ਕੇਜਰੀਵਾਲ ਪ੍ਰਦੂਸ਼ਣ ''ਤੇ ਕਰ ਰਹੇ ਹਨ ਰਾਜਨੀਤੀ : ਪ੍ਰਕਾਸ਼ ਜਾਵਡੇਕਰ

Saturday, Nov 02, 2019 - 01:40 PM (IST)

ਕੇਜਰੀਵਾਲ ਪ੍ਰਦੂਸ਼ਣ ''ਤੇ ਕਰ ਰਹੇ ਹਨ ਰਾਜਨੀਤੀ : ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ— ਵਾਤਾਵਰਣ, ਜਲਵਾਯੂ ਤਬਦੀਲੀ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਪ੍ਰਦੂਸ਼ਣ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਪ੍ਰਦੂਸ਼ਣ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਜਾਵਡੇਕਰ ਨੇ ਸ਼ਨੀਵਾਰ ਨੂੰ ਇਕ ਪ੍ਰੋਗਰਾਮ 'ਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਇਹ ਬਹੁਤ ਹੀ ਗਲਤ ਗੱਲ ਹੈ ਕਿ ਇਕ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਇਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ ਅਤੇ 17 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਈਸਟਰਨ ਪੇਰੀਫੇਰਲ ਐਕਸਪ੍ਰੈੱਸ ਬਣਾਇਆ ਗਿਆ ਹੈ, ਜਿੱਥੋਂ ਰੋਜ਼ਾਨਾ 60 ਹਜ਼ਾਰ ਟਰੱਕ ਲੰਘਦੇ ਹਨ ਅਤੇ ਇਨ੍ਹਾਂ ਟਰੱਕਾਂ ਦੇ ਦਿੱਲੀ ਨਾ ਉਣ ਨਾਲ ਵੀ ਪ੍ਰਦੂਸ਼ਣ 'ਚ ਕਾਫੀ ਕਮੀ ਆਈ ਹੈ। ਇਸ ਤੋਂ ਇਲਾਵਾ ਰਾਜਧਾਨੀ 'ਚ ਬਦਰਪੁਰ ਯੰਤਰ ਨੂੰ ਬੰਦ ਕਰਵਾਇਆ ਗਿਆ ਹੈ ਅਤੇ ਤਿੰਨ ਹਜ਼ਾਰ ਉਦਯੋਗਾਂ ਨੂੰ ਪੀ.ਐੱਨ.ਜੀ. ਪ੍ਰਣਾਲੀ 'ਤੇ ਲਿਆਂਦਾ ਗਿਆ ਹੈ। ਰਾਜਧਾਨੀ ਨਾਲ ਲੱਗਦੇ ਖੇਤਰਾਂ 'ਚ ਤਿੰਨ ਹਜ਼ਾਰ ਇੱਟ-ਭੱਠਿਆ ਨੂੰ ਜਿਗ ਜਿਗ ਤਕਨੀਕ ਨਾਲ ਚਲਾਇਆ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ 1100 ਕਰੋੜ ਰੁਪਏ ਦਿੱਤੇ ਹਨ ਅਤੇ ਇਹ ਰਾਸ਼ੀ ਕਿਸਾਨਾਂ ਨੂੰ ਵੰਡ ਗਈ ਹੈ ਤਾਂ ਕਿ ਉਹ ਮਸ਼ੀਨਾਂ ਖਰੀਦ ਲੈਣ ਅਤੇ ਪਰਾਲੀ ਨੂੰ ਇਸ 'ਚ ਨਿਪਟਾਰਾ ਕਰਨ।

ਜਾਵਡੇਕਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪ੍ਰਦੂਸ਼ਣ ਦਾ ਸਿਆਸੀਕਰਨ ਕਰ ਰਹੇ ਹਨ ਅਤੇ ਦੋਸ਼ ਲਗਾਉਣ ਦੇ ਖੇਡ 'ਤੇ ਉਤਰ ਆਏ ਹਨ। ਪਿਛਲੇ 15 ਸਾਲਾਂ 'ਚ ਰਾਜਧਾਨੀ ਦੀ ਹਵਾ ਕਾਫ਼ੀ ਵਿਗੜ ਗਈ ਹੈ ਅਤੇ ਇਸ ਮਸਲੇ 'ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਪਰ ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਸਿਹਰਾ ਖੁਦ ਹੀ ਲੈ ਰਹੀ ਹੈ ਅਤੇ ਇਸ ਗੱਲ ਨੂੰ ਪ੍ਰਚਾਰਿਤ ਕਰਨ ਲਈ ਉਸ ਨੇ 1500 ਕਰੋੜ ਰੁਪਏ ਸਿਰਫ਼ ਇਸ਼ਤਿਹਾਰਾਂ 'ਤੇ ਖਰਚ ਕੀਤੇ ਹਨ। ਇਸ ਦੇ ਬਜਾਏ ਜੇਕਰ ਦਿੱਲੀ ਸਰਕਾਰ ਦੀ ਇਹ ਰਾਸ਼ੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੇ ਦਿੰਦੇ ਤਾਂ ਉਹ ਮਸ਼ੀਨਾਂ ਖਰੀਦ ਸਕਦੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਮੈਟਰੋ ਦੇ ਇਕ ਪੜਾਅ ਦੇ ਆਪਣੇ ਹਿੱਸੇ ਦੀ ਧਨਰਾਸ਼ੀ ਵੀ ਨਹੀਂ ਦਿੱਤੀ ਸੀ ਅਤੇ ਇਸ ਮਾਮਲੇ 'ਚ ਕੋਰਟ ਨੂੰ ਦਖਲਅੰਦਾਜ਼ੀ ਕਰਨੀ ਪਈ ਸੀ। ਇਸ ਤੋਂ ਇਲਾਵਾ ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ ਲਈ ਜੋ 3500 ਕਰੋੜ ਰੁਪਏ ਦੇਣੇ ਸਨ, ਉਹ ਨਹੀਂ ਦਿੱਤੇ। ਜੇਕਰ ਅਸੀਂ ਇਕ-ਦੂਜੇ 'ਤੇ ਇਸੇ ਤਰ੍ਹਾਂ ਦੋਸ਼ ਲਗਾਉਂਦੇ ਰਹੇ ਤਾਂ ਕਈ ਮੁੱਦੇ ਉੱਠ ਖੜ੍ਹੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣਾ ਸਾਰੇ ਪੱਖਾਂ ਦੀ ਜ਼ਿੰਮੇਵਾਰੀ ਹੈ ਅਤੇ ਕੇਜਰੀਵਾਲ ਹਰਿਆਣਾ ਤੇ ਪੰਜਾਬ ਸਰਕਾਰ 'ਤੇ ਦੋਸ਼ ਲਗਾਉਣ ਦੀ ਬਜਾਏ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਇਕੱਠੇ ਮਿਲ ਕੇ ਪ੍ਰਦੂਸ਼ਣ ਤੋਂ ਬਚਾਅ ਦਾ ਉਪਾਅ ਲੱਭਣਾ ਹੋਵੇਗਾ। ਜਾਵਡੇਕਰ ਨੇ ਕਿਹਾ ਕਿ ਕੇਜਰੀਵਾਲ ਬੱਚਿਆਂ ਨੂੰ ਇਸ ਲੜਾਈ 'ਚ ਸ਼ਾਮਲ ਕਰ ਰਹੇ ਹਨ ਅਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹ ਬੱਚਿਆਂ ਦੇ ਸਾਹਮਣੇ ਇਕ ਖਲਨਾਇਕ ਦੀ ਤਰ੍ਹਾਂ ਪੇਸ਼ ਕਰ ਰਹੇ ਹਨ।


author

DIsha

Content Editor

Related News