ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ

01/31/2018 11:07:46 AM

ਨਵੀਂ ਦਿੱਲੀ— ਸਾਫ ਸਿਆਸਤ ਦੀ ਗੱਲ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਇਕ ਤਸਵੀਰ ਅੱਜਕਲ ਦਿੱਲੀ ਦੀਆਂ ਸੜਕਾਂ ਕਿਨਾਰੇ ਲੱਗੀ ਹੋਈ ਹੈ। ਇਸ 'ਤੇ ਉਨ੍ਹਾਂ ਦੀ ਵਿਰੋਧੀ ਪਾਰਟੀ ਭਾਜਪਾ ਪੋਸਟਰ ਦੇ ਬਹਾਨੇ ਕੇਜਰੀਵਾਲ ਦੀ ਖਾਮੋਸ਼ੀ 'ਤੇ ਸਵਾਲ ਉਠਾ ਰਹੀ ਹੈ। 
ਦੂਜੇ ਪਾਸੇ ਅਜੇ ਤੱਕ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਇਸ ਪੋਸਟਰ 'ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ। ਇਸ ਕਾਰਨ ਦਿੱਲੀ ਦੇ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ। ਮੰਡੀ ਹਾਊਸ ਖੇਤਰ 'ਚ ਲੱਗੇ ਲਾਲੂ ਤੇ ਕੇਜਰੀਵਾਲ ਦੀ ਦੋਸਤੀ ਵਾਲੇ ਪੋਸਟਰ ਵੇਖ ਕੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਹੁੰਦੇ ਹਨ। ਇਸ ਤਰ੍ਹਾਂ ਉਸ ਦੀ ਕਥਨੀ ਤੇ ਕਰਨੀ 'ਚ ਵੀ ਫਰਕ ਹੈ।


Related News