ਅਕਸ਼ੈ ਕੁਮਾਰ ''ਸਿਰਫਿਰਾ'' ਦਾ ਪਹਿਲਾ ਪੋਸਟਰ ਜਾਰੀ
Saturday, Jun 15, 2024 - 01:44 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ 'ਸਿਰਫਿਰਾ' ਨਾਲ ਇਕ ਵਾਰ ਫਿਰ ਦਰਸ਼ਕਾਂ ਨੂੰ ਇੰਸਪਾਇਰ ਕਰਨ ਲਈ ਤਿਆਰ ਹੈ। 12 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ’ਤੇ ਪਹਿਲਾ ਪੋਸਟਰ ਜਾਰੀ ਕੀਤਾ ਹੈ। ਰੋਹਬਦਾਰ ਲੁੱਕ ਅਤੇ ਸ਼ਾਨਦਾਰ ਟੈਗ ਲਾਈਨ 'ਸਪਨਾ ਇਤਨਾ ਬੜਾ ਦੇਖੋ ਕਿ ਬੋ ਤੁਮੇ ਪਾਗਲ ਕਹੇਂ' ਵਾਲਾ ਪੋਸਟਰ ਰਿਲੀਜ਼ ਕੀਤਾ ਗਿਆ, ਜੋ ਆਪਣੇ ਸੁਫ਼ਨੇ ਨੂੰ ਦੇਖਦੇ ਹਨ ਅਤੇ ਜੋ ਨਹੀਂ ਦੇਖਦੇ, ਉਨ੍ਹਾਂ ਦੋਨਾਂ ਲਈ ਇਹ ਫ਼ਿਲਮ ਹੈ।
ਇਹ ਵੀ ਪੜ੍ਹੋ- ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ
ਫ਼ਿਲਮ ‘ਸਿਰਫਿਰਾ’ ਵਿਚ ਪਰੇਸ਼ ਰਾਵਲ, ਰਾਧਿਕਾ ਮਦਾਨ ਅਤੇ ਸੀਮਾ ਬਿਸਵਾਸ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਸੁਧਾ ਕੋਂਗਾਰਾ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਸੁਧਾ ਅਤੇ ਸ਼ਾਲਿਨੀ ਊਸ਼ਾਦੇਵੀ ਵੱਲੋਂ ਲਿਖਿਤ, ਪੂਜਾ ਤੋਲਾਨੀ ਦੇ ਡਾਇਲੋਗ ਅਤੇ ਜੀ. ਵੀ. ਪ੍ਰਕਾਸ਼ ਕੁਮਾਰ ਦੇ ਮਿਊਜਿਕ ਨਾਲ ‘ਸਿਰਫਿਰਾ’ ਦਾ ਨਿਰਮਾਣ ਅਰੁਣਾ ਭਾਟੀਆ (ਕੇਪ ਆਫ ਗੁਡ ਫਿਲਮਸ), ਸਾਊਥ ਸੁਪਰ ਸਟਾਰ ਸੂਰਿਆ ਅਤੇ ਜੋਤਿਕਾ (2ਡੀ ਐਂਟਰਟੇਨਮੈਂਟ) ਤੇ ਬਿਕਰਮ ਮਲਹੋਤਰਾ ਅਬੁੰਦੰਤੀਆ ਐਂਟਰਟੇਨਰ ਵੱਲੋਂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।