ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਪਾਰ ਕੀਤਾ ਅਹਿਮ ਪੜਾਅ, 3 ਕਰੋੜ ਤੋਂ ਵਧ ਘਰਾਂ ਦਾ ਹੋਇਆ ਨਿਰਮਾਣ

04/08/2022 10:47:32 AM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਹੁਣ ਤੱਕ ਤਿੰਨ ਕਰੋੜ ਤੋਂ ਵਧ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾ ਚੁਕਿਆ ਹੈ ਅਤੇ ਬੁਨਿਆਦੀ ਸਹੂਲਤਾਂ ਨਾਲ ਯੁਕਤ ਇਹ ਘਰ ਅੱਜ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਬਣ ਚੁਕੇ ਹਨ। ਕੇਂਦਰ ਸਰਕਾਰ ਨੇ ਸਾਲ 2022 ਤੱਕ ਬੁਨਿਆਦੀ ਸਹੂਲਤਾਂ ਦੇ ਨਾਲ 'ਸਾਰਿਆਂ ਨੂੰ ਆਵਾਸ' ਪ੍ਰਦਾਨ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੀ ਸ਼ੁਰੂਆਤ ਜੂਨ 2015 'ਚ ਹੋਈ ਸੀ, ਜਦੋਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਨਵੰਬਰ, 2016 'ਚ ਸ਼ੁਰੂ ਕੀਤੀ ਗਈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਦੇਸ਼ ਦੇ ਹਰ ਗਰੀਬ ਨੂੰ ਪੱਕਾ ਮਕਾਨ ਦੇਣ ਦੇ ਸੰਕਲਪ 'ਚ ਅਸੀਂ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ। ਜਨ-ਜਨ ਦੀ ਹਿੱਸੇਦਾਰੀ ਨਾਲ ਹੀ ਤਿੰਨ ਕਰੋੜ ਤੋਂ ਵਧ ਘਰਾਂ ਦਾ ਨਿਰਮਾਣ ਸੰਭਵ ਹੋ ਸਕਿਆ ਹੈ। ਬੁਨਿਆਦੀ ਸਹੂਲਤਾਂ ਨਾਲ ਯੁਕਤ ਇਹ ਘਰ ਅੱਜ ਯਾਨੀ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਵੀ ਬਣ ਚੁਕੇ ਹਨ।''

PunjabKesari

ਇਸ ਟਵੀਟ ਨਾਲ ਉਨ੍ਹਾਂ ਨੇ ਇਸ ਯੋਜਨਾਵਾਂ ਨਾਲ ਸੰਬੰਧਤ ਇਕ ਵੇਰਵਾ ਵੀ ਸਾਂਝਾ ਕੀਤਾ। ਇਸ ਦੇ ਅਨੁਸਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਅਧੀਨ ਹੁਣ ਤੱਕ 2.52 ਕਰੋੜ ਪੱਕੇ ਮਕਾਨਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਹੈ, ਜਦੋਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਅਧੀਨ 58 ਲੱਖ ਪੱਕੇ ਮਕਾਨਾਂ ਦਾ ਨਿਰਮਾਣ ਪੂਰਾ ਹੋ ਚੁਕਿਆ ਹੈ। ਇਨ੍ਹਾਂ ਯੋਜਨਾਵਾਂ ਦੀ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ 'ਚ ਘਰ ਦੀ ਮਹਿਲਾ ਮੈਂਬਰ ਦੇ ਨਾਮ 'ਤੇ ਜਾਂ ਸਾਂਝੀ ਮਲਕੀਅਤ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਹਰ ਘਰ 'ਚ ਟਾਇਲਟ, ਰਸੋਈ ਬਿਜਲੀ ਅਤੇ ਪਾਣੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ 7 ਅਪ੍ਰੈਲ ਤੋਂ 20 ਅਪ੍ਰੈਲ ਤੱਕ 'ਸਮਾਜਿਕ ਨਿਆਂ ਪੰਦਰਵਾੜਾਨ ਮਨ੍ਹਾ ਰਹੀ ਹੈ। ਇਸ ਦੇ ਅਧੀਨ ਪਾਰਟੀ ਨੇ ਹਰੇਕ ਦਿਨ ਇਕ ਜਾਂ 2 ਕੇਂਦਰੀ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਤੈਅ ਕੀਤਾ ਹੈ। ਪਾਰਟੀ ਨੇ 8 ਅਪ੍ਰੈਲ ਦਾ ਦਿਨ ਪੀ.ਐੱਮ. ਆਵਾਸ ਯੋਜਨਾ ਲਈ ਸਮਰਪਿਤ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News