ਕੈਨੇਡਾ 'ਚ ਖਾਲਿਸਤਾਨੀਆਂ ਵਲੋਂ ਸਾਬਕਾ PM ਇੰਦਰਾ ਗਾਂਧੀ ਦੇ ਪੋਸਟਰਾਂ ਨਾਲ ਪ੍ਰਦਰਸ਼ਨ, ਸਰਕਾਰ ਦੀ ਚਿਤਾਵਨੀ

06/08/2024 12:09:28 PM

ਵੈਨਕੂਵਰ - ਕੈਨੇਡਾ ਦੇ ਵੈਨਕੂਵਰ 'ਚ ਖਾਲਿਸਤਾਨੀ ਸਮਰਥਕਾਂ ਨੇ ਇਕ ਵਾਰ ਫਿਰ ਆਪਣੇ ਪ੍ਰਦਰਸ਼ਨਾਂ ਰਾਹੀਂ ਹਿੰਦੂਆਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪ੍ਰਦਰਸ਼ਨ ਹਿੰਦੂ-ਕੈਨੇਡੀਅਨਾਂ ਭਾਈਚਾਰੇ ਵਿਚ ਹਿੰਸਾ ਦਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਕੈਨੇਡਾ ਦੇ ਵੈਨਕੂਵਰ ਵਿਚ ਖਾਲਿਸਤਾਨੀਆਂ ਵੱਲੋਂ ਬੀਤੇ ਦਿਨੀਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦਰਮਿਆਨ ਜਾਰੀ ਪੋਸਟਰ ਵਿਚ ਮਰਹੂਮ ਇੰਦਰਾ ਗਾਂਧੀ ਨੂੰ ਉਸਦੇ ਅੰਗ ਰੱਖਿਅਕਾਂ ਵਲੋਂ ਬੰਦੂਕਾਂ ਨਾਲ ਗੋਲੀਆਂ ਮਾਰਨ ਵਾਲੀ ਤਸਵੀਰ ਸਾਂਝੀ ਕੀਤੀ ਗਈ। 

 

ਇਸ ਤਸਵੀਰ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਅੰਗ ਰੱਖਿਅਕ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨਦੇ ਦਿਖਾਈ ਦੇ ਰਹੇ ਹਨ ਅਤੇ ਇੰਦਰਾ ਗਾਂਧੀ ਦਾ ਸਰੀਰ ਗੋਲੀਆਂ ਨਾਲ ਛੱਲੀ ਕੀਤਾ ਦਿਖਾਇਆ ਗਿਆ ਹੈ। ਇਸ ਪ੍ਰਦਰਸ਼ਨ ਤੋਂ ਬਾਅਦ ਕੈਨੇਡਾ ਰਹਿੰਦੇ ਹਿੰਦੂ ਪਰਿਵਾਰਾਂ ਨੇ ਇਤਰਾਜ਼ ਵੀ ਜਤਾਇਆ ਹੈ ਅਤੇ ਇਸ ਨੂੰ ਕੈਨੇਡੀਅਨ ਹਿੰਦੂਆਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਆਖਿਆ ਗਿਆ ਹੈ। 

ਚੰਦਰ ਆਰੀਆ ਨੇ ਦਾਅਵਾ ਕੀਤਾ ਕਿ ਖਾਲਿਸਤਾਨੀ ਸਮਰਥਕ ਇੱਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਪੋਸਟਰ ਲਗਾ ਕੇ "ਹਿੰਦੂ-ਕੈਨੇਡੀਅਨਾਂ ਵਿੱਚ ਹਿੰਸਾ ਦਾ ਡਰ ਪੈਦਾ ਕਰਨ" ਦੀ ਕੋਸ਼ਿਸ਼ ਕਰ ਰਹੇ ਹਨ, ਉਸਦੇ ਸਰੀਰ ਵਿੱਚ ਗੋਲੀਆਂ ਦੇ ਛੇਕ ਦਿਖਾ ਕੇ ਉਸਦੇ ਸਿੱਖ ਅੰਗ ਰੱਖਿਅਕ ਬੰਦੂਕਾਂ ਵਾਲੇ ਕਾਤਲ ਬਣ ਗਏ ਹਨ।

ਬਰੈਂਪਟਨ ਵਿੱਚ ਕੁਝ ਸਮਾਂ ਪਹਿਲਾਂ ਸਿੱਖਸ ਫਾਰ ਜਸਟਿਸ ਦੇ ਅੱਤਵਾਦੀ ਪੰਨੂ ਵੱਲੋਂ ਕੈਨੇਡਿਅਨ ਹਿੰਦੂਆਂ ਨੂੰ ਭਾਰਤ ਵਾਪਸ ਜਾਣ ਲਈ ਕਿਹਾ ਗਿਆ ਸੀ, ਇਸੇ ਤਰ੍ਹਾਂ ਦੀਆਂ ਧਮਕੀਆਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। 

ਖਾਲਿਸਤਾਨੀ ਸਮਰਥਕਾਂ ਵੱਲੋਂ ਇੰਦਰਾ ਗਾਂਧੀ ਦੀ ਹੱਤਿਆ ਦੇ ਪੋਸਟਰ ਲਗਾਉਣ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ, ਕੈਨੇਡੀਅਨ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨਾ ਕਦੇ ਵੀ ਸਵੀਕਾਰਯੋਗ ਨਹੀਂ ਹੈ।


Harinder Kaur

Content Editor

Related News