ਸੋਸ਼ਲ ਮੀਡੀਆ ''ਤੇ ਪ੍ਰਿਯੰਕਾ ਗਾਂਧੀ ਨੂੰ ਲੈ ਕੇ ਕਾਂਗਰਸ ਦਾ ਪੋਸਟਰ ਵਾਇਰਲ

1/5/2020 9:42:24 PM

ਪ੍ਰਯਾਗਰਾਜ (ਯੂ. ਐੱਨ. ਆਈ.)- ਇਥੇ ਇਕ ਵਾਰ ਫਿਰ ਕਾਂਗਰਸ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ 'ਗੰਗਾ ਕੀ ਬੇਟੀ' ਦੱਸਿਆ ਗਿਆ ਹੈ।

PunjabKesari

ਪੋਸਟਰ 'ਤੇ ਲਿਖਿਆ ਹੈ ਕਿ ਯੂ. ਪੀ. ਨੂੰ ਬਚਾਉਣ ਆਈ 'ਗੰਗਾ ਕੀ ਬੇਟੀ' ਪ੍ਰਿਯੰਕਾ। ਇਸ ਤੋਂ ਇਲਾਵਾ ਪੋਸਟਰ 'ਤੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਪੂਰਾ ਗਾਂਧੀ ਪਰਿਵਾਰ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ 2019 ਵਿਚ ਪ੍ਰਿਯੰਕਾ ਗਾਂਧੀ ਨੂੰ 'ਗੰਗਾ ਕੀ ਬੇਟੀ' ਦੱਸਦੇ ਹੋਏ ਪੋਸਟਰ ਜਾਰੀ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਪੋਸਟਰ ਵਿਚ ਪ੍ਰਤਾਪਗੜ੍ਹ ਦੇ ਰਾਮਪੁਰਖਾਸ ਵਿਧਾਨ ਸਭਾ ਹਲਕੇ ਤੋਂ 9 ਵਾਰ ਵਿਧਾਇਕ ਰਹੇ ਅਤੇ ਸਾਬਕਾ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਮੋਦ ਤਿਵਾੜੀ ਅਤੇ ਦੂਸਰੇ ਪਾਸੇ ਕਾਂਗਰਸ ਨੇਤਾ ਹਸੀਬ ਅਹਿਮਦ ਦੀਆਂ ਫੋਟੋਆਂ ਦਿਖਾਈ ਦੇ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਵਿਚ ਵਾਰਾਨਸੀ ਤੋਂ ਲੋਕ ਸਭਾ ਚੋਣਾਂ ਵਿਚ ਉਤਰੇ ਸਨ ਅਤੇ ਉਨ੍ਹਾਂ ਨੇ ਖੁਦ ਨੂੰ 'ਗੰਗਾ ਕਾ ਬੇਟਾ' ਦੱਸਿਆ ਸੀ ਅਤੇ ਕਿਹਾ ਸੀ ਕਿ ਨਾ ਮੈਂ ਇਥੇ ਆਇਆ ਅਤੇ ਨਾ ਕਿਸੇ ਨਾ ਭੇਜਿਆ। ਮੈਨੂੰ ਤਾਂ ਮਾਂ ਗੰਗਾ ਨੇ ਬੁਲਾਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar