ਚੌਰੀ-ਚੌਰਾ ਦੇ ਸ਼ਹੀਦਾਂ ਨੂੰ ਇਤਿਹਾਸ ਦੇ ਪੰਨਿਆਂ ''ਚ ਪ੍ਰਮੁੱਖਤਾ ਨਾ ਦਿੱਤਾ ਜਾਣਾ ਬਦਕਿਸਮਤੀ : ਮੋਦੀ
Thursday, Feb 04, 2021 - 10:43 PM (IST)
ਗੋਰਖਪੁਰ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਰੀ-ਚੌਰਾ ਦੇ ਸ਼ਹੀਦਾਂ ਨੂੰ ਇਤਿਹਾਸ ਦੇ ਪੰਨਿਆਂ ਵਿਚ ਪ੍ਰਮੁੱਖਤਾ ਨਾ ਦਿੱਤੇ ਜਾਣ ਨੂੰ ਬਦਕਿਸਮਤੀ ਕਰਾਰ ਦਿੰਦੇ ਹੋਏ ਵੀਰਵਾਰ ਕਿਹਾ ਕਿ ਉਹ ਅੱਗ ਲੱਗਣ ਦੀ ਘਟਨਾ ਕੋਈ ਆਮ ਘਟਨਾ ਨਹੀਂ ਬਲਕਿ ਉਸ ਨੇ ਦੇਸ਼ ਦੇ ਲੋਕਾਂ ਵਿਚ ਆਜ਼ਾਦੀ ਦੀ ਲਹਿਰ ਪੈਦਾ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਚੌਰੀ-ਚੌਰਾ ਸ਼ਤਾਬਦੀ ਸਮਾਰੋਹ ਦਾ ਵਰਚੂਅਲ ਮਾਧਿਅਮ ਨਾਲ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ 100 ਸਾਲ ਪਹਿਲਾਂ ਚੌਰੀ-ਚੌਰਾ ਵਿਚ ਜੋ ਹੋਇਆ, ਉਹ ਸਿਰਫ ਇਕ ਥਾਣੇ ਵਿਚ ਅੱਗ ਲਾ ਦੇਣ ਦੀ ਘਟਨਾ ਨਹੀਂ ਸੀ। ਚੌਰੀ-ਚੌਰਾ ਦਾ ਸੰਦੇਸ਼ ਬਹੁਤ ਵੱਡਾ ਸੀ, ਬਹੁਤ ਵਿਆਪਕ ਸੀ। ਪਹਿਲਾਂ ਜਦ ਵੀ ਚੌਰੀ-ਚੌਰਾ ਦੀ ਗੱਲ ਹੋਈ ਉਦੋਂ ਉਸ ਨੂੰ ਇਕ ਆਮ ਅੱਗ ਲੱਗਣ ਦੀ ਘਟਨਾ ਦੇ ਸੰਦਰਭ ਵਿਚ ਹੀ ਦੇਖਿਆ ਗਿਆ ਪਰ ਅੱਗ ਥਾਣੇ ਵਿਚ ਨਹੀਂ ਲੱਗੀ ਸੀ ਬਲਕਿ ਅੱਗ ਲੋਕਾਂ ਦੇ ਦਿਲਾਂ ਵਿਚ ਪੈਦਾ ਹੋ ਚੁੱਕੀ ਸੀ। ਮੋਦੀ ਨੇ ਕਿਹਾ ਕਿ ਅੰਗ੍ਰੇਜ਼ੀ ਹਕੂਮਤ ਤਾਂ ਸੈਂਕੜੇ ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ਦੇਣ 'ਤੇ ਅੜੀ ਹੋਈ ਸੀ ਪਰ ਬਾਬਾ ਰਾਘਵ ਦਾਸ ਅਤੇ ਮਹਾਮਨਾ ਮਦਨ ਮੋਹਨ ਮਾਲਵੀਯ ਦੇ ਯਤਨਾਂ ਕਾਰਣ ਕਰੀਬ 150 ਲੋਕਾਂ ਨੂੰ ਫਾਂਸੀ ਤੋਂ ਬਚਾ ਲਿਆ ਗਿਆ ਸੀ। ਇਸ ਲਈ ਅੱਜ ਦਾ ਦਿਨ ਵਿਸ਼ੇਸ਼ ਰੂਪ ਨਾਲ ਬਾਬਾ ਰਾਘਵ ਦਾਸ ਅਤੇ ਮਹਾਮਨਾ ਮਾਲਵੀਯ ਨੂੰ ਵੀ ਪ੍ਰਣਾਮ ਕਰਨ ਅਤੇ ਉਨ੍ਹਾਂ ਨੂੰ ਯਾਦ ਕਰਨ ਦਾ ਹੈ।
ਇਹ ਵੀ ਪੜ੍ਹੋ : ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਪੀ. ਐੱਮ. ਮੋਦੀ ਨੇ ਚੌਰੀ-ਚੌਰਾ ਸ਼ਤਾਬਦੀ 'ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਥ ਸਰਕਾਰ ਵੱਲੋਂ ਪੂਰੇ ਸਾਲ ਪ੍ਰੋਗਰਾਮ ਕਰਾਏ ਜਾਣ ਦੇ ਕਦਮ ਦੀ ਤਰੀਫ ਕਰਦੇ ਹੋਏ ਕਿਹਾ ਕਿ ਅੱਜ ਚੌਰੀ-ਚੌਰਾ ਦੀ ਸ਼ਤਾਬਦੀ 'ਤੇ ਇਕ ਡਾਟਾ ਟਿਕਟ ਵੀ ਜਾਰੀ ਕੀਤਾ ਗਿਆ ਹੈ। ਅੱਜ ਤੋਂ ਸ਼ੁਰੂ ਹੋ ਰਹੇ ਇਹ ਪ੍ਰੋਗਰਾਮ ਪੂਰੇ ਸਾਲ ਕਰਾਏ ਜਾਣਗੇ।
ਇਹ ਵੀ ਪੜ੍ਹੋ : ਬਜਟ ਤੋਂ ਬਾਅਦ ਸਰਕਾਰ ਨੇ ਦਿੱਤਾ ਝਟਕਾ, ਰਸੋਈ ਗੈਸ 25 ਰੁਪਏ ਮਹਿੰਗਾ
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।