198 ਹਸਪਤਾਲਾਂ ਨੇ ਕੋਰੋਨਾ ਪੀੜਤ ਜੋੜੇ ਨੂੰ ਨਹੀਂ ਕੀਤਾ ਦਾਖਲ, ਨਮੋ ਕੋਵਿਡ ਸੈਂਟਰ ''ਚ ਹੋਏ 10 ਦਿਨ ''ਚ ਠੀਕ

Thursday, Apr 29, 2021 - 08:41 PM (IST)

198 ਹਸਪਤਾਲਾਂ ਨੇ ਕੋਰੋਨਾ ਪੀੜਤ ਜੋੜੇ ਨੂੰ ਨਹੀਂ ਕੀਤਾ ਦਾਖਲ, ਨਮੋ ਕੋਵਿਡ ਸੈਂਟਰ ''ਚ ਹੋਏ 10 ਦਿਨ ''ਚ ਠੀਕ

ਸੂਰਤ - ਕੋਰੋਨਾ ਪਾਜ਼ੇਟਿਵ ਜੋੜੇ ਨੂੰ ਨਾਗਪੁਰ ਵਿੱਚ ਇਲਾਜ ਨਹੀਂ ਮਿਲਿਆ। ਇਸ ਜੇੜੇ ਨੇ ਨਾਗਪੁਰ ਵਿੱਚ 198 ਹਸਪਤਾਲਾਂ ਦਾ ਦਰਵਾਜ਼ਾ ਖਟਖਟਾਇਆ ਪਰ ਕਿਸੇ ਨੇ ਦਾਖਲ ਨਹੀਂ ਕੀਤਾ। ਉਹ ਐਂਬੁਲੈਂਸ ਵਿੱਚ ਆਕਸੀਜਨ ਨਾਲ ਸੂਰਤ ਆ ਗਏ। ਇੱਥੇ ਦੇ ਇੱਕ ਆਈਸੋਲੇਸ਼ਨ ਸੈਂਟਰ ਵਿੱਚ 10 ਦਿਨ ਦੇ ਇਲਾਜ  ਤੋਂ ਬਾਅਦ ਦੋਵੇਂ ਪਤੀ ਪਤੀ ਪੂਰੀ ਤਰ੍ਹਾਂ ਠੀਕ ਹੋ ਗਏ ਹਨ। 

ਜੋੜੇ ਨੂੰ ਬੁੱਧਵਾਰ ਨੂੰ ਆਈਸੋਲੇਸ਼ਨ ਸੈਂਟਰ ਤੋਂ ਘਰ ਜਾਣ ਦੀ ਛੁੱਟੀ ਦੇ ਦਿੱਤੀ ਗਈ। ਮੂਲ ਰੂਪ ਨਾਲ ਯੂ.ਪੀ. ਦੇ ਪ੍ਰਯਾਗਰਾਜ ਦੇ ਨਿਵਾਸੀ ਅਤੇ ਨਾਗਪੁਰ ਵਿੱਚ ਰਹਿਣ ਵਾਲੇ ਬ੍ਰਜੇਸ਼ ਕੁਮਾਰ ਤਿਵਾੜੀ ਕਾਂਟਰੈਕਟਰ ਹਨ। ਬ੍ਰਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅਨੁਪਮਾ ਦੀ ਦੋ ਹਫਤੇ ਪਹਿਲਾਂ ਸਿਹਤ ਖ਼ਰਾਬ ਹੋ ਗਈ ਸੀ। 17 ਅਪ੍ਰੈਲ ਨੂੰ ਦੋਨਾਂ ਦੀ ਰਿਪੋਰਟ ਪਾਜ਼ੇਟਿਵ ਆਈ। ਅਨੁਪਮਾ ਦਾ ਆਕਸੀਜਨ ਲੇਵਲ ਲਗਾਤਾਰ ਘੱਟ ਹੋ ਰਿਹਾ ਸੀ।

