ਅੱਤਵਾਦੀ ਪ੍ਰੱਗਿਆ ਨੇ ਅੱਤਵਾਦੀ ਗੋਡਸੇ ਨੂੰ ਕਿਹਾ ਦੇਸ਼ ਭਗਤ : ਰਾਹੁਲ ਗਾਂਧੀ

11/28/2019 12:22:34 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਵਲੋਂ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ 'ਤੇ ਸਿਆਸੀ ਬਵਾਲ ਪੈਦਾ ਹੋ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਾਧਵੀ 'ਤੇ ਹਮਲਾ ਕਰਦੇ ਹੋਏ ਟਵੀਟ ਕੀਤਾ। ਰਾਹੁਲ ਗਾਂਧੀ ਨੇ ਲਿਖਿਆ,''ਅੱਤਵਾਦੀ ਪ੍ਰੱਗਿਆ ਨੇ ਅੱਤਵਾਦੀ ਗੋਡਸੇ ਨੂੰ ਦੇਸ਼ ਭਗਤ ਦੱਸਿਆ, ਭਾਰਤ ਦੀ ਸੰਸਦ ਦੇ ਇਤਿਹਾਸ 'ਚ ਇਹ ਦੁਖਦ ਦਿਨ ਹੈ।'' ਵੀਰਵਾਰ ਨੂੰ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਵਲੋਂ ਇਸ ਵਿਸ਼ੇ 'ਤੇ ਕਾਫ਼ੀ ਹੰਗਾਮਾ ਕੀਤਾ ਗਿਆ।

PunjabKesari

ਇਸ ਤੋਂ ਪਹਿਲਾਂ ਜਦੋਂ ਰਾਹੁਲ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ,''ਮੈਂ ਉਸ ਔਰਤ ਬਾਰੇ ਨਹੀਂ ਬੋਲਣਾ ਚਾਹੁੰਦਾ, ਇਹ ਆਰ.ਐੱਸ.ਐੱਸ. ਅਤੇ ਭਾਜਪਾ ਦੀ ਆਤਮਾ 'ਚ ਹੈ। ਉਹ ਗਾਂਧੀ ਜੀ ਦੀ ਕਿੰਨੀ ਵੀ ਪੂਜਾ ਕਰਨ, ਉਨ੍ਹਾਂ ਦੀ ਆਤਮਾ ਸੰਘ ਦੀ ਹੈ। ਮੈਂ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ।

ਬੁੱਧਵਾਰ ਨੂੰ ਲੋਕ ਸਭਾ 'ਚ ਸੰਸਦ ਦੀ ਕਾਰਵਾਈ ਦੌਰਾਨ ਸਾਧਵੀ ਪ੍ਰੱਗਿਆ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ ਸੀ, ਹਾਲਾਂਕਿ ਇਸ 'ਤੇ ਮਚੇ ਬਵਾਲ ਤੋਂ ਬਾਅਦ ਇਸ ਬਿਆਨ ਨੂੰ ਲੋਕ ਸਭਾ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਉਦੋਂ ਤੱਕ ਇਸ 'ਤੇ ਸਿਆਸੀ ਤੂਫਾਨ ਆ ਚੁਕਿਆ ਸੀ।
ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਹੋਵੇ। ਇਸ ਤੋਂ ਪਹਿਲਾਂ ਵੀ ਲੋਕ ਸਭਾ ਚੋਣਾਂ ਦੌਰਾਨ ਸਾਧਵੀ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ ਸੀ, ਉਦੋਂ ਉਨ੍ਹਾਂ ਦੇ ਬਿਆਨ ਨੂੰ ਭਾਜਪਾ ਦੀ ਅਨੁਸ਼ਾਸਨ ਕਮੇਟੀ 'ਚ ਭੇਜ ਦਿੱਤਾ ਗਿਆ ਸੀ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਿਆਨ ਦਿੱਤਾ ਸੀ ਕਿ ਉਹ ਕਦੇ ਵੀ ਸਾਧਵੀ ਪ੍ਰੱਗਿਆ ਨੂੰ ਦਿਲ ਤੋਂ ਮੁਆਫ਼ ਨਹੀਂ ਕਰ ਸਕਣਗੇ।


DIsha

Content Editor

Related News