ਸੁਕਮਾ ''ਚ ਮੋਸਟ ਵਾਂਟੇਡ ਨਕਸਲੀਆਂ ਦੇ ਪੋਸਟਰ ਜਾਰੀ, ਪੁਲਸ ਨੇ ਰੱਖਿਆ ਲੱਖਾਂ ਦਾ ਇਨਾਮ (ਤਸਵੀਰਾਂ)

04/29/2017 1:00:20 PM

ਰਾਏਪੁਰ— ਸੁਕਮਾ ''ਚ ਸੀ.ਆਰ.ਪੀ.ਐੱਫ. (ਸੈਂਟਰਲ ਰਿਜ਼ਰਵ ਪੁਲਸ ਫੋਰਸ) ਜਵਾਨਾਂ ''ਤੇ ਹਮਲਾ ਕਰਨ ਵਾਲੇ ਨਕਸਲੀਆਂ ਨੂੰ ਫੜਨ ਲਈ ਛੱਤੀਸਗੜ੍ਹ ਪੁਲਸ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੇ ਅਧੀਨ ਪੁਲਸ ਨੇ ਸੁਕਮਾ ''ਚ ਸਰਗਰਮ ਕੁਝ ਨਕਸਲੀਆਂ ਦੇ ਪੋਸਟਰ ਜਾਰੀ ਕਰ ਕੇ ਇਨ੍ਹਾਂ ਨੂੰ ਫੜਨ ਲਈ 40 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ ਦਾ ਇਨਾਮ ਰੱਖਿਆ ਹੈ। ਇਨ੍ਹਾਂ ''ਚੋਂ ਜਾਣਕਾਰੀ ਦੇਣ ਵਾਲਿਆਂ ਦਾ ਨਾਂ ਗੁਪਤ ਰੱਖਣ ਦਾ ਭਰੋਸਾ ਦਿਵਾਇਆ ਗਿਆ ਹੈ। ਨਾਲ ਹੀ ਕੁਝ ਅਧਿਕਾਰੀਆਂ ਦੇ ਨੰਬਰ ਦਿੱਤੇ ਗਏ ਹਨ। 
ਮੋਸਟ ਵਾਂਟੇਡ ਨਕਸਲੀਆਂ ''ਚ ਰਾਮੰਨਾ ਉਰਫ ਸੰਤੋਸ਼ ਰਾਵੁਲਾ ਸ਼੍ਰੀਨਿਵਾਸ ਦਾ ਨਾਂ ਸਭ ਤੋਂ ਉੱਪਰ ਹੈ। ਉਸ ਨੂੰ ਫੜਾਉਣ ''ਚ ਮਦਦ ਕਰਨ ਵਾਲੇ ਨੂੰ 40 ਲੱਖ ਦਾ ਇਨਾਮ ਦਿੱਤਾ ਜਾਵੇਗਾ। ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਰਾਮੰਨਾ ਸੀ.ਪੀ.ਆਈ (ਮਾਓਵਾਦੀ) ਦੀ ਸੈਂਟਰਲ ਕਮੇਟੀ ਦਾ ਮੈਂਬਰ ਹੋਣ ਦੇ ਨਾਲ ਦੰਡਕਾਰਨਯ ਸਪੈਸ਼ਲ ਜੋਨਲ ਕਮੇਟਾ ਦਾ ਵੀ ਮੈਂਬਰ ਹੈ। ਰਾਮੰਨਾ ਸੁਕਮਾ ''ਚ ਸਰਗਰਮ ਸਭ ਤੋਂ ਸੀਨੀਅਰ ਨਕਸਲੀਆਂ ''ਚੋਂ ਇਕ ਹੈ। ਮੰਨਿਆ ਜਾਂਦਾ ਹੈ ਕਿ ਇਸ ਪੂਰੇ ਇਲਾਕੇ ''ਚ ਉਸ ਦਾ ਬਹੁਤ ਡਰ ਹੈ।
