ਆਜ਼ਾਦੀ ਦਿਵਸ ਤੋਂ ਪਹਿਲਾਂ ਜਾਵਡੇਕਰ ਨੇ ਸੰਗੀਤ ਵੀਡੀਓ ''ਵਤਨ'' ਜਾਰੀ ਕੀਤਾ

Tuesday, Aug 13, 2019 - 04:21 PM (IST)

ਆਜ਼ਾਦੀ ਦਿਵਸ ਤੋਂ ਪਹਿਲਾਂ ਜਾਵਡੇਕਰ ਨੇ ਸੰਗੀਤ ਵੀਡੀਓ ''ਵਤਨ'' ਜਾਰੀ ਕੀਤਾ

ਨਵੀਂ ਦਿੱਲੀ— ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਇਕ ਸੰਗੀਤ ਵੀਡੀਓ 'ਵਤਨ' ਰਿਲੀਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ 15 ਅਗਸਤ ਦੇ ਆਜ਼ਾਦੀ ਦਿਵਸ ਸਮਾਰੋਹ 'ਚ 'ਰੰਗ' ਭਰ ਦੇਵੇਗਾ। ਦੂਰਦਰਸ਼ਨ ਵਲੋਂ ਬਣਾਈ ਗਈ ਇਸ ਵੀਡੀਓ 'ਚ ਪੂਰੇ ਭਾਰਤ ਦੇ ਅਨੁਪਮ ਸਥਾਨਾਂ ਦੇ 'ਸਨੈਪਸ਼ਾਟ' ਹਨ ਅਤੇ ਨਾਲ ਹੀ ਜਾਵੇਦ ਅਲੀ ਵਲੋਂ ਗਾਏ ਗਏ ਦੇਸ਼ਭਗਤੀ ਗੀਤ ਦੇ ਮਾਧਿਅਮ ਨਾਲ ਸਰਕਾਰ ਦੀਆਂ ਉਪਲੱਬਧੀਆਂ ਨੂੰ ਦਰਸਾਇਆ ਗਿਆ ਹੈ। ਜਾਵਡੇਕਰ ਨੇ ਕਿਹਾ,''ਇਹ ਸੰਗੀਤ ਵੀਡੀਓ ਇਸ ਦੇਸ਼ ਦੇ ਲੋਕਾਂ 'ਚ ਦੇਸ਼ਭਗਤੀ ਦੀ ਭਾਵਨਾ ਨੂੰ ਜਗਾਏਗਾ ਅਤੇ 15 ਅਗਸਤ ਦੇ ਜਸ਼ਨ 'ਚ ਰੰਗ ਦੇਵੇਗਾ। ਮੈਂ ਇਸ ਅਦਭੁੱਤ ਕੋਸ਼ਿਸ਼ ਲਈ ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਦੀ ਟੀਮ ਨੂੰ ਵਧਾਈ ਦਿੰਦਾ ਹਾਂ।''

ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਲੋਂ ਜਾਰੀ ਇਕ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਗੀਤ 'ਨਿਊ ਇੰਡੀਆ' ਨੂੰ ਸਮਰਪਿਤ ਹੈ। ਬਿਆਨ 'ਚ ਕਿਹਾ ਗਿਆ ਹੈ,''ਇਸ 'ਚ ਚੰਦਰਯਾਨ-2' ਦੇ ਹਾਲ ਦੇ ਸਫ਼ਲ ਪ੍ਰੀਖਣ ਦੇ ਪਿੱਛੇ ਦ੍ਰਿੜ ਸੰਕਲਪ ਅਤੇ ਦ੍ਰਿਸ਼ਟੀਕੋਣ ਸਮੇਤ ਸਰਕਾਰ ਦੇ ਕਈ ਇਤਿਹਾਸਕ ਪਹਿਲੂਆਂ ਨੂੰ ਦਰਸਾਇਆ ਗਿਆ ਹੈ। ਇਹ ਗੀਤ ਸਾਡੇ ਹਥਿਆਰਬੰਦ ਫੋਰਸਾਂ ਅਤੇ ਦੇਸ਼ ਦੇ ਸ਼ਹੀਦਾਂ ਦੀ ਵੀਰਤਾ ਨੂੰ ਸਮਰਪਿਤ ਹੈ।'' ਜਾਵਡੇਕਰ ਨੇ ਕਿਹਾ ਕਿ ਉਹ ਬ੍ਰਿਕਸ ਅਤੇ ਬੇਸਿਕ ਦੇਸ਼ਾਂ ਦੀ ਬੈਠਕ ਦਾ ਹਿੱਸਾ ਬਣਾਉਣ ਲਈ ਮੰਗਲਵਾਰ ਨੂੰ ਸਾਓ ਪਾਓਲੋ (ਬ੍ਰਾਜ਼ੀਲ) ਜਾਣਗੇ। ਬੇਸਿਕ ਦੇਸ਼ਾਂ 'ਚ ਬ੍ਰਾਜ਼ੀਲ, ਦੱਖਣ ਅਫਰੀਕਾ, ਭਾਰਤ ਅਤੇ ਚੀਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ,''ਭਾਰਤ ਪੈਰਿਸ ਵਚਨਬੱਧਤਾਵਾਂ 'ਤੇ ਗੱਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ 'ਚ ਭਾਰਤ ਕੌਮਾਂਤਰੀ ਖੇਤਰ 'ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਜਦੋਂ ਮੈਂ ਪੈਰਿਸ ਗਿਆ ਸੀ ਤਾਂ ਲੋਕਾਂ ਨੂੰ ਸ਼ੱਕ ਸੀ ਕਿ ਕੀ ਬੇਸਿਕ ਬਰਕਰਾਰ ਰਹੇਗਾ ਜਾਂ ਨਹੀਂ ਪਰ ਅਸੀਂ ਨਾ ਸਿਰਫ ਕਾਇਮ ਰਹੇ ਸਗੋਂ ਅੰਤਿਮ ਵਾਰਤਾਵਾਂ ਬਾਰੇ ਵੀ ਵਿਚਾਰ ਕਰਨ ਲਈ ਵਚਨਬੱਧ ਰਹੇ।''


author

DIsha

Content Editor

Related News