਟੀ ਅਤੇ ਪੁਲਸ ਨੂੰ ਦਿੱਤੀ ਗਈ। ਥਾਣਾ ਸਰਾਭਾ ਨਗਰ ਦੇ ਐੱਸ.ਐੱਚ.ਓ. ਨੀਰਜ ਚੌਧਰੀ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ।
ਜਾਣਕਾਰੀ ਦਿੰਦੇ ਹੋਏ ਪੁਜਾਰੀ ਪੰਡਿਤ ਦਸ਼ਰਥ ਪ੍ਰਸਾਦ ਸ਼ਾਸਤਰੀ ਨੇ ਦੱਸਿਆ ਕਿ ਬੀ.ਆਰ.ਐੱਸ. ਨਗਰ, ਬਲਾਕ-ਆਈ ’ਚ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਹੈ। ਸਵੇਰੇ ਕਰੀਬ 5 ਵਜੇ ਉਹ ਪੂਜਾ ਦੇ ਲਈ ਮੰਦਰ ਪੁੱਜੇ ਤਾਂ ਉਸ ਨੇ ਦੇਖਿਆ ਕਿ ਮੂਰਤੀਆਂ ਉੱਪਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ ਹਨ। ਸ਼ਿਵਲਿੰਗ ਦੇ ਉੱਪਰ ਬਣਿਆ ਛਤਰ ਵੀ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁੱਜ ਗਈ ਤੇਲੰਗਾਨਾ ਦੀ ਪੁਲਸ, ਕਰ'ਤੀ ਵੱਡੀ ਕਾਰਵਾਈ
ਉਸ ਨੇ ਤੁਰੰਤ ਮੰਦਰ ਕਮੇਟੀ ਨੂੰ ਚੋਰੀ ਦੀ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਮੰਦਰ ਕਮੇਟੀ ਮੰਦਰ ਪੁੱਜੀ ਅਤੇ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ, ਜਿਨ੍ਹਾਂ ਨੂੰ ਦੇਖਣ ’ਤੇ ਪਤਾ ਲੱਗਾ ਕਿ ਬਾਈਕ ’ਤੇ ਆਏ 2 ਚੋਰਾਂ ਨੇ ਵਾਰਦਾਤ ਕੀਤੀ ਹੈ, ਜੋ ਮੰਦਰ ਦੇ ਪਿਛਲੇ ਗੇਟ ਦਾ ਜਿੰਦਾ ਤੋੜ ਕੇ ਅੰਦਰ ਦਾਖਲ ਹੋਏ ਸਨ।
ਓਧਰ, ਥਾਣਾ ਸਰਾਭਾ ਨਗਰ ਦੇ ਐੱਸ.ਐੱਚ.ਓ. ਨੀਰਜ ਚੌਧਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ’ਚ ਲੈ ਲਈ ਗਈ ਹੈ ਅਤੇ ਮੰਦਰ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਪੱਟ'ਤਾ ਪੂਰਾ ਘਰ, ਓਵਰਡੋਜ਼ ਕਾਰਨ ਡਿੱਗੇ ਪੁੱਤ ਨੂੰ ਦੇਖ ਮਾਂ ਨੇ ਛੱਡੀ ਦੁਨੀਆ, ਮਗਰੋਂ ਪੁੱਤ ਨੇ ਵੀ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e