ਯੂ.ਪੀ.: ਗੈਂਗਰੇਪ ਮੁੱਦੇ ''ਤੇ ਚੁੱਪੀ ਤੋਂ ਨਾਰਾਜ਼ ਕਾਂਗਰਸੀਆਂ ਨੇ ਲਗਾਏ ਸਮਰਿਤੀ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ

04/16/2018 10:56:19 AM

ਗੋਰਖਪੁਰ— ਦੇਸ਼ ਨੂੰ ਝੰਜੋੜ ਦੇਣ ਵਾਲੀਆਂ ਕਠੁਆ ਅਤੇ ਓਨਾਵ ਗੈਂਗਰੇਪ ਦੀ ਘਟਨਾ ਨੂੰ ਲੈ ਕੇ ਕਾਂਗਰਸ ਵਰਕਰਾਂ ਨੇ ਭਾਜਪਾ ਦੀਆਂ 2 ਮਹਿਲਾ ਮੰਤਰੀਆਂ ਸਮਰਿਤੀ ਇਰਾਨੀ ਅਤੇ ਸਵਾਤੀ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ। ਯੂ.ਪੀ. ਮੁੱਖ ਮੰਤਰੀ ਦੇ ਗੜ੍ਹ ਗੋਰਖਪੁਰ 'ਚ ਕਾਂਗਰਸ ਵਰਕਰਾਂ ਨੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਅਤੇ ਯੋਗੀ ਸਰਕਾਰ 'ਚ ਮੰਤਰੀ ਸਵਾਤੀ ਸਿੰਘ ਦੇ ਥਾਂ-ਥਾਂ ਗੁੰਮਸ਼ੁਦਾ ਹੋਣ ਦੇ ਪੋਸਟਰ ਚਿਪਕਾ ਦਿੱਤੇ ਹਨ। ਵਰਕਰਾਂ ਨੇ ਪੋਸਟਰਾਂ ਰਾਹੀਂ ਪੁੱਛਿਆ ਹੈ ਕਿ ਹੁਣ ਕਿੱਥੇ ਹੈ ਘਰ ਦੇ ਵੇਹੜੇ ਦੀ ਤੁਲਸੀ, ਨਾਲ ਹੀ ਸਵਾਤੀ ਸਿੰਘ 'ਤੇ ਕੱਸਿਆ ਤੰਜ਼ ਆਪਣੀ ਬੇਟੀ-ਬੇਟੀ ਅਤੇ ਦੂਜਿਆਂ ਦੀ ਪਰਾਈ।PunjabKesari
ਗੱਲ-ਗੱਲ 'ਤੇ ਵਿਰੋਧ ਕਰਨ ਵਾਲੇ ਓਨਾਵ ਅਤੇ ਕਠੁਆ 'ਤੇ ਮੌਨ
ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਨਵਰ ਹੁਸੈਨ ਨੇ ਕਿਹਾ ਕਿ ਜਦੋਂ ਭਾਜਪਾ ਵਿਰੋਧ 'ਚ ਸੀ, ਉਦੋਂ ਸਮਰਿਤੀ ਇਰਾਨੀ ਹਰ ਘਟਨਾ 'ਤੇ ਵਿਰੋਧ ਪ੍ਰਦਰਸ਼ਨ ਕਰਦੀ ਸੀ। ਉੱਥੇ ਹੀ ਆਪਣੀ ਬੇਟੀ 'ਤੇ ਗੱਲ ਆਉਣ 'ਤੇ ਵੱਡਾ ਵਿਰੋਧ ਖੜ੍ਹਾ ਕਰਨ ਵਾਲੀ ਸਵਾਤੀ ਸਿੰਘ ਵੀ ਓਨਾਵ ਅਤੇ ਕਠੁਆ ਦੇ ਮਾਮਲੇ 'ਤੇ ਮੌਨ ਹਨ। ਦੋਵੇਂ ਹੀ ਪੀੜਤ ਪੱਖ ਦਾ ਹਾਲਚਾਲ ਪੁੱਛਣ, ਉਨ੍ਹਾਂ ਦੇ ਘਰ ਤੱਕ ਨਹੀਂ ਗਈ।
ਦੇਸ਼ 'ਚ ਬੇਟੀਆਂ ਨਹੀਂ ਸੁਰੱਖਿਅਤ
ਕਾਂਗਰਸ ਮਹਿਲਾ ਨੇਤਾ ਨਿਰਮਲਾ ਵਰਮਾ ਨੇ ਕਿਹਾ ਕਿ ਜਦੋਂ ਭਾਜਪਾ ਸੱਤਾ 'ਚ ਨਹੀਂ ਸੀ, ਉਦੋਂ ਭਾਜਪਾ ਭੈਣ ਬੇਟੀਆਂ ਦੀ ਸੁਰੱਖਿਆ ਲਈ ਵੱਡੇ-ਵੱਡੇ ਵਾਅਦੇ ਕਰਦੀ ਸੀ। ਦੇਸ਼ 'ਚ ਔਰਤਾਂ ਅਸੁਰੱਖਿਅਤ ਹਨ ਪਰ ਪੀ.ਐੱਮ. ਨਰਿੰਦਰ ਮੋਦੀ ਸੁਰੱਖਿਆ ਦੀ ਦਿਸ਼ਾ ਕੁਝ ਨਹੀਂ ਕਰ ਰਹੇ ਹਨ।PunjabKesari
ਥਾਣੇ ਪੁੱਜੇਗਾ ਗੁੰਮਸ਼ੁਦਗੀ ਦਾ ਮਾਮਲਾ
ਕਾਂਗਰਸ ਨੇਤਾ ਅਨਵਰ ਹੁਸੈਨ ਅਤੇ ਨਿਰਮਲਾ ਵਰਮਾ ਦਾ ਕਹਿਣਾ ਹੈ ਕਿ ਮੰਤਰੀ ਸਮਰਿਤੀ ਇਰਾਨੀ ਅਤੇ ਸਵਾਤੀ ਸਿੰਘ ਗਾਇਬ ਹਨ। ਉਹ ਲੋਕ ਉਨ੍ਹਾਂ ਨੂੰ ਖੋਜ ਰਹੇ ਹਨ। ਉਹ ਨਹੀਂ ਮਿਲੀਆਂ ਤਾਂ ਥਾਣੇ ਜਾ ਕੇ ਉਨ੍ਹਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਉਣਗੇ।


Related News