ਫੇਫੜਿਆਂ ਵਿੱਚ 60 ਫ਼ੀਸਦੀ ਤੱਕ ਕੋਰੋਨਾ ਦਾ ਅਸਰ ਸੀ। ਨਾਗਪੁਰ ਦੇ ਕਿਸੇ ਵੀ ਹਸਪਤਾਲ ਵਿੱਚ ਪਤੀ-ਪਤਨੀ ਨੂੰ ਬੈਡ ਅਤੇ ਆਕਸੀਜਨ ਨਹੀਂ ਮਿਲਿਆ। ਦੋਨਾਂ ਨੇ 198 ਹਸਪਤਾਲਾਂ ਦੇ ਚੱਕਰ ਲਗਾਏ ਪਰ ਕਿਸੇ ਵਿੱਚ ਇਲਾਜ ਨਹੀਂ ਮਿਲਿਆ। ਕਈ ਹਸਪਤਾਲ ਤਾਂ ਫਾਈਲ ਵੇਖਕੇ ਹੀ ਕੱਢ ਦਿੰਦੇ ਸਨ।

ਉਨ੍ਹਾਂ ਕੋਲ ਦੂਜਾ ਕੋਈ ਵਿਕਲਪ ਨਹੀਂ ਸੀ। ਸੂਰਤ ਵਿੱਚ ਰਹਿਣ ਵਾਲੇ ਭਣੌਈਆ ਨੇ ਬ੍ਰਜੇਸ਼ ਕੁਮਾਰ ਨਾਲ ਗੱਲ ਕੀਤੀ। ਉਸ ਤੋਂ ਬਾਅਦ ਭਣੌਈਆ ਨੇ ਪਰਵਤ ਪਿੰਡ ਵਿੱਚ ਨਮੋ ਕੋਵਿਡ ਆਈਸੋਲੇਸ਼ਨ ਸੈਂਟਰ ਚਲਾਉਣ ਵਾਲਿਆਂ ਵਿੱਚੋਂ ਇੱਕ ਕਾਰਪੋਰੇਟਰ ਦਿਨੇਸ਼ ਪੁਰੋਹਿਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸੂਰਤ ਲਿਆਉਣ ਲਈ ਕਿਹਾ। ਫਿਰ ਬ੍ਰਜੇਸ਼ ਆਪਣੀ ਪਤਨੀ ਨਾਲ ਐਂਬੁਲੈਂਸ ਵਿੱਚ ਆਕਸੀਜਨ ਨਾਲ ਨਾਗਪੁਰ ਤੋਂ ਸੂਰਤ ਆਏ।

ਨਮੋ ਆਈਸੋਲੇਸ਼ਨ ਸੈਂਟਰ ਵਿੱਚ ਉਨ੍ਹਾਂ ਨੂੰ ਰੇਮਡੇਸਿਵਿਰ ਇੰਜੇਕਸ਼ਨ ਵੀ ਦਿੱਤਾ ਗਿਆ। 10 ਦਿਨ ਦੇ ਇਲਾਜ ਤੋਂ ਬਾਅਦ ਪਤੀ-ਪਤਨੀ ਹੁਣ ਪੂਰੀ ਤਰ੍ਹਾਂ ਠੀਕ ਹਨ। ਬੁੱਧਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਠੀਕ ਹੋਣ ਤੋਂ ਬਾਅਦ ਅਨੁਪਮਾ ਤਿਵਾੜੀ ਨੇ ਕਿਹਾ ਕਿ ਹੁਣ ਇਸ ਆਈਸੋਲੇਸ਼ਨ ਸੈਂਟਰ ਵਿੱਚ ਦੂਜੇ ਮਰੀਜ਼ਾਂ ਦੀ ਸੇਵਾ ਕਰਣ ਦੀ ਇੱਛਾ ਹੈ। ਨਾਗਪੁਰ ਤੋਂ ਸੂਰਤ ਆਉਣ ਲਈ ਐਂਬੁਲੈਂਸ ਵਾਲੇ ਨੂੰ 65 ਹਜ਼ਾਰ ਰੁਪਏ ਕਿਰਾਇਆ ਚੁਕਾਇਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News