ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਲੱਗਿਆ ਇਮਲੀ ਦਾ ਨਵਾਂ ਬੂਟਾ, ਇੱਥੇ ਹੀ ਲੱਗੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਤਨਖ਼ਾਹ
Wednesday, Jun 04, 2025 - 09:44 AM (IST)
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੁੜ ਇਮਲੀ ਦਾ ਨਵਾਂ ਬੂਟਾ ਲਾਇਆ ਗਿਆ ਹੈ। ਇਸ ਜਗ੍ਹਾ 'ਤੇ ਇਮਲੀ ਦਾ ਇਤਿਹਾਸਕ ਦਰੱਖਤ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਅਕਾਲ ਤਖ਼ਤ ਤੋਂ ਤਨਖਾਹ ਲਾਈ ਗਈ ਸੀ। ਜੂਨ 1984 ਵਿਚ 'ਆਪ੍ਰੇਸ਼ਨ ਬਲੂਸਟਾਰ' ਵੇਲੇ ਇਹ ਦਰੱਖਤ ਵੀ ਨੁਕਸਾਨਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਪਿਓ ਨੇ ਅਣਖ ਖ਼ਾਤਰ ਧੀ ਤੇ ਆਸ਼ਿਕ ਦਾ ਕੀਤਾ ਕਤਲ
ਦੱਸ ਦਈਏ ਕਿ 2005 ਵਿਚ ਵੀ ਇਸ ਜਗ੍ਹਾ 'ਤੇ ਇਮਲੀ ਦਾ ਬੂਟਾ ਲਗਾਇਆ ਗਿਆ ਸੀ, ਜੋ ਬੂਟਾ ਪਲ਼ ਵੀ ਗਿਆ ਸੀ ਪਰ ਅਚਾਨਕ ਹੀ ਉਹ ਖ਼ਰਾਬ ਹੋ ਗਿਆ ਤੇ ਸੜ ਗਿਆ। ਹੁਣ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਮਦਦ ਨਾਲ ਇੱਥੋਂ ਦੇ ਵਾਤਾਵਰਨ ਦੇ ਅਨੁਕੂਲ ਰਹਿਣ ਵਾਲਾ ਨਵਾਂ ਬੂਟਾ ਲਾਇਆ ਗਿਆ ਹੈ। ਇਸ ਨੂੰ ਲਾਉਣ ਤੋਂ ਪਹਿਲਾਂ ਮਿੱਟੀ ਦਾ ਟਰੀਟਮੈਂਟ ਕੀਤਾ ਗਿਆ ਹੈ ਅਤੇ ਮਿੱਟੀ ਬਦਲੀ ਵੀ ਗਈ ਹੈ। ਖੇਤੀ ਮਾਹਿਰਾਂ ਮੁਤਾਬਕ ਜੋ ਪਹਿਲਾਂ ਇੱਥੇ ਇਮਲੀ ਦਾ ਬੂਟਾ ਲਾਇਆ ਗਿਆ ਸੀ, ਉਹ ਵਾਤਾਵਰਨ ਦੇ ਅਨੁਕੂਲ ਨਹੀਂ ਸੀ, ਜਿਸ ਕਾਰਨ ਉਹ ਮਰ ਗਿਆ।
ਇਹ ਖ਼ਬਰ ਵੀ ਪੜ੍ਹੋ - Holiday in Punjab: ਸਕੂਲਾਂ-ਕਾਲਜਾਂ ਤੋਂ ਬਾਅਦ ਦਫ਼ਤਰਾਂ 'ਚ ਵੀ ਆ ਗਈਆਂ ਲਗਾਤਾਰ ਛੁੱਟੀਆਂ
ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਲੱਗੀਆਂ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਵੀ ਪੰਜਾਬ ਖੇਤੀ ਯੂਨੀਵਰਸਿਟੀ ਤੇ ਮਾਹਿਰ ਵਿਗਿਆਨੀਆਂ ਵੱਲੋਂ ਕੀਤੀ ਜਾ ਰਹੀ ਹੈ। ਇਕ ਵਿਸ਼ੇਸ਼ ਟੀਮ ਸਾਲ ਵਿਚ ਦੋ ਵਾਰ ਇੱਥੇ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਦੌਰਾ ਕਰਦੀ ਹੈ ਤੇ ਲੋੜ ਮੁਤਾਬਕ ਸਾਂਭ-ਸੰਭਾਲ ਲਈ ਜੋ ਵੀ ਟਰੀਟਮੈਂਟ ਦੀ ਲੋੜ ਹੁੰਦੀ ਹੈ, ਉਹ ਕੀਤਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਗੁਰੂ ਕੇ ਮਹਿਲ ਵਿਖੇ ਲੱਗੀਆਂ ਰੌਣਕਾਂ, ਸੰਗਤਾਂ 'ਚ ਭਾਰੀ ਉਤਸ਼ਾ