ਸੁਰੇਂਦਰ ਉਰਫ ਮਾੜਵੀ ਸਿਮਾ ''ਤੇ 10 ਲੱਖ ਦੀ ਇਨਾਮੀ ਰਾਸ਼ੀ ਰੱਖਈ ਗਈ ਹੈ। ਪੁਲਸ ਅਨੁਸਾਰ ਮਾੜਵੀ ਸਿਮਾ ਸੀ.ਪੀ.ਆਈ. (ਮਾਓਵਾਦੀ) ਦੀ ਦਰਭਾ ਡਿਵੀਜ਼ਨ ਕਮੇਟੀ ਦਾ ਸਕੱਤਰ ਹੈ। ਉਹ ਮੂਲ ਰੂਪ ਨਾਲ ਸੁਕਮਾ ਜ਼ਿਲੇ ਦੇ ਗੋਲਾਪੱਲੀ ਇਲਾਕੇ ਦੇ ਪੋਲਮਪਾਟ ਪਿੰਡ ਦਾ ਰਹਿਣ ਵਾਲਾ ਹੈ। 
ਕਰੀਬ 30 ਸਾਲ ਦੀ ਵਨੋਜਾ ''ਤੇ ਪੁਲਸ ਨੇ 8 ਲੱਖ ਦਾ ਇਨਾਮ ਰੱਖਿਆ ਹੈ। ਵਨੋਜਾ ਨਕਸਲੀਆਂ ਦੀ ਪਲਾਟੂਨ ਨੰਬਰ9 ਦੀ ਕਮਾਂਡਰ ਹੈ ਅਤੇ ਆਂਧਰਾ ਪ੍ਰਦੇਸ਼ ਦੇ ਚਿੰਨਾਬੋੜਕੇਲ ਪਿੰਡ ਦੀ ਰਹਿਣ ਵਾਲੀ ਹੈ। ਉਸ ''ਤੇ ਕਈ ਹਮਲਿਆਂ ''ਚ ਸ਼ਾਮਲ ਹੋਣ ਦਾ ਦੋਸ਼ ਹੈ।
ਸੋੜੀ ਲਿੰਗੇ ਨਾਂ ਦੀ ਇਹ ਮਹਿਲਾ ਨਕਸਲੀ ਪੋਦਾਬੋੜਕੇਲ ਇਲਾਕੇ ''ਚ ਕਈ ਵਾਰਦਾਤਾਂ ''ਚ ਸ਼ਾਮਲ ਰਹੀ ਹੈ ਅਤੇ ਪਾਮੇੜ ਥਾਣੇ ਦੇ ਅਧੀਨ ਜਾਰਾਪੱਲੀ ਪਿੰਡ ਦੀ ਰਹਿਣ ਵਾਲੀ ਹੈ। ਉਸ ''ਤੇ 5 ਲੱਖ ਰੁਪਏ ਦਾ ਇਨਾਮ ਹੈ।
ਨਕਸਲੀਆਂ ਦੇ ਸੈਕਸ਼ਨ 2 ਦੀ ਪਲਾਟੂਨ ਨੰਬਰ8 ਦੀ ਕਮਾਂਡਰ ਮਾੜਵੀ ਮੰਗਲੀ ਦਾ ਪਤੀ ਰਾਜੇਸ਼ ਨਕਸਲੀਆਂ ਦੇ ਮਿਲੀਟਰੀ ਵਿੰਗ ਦਾ ਚੀਫ ਹੈ। ਮੰਗਲੀ ਬੀਜਾਪੁਰ ਜ਼ਿਲੇ ਦੇ ਮੇਟਾਗੁੜਾ ਦੀ ਰਹਿਣ ਵਾਲੀ ਹੈ। ਉਸ ''ਤੇ 3 ਲੱਖ ਰੁਪਏ ਦਾ ਇਨਾਮ ਹੈ।


Disha

News Editor

Related News