ਯੂਕਰੇਨ ’ਚ 1800 ਹਿਮਾਚਲ ਵਾਸੀਆਂ ਦੇ ਫਸੇ ਹੋਣ ਦਾ ਖ਼ਦਸ਼ਾ, ਭਾਰਤੀ ਦੂਤਘਰ ਨੇ ਵਾਪਸ ਪਰਤਣ ਦਿੱਤੀ ਸਲਾਹ

02/16/2022 12:10:15 PM

ਸ਼ਿਮਲਾ (ਬਿਊਰੋ)- ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਸ਼ਿਖਰ ’ਤੇ ਪਹੁੰਚ ਚੁੱਕਾ ਹੈ। ਜੰਗ ਦੇ ਖ਼ਤਰੇ ਵਿਚਾਲੇ ਪੂਰੀ ਦੁਨੀਆ ’ਚ ਹਲ-ਚਲ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਹੁਣ ਯੂਕਰੇਨ ’ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਵਾਪਸ ਪਰਤ ਜਾਣ। ਭਾਰਤੀ ਦੂਤਘਰ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਦਾ ਅਜੇ ਯੂਕਰੇਨ ’ਚ ਰਹਿਣਾ ਜ਼ਰੂਰੀ ਨਹੀਂ ਹੈ, ਉਨ੍ਹਾਂ ਨੂੰ ਦੇਸ਼ ਪਰਤਣ ਦੀ ਹਿਦਾਇਤ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਵਿਦਿਆਰਥੀਆਂ ਸਮੇਤ ਨਾਗਰਿਕ ਤੁਰੰਤ ਛੱਡਣ ਯੂਕਰੇਨ

 

ਜਾਣਕਾਰੀ ਮੁਤਾਬਕ ਯੂਕਰੇਨ ’ਚ ਪੜ੍ਹਾਈ ਸਮੇਤ ਹੋਰ ਕੰਮਾਂ ਦੇ ਚੱਲਦੇ ਹਿਮਾਚਲ ਪ੍ਰਦੇਸ਼ ਦੇ 1800 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਭਾਰਤੀ ਦੂਤਘਰ ਵਲੋਂ ਜਾਰੀ ਐਡਵਾਇਜ਼ਰੀ ਮੁਤਾਬਕ ਯੂਕਰੇਨ ’ਚ ਮੌਜੂਦਾ ਹਾਲਾਤ ਸਹੀ ਨਹੀਂ ਹਨ। ਇਸ ਤੋਂ ਇਲਾਵਾ ਗੈਰ-ਜ਼ਰੂਰੀ ਕਾਰਨਾਂ ਤੋਂ ਯੂਕਰੇਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਨਾਲ ਹੀ ਦੂਤਘਰ ’ਚ ਆਪਣੀ ਸਥਿਤੀ ਦੀ ਜਾਣਕਾਰੀ ਦਿੰਦੇ ਰਹਿਣ ਨੂੰ ਕਿਹਾ ਗਿਆ ਹੈ। 

ਇਹ ਵੀ ਪੜ੍ਹੋ: ਕੈਨੇਡਾ ਨੇ ਯੂਕਰੇਨ ਨੂੰ ਦਿੱਤਾ ਸਮਰਥਨ, ਦੇਵੇਗਾ 70 ਲੱਖ ਡਾਲਰ ਤੋਂ ਵਧੇਰੇ ਦੇ ਮਾਰੂ 'ਹਥਿਆਰ'

 

ਜ਼ਿਕਰਯੋਗ ਹੈ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਅਜਿਹਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰੂਸ ਕਦੇ ਵੀ ਯੂਕਰੇਨ ’ਤੇ ਹਮਲਾ ਕਰ ਸਕਦਾ ਹੈ। ਇਸ ਸਥਿਤੀ ਵਿਚ ਉੱਥੇ ਭਾਰਤੀ ਨਾਗਰਿਕਾਂ ਨੂੰ ਨਿਕਲਣ ’ਚ ਪਰੇਸ਼ਾਨੀ ਆ ਸਕਦੀ ਹੈ। ਲਿਹਾਜ਼ਾ ਇਸ ਹਾਲਾਤ ਤੋਂ ਬਚਣ ਲਈ ਉੱਥੇ ਪੜ੍ਹਾਈ ਸਮੇਤ ਹੋਰ ਕਾਰਨਾਂ ਤੋਂ ਰਹਿ ਰਹੇ ਲੋਕਾਂ ਨੂੰ ਵਾਪਸ ਆਉਣ ਦੀ ਸਲਾਹ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਕੂਟਨੀਤਕ ਪਹਿਲ ਤੋਂ ਬਾਅਦ ਯੂਕ੍ਰੇਨ ਸੰਕਟ ਟਲਣ ਦੀ ਉਮੀਦ, ਰੂਸ ਨੇ ਵਾਪਸ ਸੱਦੇ ਫ਼ੌਜੀ


Tanu

Content Editor

Related News