ਰਿਆਨ ਸਕੂਲ 'ਚ ਹੋਈ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ CBI ਵਲੋਂ ਕੇਸ ਦਰਜ

Saturday, Sep 23, 2017 - 01:26 AM (IST)

ਰਿਆਨ ਸਕੂਲ 'ਚ ਹੋਈ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ CBI ਵਲੋਂ ਕੇਸ ਦਰਜ

ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ 'ਚ ਹੋਏ ਪ੍ਰਦੁੱਮਣ ਕਤਲਕਾਂਡ ਮਾਮਲੇ 'ਚ ਸੀ. ਬੀ. ਆਈ. ਨੇ ਅੱਜ ਕੇਸ ਦਰਜ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਸੀ. ਬੀ. ਆਈ. ਸ਼ਨੀਵਾਰ ਨੂੰ ਇਸ ਮਾਮਲੇ ਦੀ ਜਾਂਚ ਕਰੇਗੀ। ਡੀ. ਓ. ਪੀ. ਟੀ. ਵੱਲੋਂ ਸੀ. ਬੀ. ਆਈ. ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਇਸ ਮਾਮਲੇ 'ਚ ਸੀ. ਬੀ. ਆਈ. ਵਲੋਂ ਕੇਸ ਦਰਜ ਨਾ ਕਰਨ 'ਤੇ ਪ੍ਰਦੁੱਮਣ ਦੇ ਪਰਿਵਾਰ ਦੀ ਨਾਰਾਜ਼ਗੀ ਵੱਧਦੀ ਜਾ ਰਹੀ ਸੀ। ਪਰਿਵਾਰ ਦੇ ਵਕੀਲ ਸੁਸ਼ੀਲ ਟੇਕਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜੇਕਰ ਅੱਜ ਕੱਲ 'ਚ ਸੀ. ਬੀ. ਆਈ. ਨੇ ਜਾਂਚ ਸ਼ੁਰੂ ਨਾ ਕੀਤੀ ਤਾਂ ਉਹ ਸੁਪਰੀਮ ਕੋਰਟ ਜਾਣਗੇ।


Related News