ਬਿਜਲੀ ਚੋਰੀ ਦੇ 14 ਸਾਲ ਪੁਰਾਣੇ ਮਾਮਲੇ ''ਚ 3 ਸਾਲ ਦੀ ਸਜ਼ਾ, ਇਕ ਲੱਖ ਦਾ ਜ਼ੁਰਮਾਨਾ

07/20/2019 12:08:43 PM

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਇਕ ਅਦਾਲਤ ਨੇ ਬਿਜਲੀ ਚੋਰੀ ਦੇ 14 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਨੂੰ ਤਿੰਨ ਸਾਲ ਜੇਲ ਅਤੇ ਇਕ ਲੱਖ ਦਾ ਜ਼ੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ। ਸਹਾਇਕ ਜ਼ਿਲਾ ਸਰਕਾਰੀ ਐਡਵੋਕੇਟ ਨੰਦ ਕੁਮਾਰ ਤਿਵਾੜੀ ਨੇ ਦੱਸਿਆ,''ਇਹ ਮਾਮਲਾ 14 ਸਾਲ ਪੁਰਾਣਾ ਹੈ। ਬਿਜਲੀ ਵਿਭਾਗ ਦੇ ਇੰਜੀਨੀਅਰ ਉਮੇਸ਼ ਚੰਦ ਗੋਇਲ ਨੇ 29 ਜੁਲਾਈ 2005 ਨੂੰ ਗੋਕੁਲ 'ਚ ਚੈਕਿੰਗ ਦੌਰਾਨ ਗੜਰੀਆ ਮੁਹੱਲਾ ਵਾਸੀ ਗੰਗਾ ਪ੍ਰਸਾਦ ਨੂੰ ਚੋਰੀ ਦੀ ਬਿਜਲੀ ਨਾਲ ਆਟਾ ਚਲਾਉਂਦੇ ਫੜਿਆ ਸੀ। ਇਸ ਮਾਮਲੇ 'ਚ ਯਮੁਨਾਪਾਰ ਥਾਣੇ 'ਚ ਬਿਜਲੀ ਚੋਰੀ ਦੀ ਰਿਪੋਰਟ ਦਰਜ ਕਰਵਾਈ ਅਤੇ ਯੰਤਰ ਜਮ੍ਹਾ ਕਰਵਾਏ।''

ਉਨ੍ਹਾਂ ਨੇ ਦੱਸਿਆ,''ਜ਼ਿਲਾ ਅਤੇ ਸੈਸ਼ਨ ਜੱਜ ਅਮਰ ਪਾਲ ਸਿੰਘ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਅਤੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਗੰਗਾ ਪ੍ਰਸਾਦ ਨੂੰ ਬਿਜਲੀ ਚੋਰੀ ਦਾ ਦੋਸ਼ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਕਠੋਰ ਸਜ਼ਾ ਅਤੇ ਇਕ ਲੱਖ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ।'' ਇਸ ਮਾਮਲੇ 'ਚ ਬਿਜਲੀ ਵੰਡ ਨਿਗਮ ਆਗਰਾ ਦੇ ਐੱਮ.ਡੀ. ਐੱਸ.ਕੇ. ਵਰਮਾ ਨੇ ਕਿਹਾ ਕਿ ਇਹ ਮਾਮਲਾ ਬਿਜਲੀ ਚੋਰਾਂ ਲਈ ਇਕ ਨਜੀਰ ਬਣਨ ਵਾਲਾ ਹੈ। ਇਸ ਨਾਲ ਉਨ੍ਹਾਂ ਨੂੰ ਇਹ ਸਬਕ ਮਿਲੇਗਾ ਕਿ ਜੇਕਰ ਕਿਸੇ ਨੇ ਬਿਜਲੀ ਚੋਰੀ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦੀ ਸਖਤ ਸਜ਼ਾ ਭੁਗਤਣੀ ਪੈ ਸਕਦੀ ਹੈ। ਉਨ੍ਹਾਂ ਨੇ ਕਿਹਾ,''ਉਂਝ ਵੀ ਹੁਣ ਬਿਜਲੀ ਚੋਰੀ 'ਤੇ 100 ਫੀਸਦੀ ਰੋਕ ਲਗਾਉਣ ਲਈ ਟੀਮ ਲਗਾਤਾਰ ਕਾਰਵਾਈ ਕਰ ਰਹੀ ਹੈ। ਨਿਗਮ ਨੂੰ ਇਸ ਦਾ ਵੀ ਲਾਭ ਮਿਲੇਗਾ।''


DIsha

Content Editor

Related News