ਪ੍ਰਦੁਮਨ ਕਤਲ ਕੇਸ : ਜੇਲ 'ਚੋਂ ਬਾਹਰ ਆਇਆ ਦੋਸ਼ੀ ਕੰਡਕਟਰ

11/22/2017 8:48:02 PM

ਗੁਰੂਗ੍ਰਾਮ— ਪ੍ਰਦੁਮਨ ਦੇ ਕਤਲ ਮਾਮਲੇ 'ਚ ਜੇਲ 'ਚ ਸਜ਼ਾ ਕੱਟ ਰਿਹਾ ਦੋਸ਼ੀ ਕੰਡਕਟਰ ਅੱਜ ਜੇਲ 'ਚੋਂ ਬਾਹਰ ਆਇਆ ਹੈ। ਦੋਸ਼ੀ ਕੰਡਕਟਰ ਅਸ਼ੋਕ ਨੂੰ ਪੁਲਸ ਨੇ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਕੱਲ੍ਹ (ਮੰਗਲਵਾਰ) ਨੂੰ ਅਦਾਲਤ ਵਲੋਂ ਦੋਸ਼ੀ ਕੰਡਕਟਰ ਨੂੰ ਜ਼ਮਾਨਤ ਦੇ ਦਿੱਤੀ ਗਈ, ਜਿਸ ਤੋਂ ਬਾਅਦ ਅੱਜ 74 ਦਿਨਾਂ ਬਾਅਦ ਕੰਡਕਟਰ ਅਸ਼ੋਕ ਜੇਲ 'ਚੋਂ ਬਾਹਰ ਆਇਆ ਹੈ। ਜ਼ਮਾਨਤ 'ਤੇ ਜੇਲ 'ਚੋਂ ਬਾਹਰ ਆਉਣ ਦੇ ਬਾਅਦ ਕੰਡਕਟਰ ਅਸ਼ੋਕ ਮੀਡੀਆ ਸਾਹਮਣੇ ਆਇਆ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਉਨ੍ਹਾਂ ਸਭ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ। ਕੰਡਕਟਰ ਆਪਣੇ ਵਕੀਲ ਦੇ ਨਾਲ ਮੀਡੀਆ ਸਾਹਮਣੇ ਆਇਆ ਅਤੇ ਉਸ ਨੇ ਆਪਣੀ ਜ਼ਮਾਨਤ ਲਈ ਵਕੀਲ ਦਾ ਵੀ ਸੁਕਰੀਆਂ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਕੰਡਕਟਰ ਨੂੰ ਬੋਲਣ 'ਚ ਪਰੇਸ਼ਾਨੀ ਹੋ ਰਹੀ ਸੀ। 
ਦੱਸ ਦਈਏ ਕਿ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਐਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ, ਜਿਸ 'ਚ 2 ਡੀ. ਜੀ. ਪੀ. ਅਤੇ ਤਿੰਨ ਏ. ਸੀ. ਪੀ. ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਸਾਰਿਆਂ ਨੇ ਪ੍ਰਦੁਮਨ ਦੇ ਕਤਲ ਦਾ ਦੋਸ਼ੀ ਅਸ਼ੋਕ ਕੰਡਕਟਰ ਨੂੰ ਹੀ ਮੰਨਿਆ ਸੀ।  


Related News