ਪ੍ਰਗਿਆ ਠਾਕੁਰ ਨੇ ਗੋਡਸੇ ਨੂੰ ਦੱਸਿਆ ਦੇਸ਼ਭਗਤ

11/27/2019 6:49:19 PM

ਭੋਪਾਲ — ਭੋਪਾਲ ਤੋਂ ਬੀਜੇਪੀ ਸੰਸਦ ਪ੍ਰਗਿਆ ਸਿੰਘ ਠਾਕੁਰ ਨੇ ਸੰਸਦ ਪਟਲ 'ਚ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਿਆ ਹੈ। ਬੁੱਧਵਾਰ ਨੂੰ ਲੋਕ ਸਭਾ 'ਚ ਇਕ ਬਹਿਸ ਦੌਰਾਨ ਪ੍ਰਗਿਆ ਸਿੰਘ ਠਾਕੁਰ ਨੇ ਇਹ ਬਿਆਨ ਦਿੱਤਾ। ਦਰਅਸਲ, ਲੋਕ ਸਭਾ 'ਚ ਐੱਸ.ਪੀ.ਜੀ. ਸੋਧ ਬਿੱਲ 'ਤੇ ਡੀ.ਐਮ.ਕੇ. ਸੰਸਦ ਏ ਰਾਜਾ ਆਪਣੇ ਵਿਚਾਰ ਰੱਖ ਰਹੇ ਸੀ। ਇਸੇ ਦੌਰਾਨ ਏ. ਰਾਜਾ ਗੋਡਸੇ ਦੇ ਇਕ ਬਿਆਨ ਦਾ ਜ਼ਿਕਰ ਕੀਤਾ ਜਿਸ 'ਚ ਗੋਡਸੇ ਨੇ ਕਿਹਾ ਸੀ ਕਿ ਉਸ ਨੇ ਮਹਾਤਮਾ ਗਾਂਧੀ ਨੂੰ ਕਿਉਂ ਮਾਰਿਆ ਸੀ।

ਜਦੋਂ ਏ. ਰਾਜਾ ਬੋਲ ਰਹੇ ਸਨ ਉਸੇ ਸਮੇਂ ਪ੍ਰਗਿਆ ਠਾਕੁਰ ਨੇ ਵਿਚਾਲੇ ਦਖਲ ਦਿੰਦੇ ਹੋਏ ਕਿਹਾ ਕਿ ਤੁਸੀਂ ਇਕ ਦੇਸ਼ ਭਗਤ ਦਾ ਉਦਾਹਰਣ ਨਹੀਂ ਦੇ ਸਕਦੇ ਹੋ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਲੋਕ ਸਭਾ 'ਚ ਹੰਗਾਮਾ ਮੱਚ ਗਿਆ। ਹਾਲਾਂਕਿ ਪ੍ਰਗਿਆ ਸਿੰਘ ਠਾਕੁਰ ਦੇ ਬਿਆਨ ਨੂੰ ਲੋਕ ਸਭਾ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਬੀਜੇਪੀ ਬੁਲਾਰਾ ਜੀ.ਵੀ.ਐੱਲ. ਨਰਸਿਮਹਾ ਰਾਵ ਨੇ ਕਿਹਾ ਕਿ ਪ੍ਰਗਿਆ ਠਾਕੁਰ 'ਤੇ ਪਾਰਟੀ ਕਾਰਵਾਈ ਕਰ ਸਕਦੀ ਹੈ। ਬਿਆਨ 'ਤੇ ਵਿਵਾਦ ਵਧਣ ਤੋਂ ਬਾਅਦ ਜਦੋਂ ਪ੍ਰਗਿਆ ਸਿੰਘ ਠਾਕੁਰ ਨਾਲ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਕੱਲ ਜਵਾਬ ਦਿਆਂਗੀ।


Inder Prajapati

Content Editor

Related News