ਬੰਗਾਲ ’ਚ ਚੋਣਾਂ ਤੋਂ ਬਾਅਦ ਹਿੰਸਾ ਨਾਲ ਪੈਦਾ ਹੋਏ ਹਾਲਾਤ ਖਤਰਨਾਕ : ਧਨਖੜ

Monday, Jun 21, 2021 - 09:29 PM (IST)

ਬੰਗਾਲ ’ਚ ਚੋਣਾਂ ਤੋਂ ਬਾਅਦ ਹਿੰਸਾ ਨਾਲ ਪੈਦਾ ਹੋਏ ਹਾਲਾਤ ਖਤਰਨਾਕ : ਧਨਖੜ

ਸਿਲੀਗੁੜੀ– ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸੋਮਵਾਰ ਨੂੰ ਕਿਹਾ ਕਿ ਸੂਬੇ ’ਚ ਚੋਣਾਂ ਤੋਂ ਬਾਅਦ ਕਥਿਤ ਤੌਰ ’ਤੇ ਹੋਈ ਹਿੰਸਾ ਤੋਂ ਪੈਦਾ ਹੋਏ ਹਾਲਾਤ ਖਤਰਨਾਕ ਤੇ ਪ੍ਰੇਸ਼ਾਨ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਮਮਤਾ ਬੈਨਰਜੀ ਨੇ ਸ਼ੁਤਰਮੁਰਗੀ ਰਵੱਈਆ ਅਪਣਾਇਆ ਹੋਇਆ ਹੈ। ਧਨਖੜ ਨੇ ਸੋਮਵਾਰ ਨੂੰ ਉੱਤਰੀ ਬੰਗਾਲ ਦੀ ਇਕ ਹਫਤੇ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਨਾਲ ਸੂਬਾ ਸਰਕਾਰ ਦੇ ਵਿਵਹਾਰ ਦੀ ਆਲੋਚਨਾ ਕੀਤੀ।

ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ


ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ’ਚ 2 ਮਈ ਤੋਂ ਬਾਅਦ ਹੋਈ ਹਿੰਸਾ ਦੇ ਬਾਰੇ ’ਚ ਮੈਨੂੰ ਚਿੰਤਾ ਹੈ, ਇਹ ਮੰਣਨਯੋਗ ਨਹੀਂ ਹੈ। ਸੂਬੇ ’ਚ ਹਾਲਾਤ ਖਤਰਨਾਕ ਤੇ ਪ੍ਰੇਸ਼ਾਨ ਕਰਨ ਵਾਲੇ ਹਨ। ਇਸ ਤਰ੍ਹਾਂ ਦੀ ਹਿੰਸਾ ਨੇ ਲੋਕਤੰਤਰੀ ਢਾਂਚੇ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਇੰਨੇ ਹਫਤੇ ਲੰਘ ਜਾਣ ਤੋਂ ਬਾਅਦ ਵੀ ਸੂਬਾ ਸਰਕਾਰ ਇਸ ਨੂੰ ਨਕਾਰ ਰਹੀ ਹੈ। ਮੁੱਖ ਮੰਤਰੀ ਇਸ ਮੁੱਦੇ ’ਤੇ ਸ਼ਾਂਤ ਕਿਉਂ ਹਨ? ਸੂਬਾ ਪ੍ਰਸ਼ਾਸਨ ਦਾ ਸ਼ੁਤਰਮੁਰਗੀ ਰਵੱਈਆ ਮੰਣਨਯੋਗ ਨਹੀਂ ਹੈ।

ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News