ਸੰਭਾਵੀ ਕਰਦਾਤਿਆਂ ਨੂੰ ਟੈਕਸ ਦੇ ਘੇਰੇ ''ਚ ਲਿਆਂਦਾ ਜਾਵੇ : ਸੀ. ਬੀ. ਡੀ. ਟੀ.

Friday, Jul 14, 2017 - 02:10 AM (IST)

ਸੰਭਾਵੀ ਕਰਦਾਤਿਆਂ ਨੂੰ ਟੈਕਸ ਦੇ ਘੇਰੇ ''ਚ ਲਿਆਂਦਾ ਜਾਵੇ : ਸੀ. ਬੀ. ਡੀ. ਟੀ.

ਨਵੀਂ ਦਿੱਲੀ— ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਆਮਦਨ ਟੈਕਸ ਵਿਭਾਗ ਨੂੰ ਛੋਟੇ ਸ਼ਹਿਰਾਂ 'ਤੇ ਵਿਸ਼ੇਸ਼ ਜ਼ੋਰ ਦੇ ਨਾਲ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਹੈ ਜੋ ਟੈਕਸ ਦਾ ਭੁਗਤਾਨ ਕਰ ਸਕਦੇ ਹਨ ਪਰ ਅਜਿਹਾ ਨਹੀਂ ਕਰ ਰਹੇ ਹਨ । ਸੀ. ਬੀ. ਡੀ. ਟੀ. ਨੇ ਪਿਛਲੇ ਵਿੱਤ ਸਾਲ 'ਚ ਕਰੀਬ 91 ਲੱਖ ਨਵੇਂ ਕਰਦਾਤਿਆਂ ਦੇ ਟੈਕਸ ਦੇ ਘੇਰੇ 'ਚ ਆਉਣ ਦੇ ਵਿਚਾਲੇ ਇਹ ਗੱਲ ਕਹੀ ਹੈ।
ਸੀ. ਬੀ. ਡੀ. ਟੀ. ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਦੇਸ਼ ਭਰ 'ਚ ਆਪਣੇ ਖੇਤਰੀ ਆਮਦਨ ਟੈਕਸ ਪ੍ਰਮੁੱਖਾਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ 2017-18 ਦੌਰਾਨ ਟੈਕਸ ਆਧਾਰ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਤੇਜ਼ੀ ਲਿਆਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ 'ਆਪ੍ਰੇਸ਼ਨ ਕਲੀਨ ਮਨੀ' ਦੇ ਮੱਦੇਨਜ਼ਰ ਵਿਭਾਗ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਸੰਭਾਵੀ ਕਰਦਾਤਿਆਂ ਦੀ ਪਛਾਣ ਦਾ ਵਿਆਪਕ ਮੌਕਾ ਹੈ। ਉਨ੍ਹਾਂ ਕਿਹਾ ਕਿ ਟੈਕਸ ਆਧਾਰ ਵਧਾਉਣ ਲਈ ਵੱਖ-ਵੱਖ ਕਦਮ ਚੁੱਕੇ ਗਏ ਹਨ ਜਿਸ ਦਾ ਵਧੀਆ ਨਤੀਜਾ ਸਾਹਮਣੇ ਆਇਆ ਹੈ।
ਮਾਮਲੇ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਸੀ. ਬੀ. ਡੀ. ਟੀ. ਨੇ ਇਸ ਸੰਦਰਭ 'ਚ ਕੋਈ ਟੀਚਾ ਤੈਅ ਨਹੀਂ ਕੀਤਾ ਹੈ, ਪਰ ਅਜਿਹਾ ਅੰਦਾਜ਼ਾ ਹੈ ਕਿ ਜੇਕਰ ਅਸਰਦਾਰ ਤਰੀਕੇ ਨਾਲ ਕਦਮ ਚੁੱਕੇ ਜਾਣ ਤਾਂ ਆਮਦਨ ਟੈਕਸ ਦੇ ਘੇਰੇ 'ਚ ਕਰੀਬ 2 ਕਰੋੜ ਨਵੇਂ ਕਰਦਾਤੇ ਆਸਾਨੀ ਨਾਲ ਜੋੜੇ ਜਾ ਸਕਦੇ ਹਨ । ਫਿਲਹਾਲ ਆਮਦਨ ਟੈਕਸ ਵਿਭਾਗ ਦੇ ਕੋਲ ਕਰੀਬ 6-7 ਕਰੋੜ ਰਜਿਸਟਰਡ ਕਰਦਾਤੇ ਹਨ।


Related News