''ਅਗਲੇ 8 ਸਾਲਾਂ ''ਚ ਜਨਸੰਖਿਆ ਦੇ ਮਾਮਲੇ ''ਚ ਚੀਨ ਨੂੰ ਵੀ ਪਛਾੜ ਦੇਵੇਗਾ ਭਾਰਤ''

06/18/2019 11:00:13 AM

ਨਵੀਂ ਦਿੱਲੀ/ਅਮਰੀਕਾ— ਇਸ ਸਮੇਂ ਦੁਨੀਆ 'ਚ ਸਭ ਤੋਂ ਵਧ ਜਨਸੰਖਿਆ ਵਾਲੇ ਦੇਸ਼ਾਂ 'ਚ ਪਹਿਲਾ ਸਥਾਨ ਚੀਨ ਦਾ ਹੈ ਅਤੇ ਦੂਜਾ ਸਥਾਨ ਭਾਰਤ ਦਾ। ਚੀਨ 'ਚ ਇਸ 'ਚ ਕਮੀ ਲਿਆਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਪਰ ਭਾਰਤ 'ਚ ਇਸ ਵੱਲ ਕੋਈ ਸਖਤ ਕਦਮ ਹਾਲੇ ਤੱਕ ਨਹੀਂ ਚੁੱਕਿਆ ਗਿਆ ਹੈ। ਹਾਲ ਹੀ 'ਚ ਜਨਸੰਖਿਆ ਵਾਧੇ 'ਤੇ ਸੰਯੁਕਤ ਰਾਸ਼ਟਰ ਸੰਘ ਦੀ ਇਕ ਰਿਪੋਰਟ ਆਈ ਹੈ, ਜਿਸ 'ਚ ਭਾਰਤ ਲਈ ਚੰਗੀ ਖਬਰ ਨਹੀਂ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ 2050 ਤੱਕ ਜਨਸੰਖਿਆ ਦੇ 970 ਕਰੋੜ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਸਾਲ 2027 ਤੱਕ ਭਾਰਤ ਦੇ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਦੇਸ਼ ਦੇ ਰੂਪ 'ਚ ਚੀਨ ਤੋਂ ਅੱਗੇ ਨਿਕਲਣ ਦਾ ਅਨੁਮਾਨ ਹੈ।

ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਪਾਪੁਲੇਸ਼ਨ (ਜਨਸੰਖਿਆ) ਡਿਵੀਜ਼ਨ ਨੇ ਦਿ ਵਰਲਡ ਪਾਪੁਲੇਸ਼ਨ ਪ੍ਰੋਸਪੈਕਟ 2019 ਹਾਈਲਾਈਸ (ਵਿਸ਼ਵ ਜਨਸੰਖਿਆ ਸੰਭਾਵਨਾ) ਮੁੱਖ ਬਿੰਦੂ ਪ੍ਰਕਾਸ਼ਿਤ ਕੀਤਾ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਗਲੇ 30 ਸਾਲਾਂ 'ਚ ਵਿਸ਼ਵ ਦੀ ਜਨਸੰਖਿਆ 2 ਅਰਬ ਤੱਕ ਵਧਣ ਦੀ ਸੰਭਾਵਨਾ ਹੈ। 2050 ਤੱਕ ਜਨਸੰਖਿਆ ਦੇ 7.7 ਅਰਬ ਤੋਂ ਵਧ ਕੇ 970 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਗਲੋਬਲ ਜਨਸੰਖਿਆ 'ਚ ਜੋ ਵਾਧਾ ਹੋਵੇਗਾ, ਉਸ 'ਚ ਅੱਧੇ ਤੋਂ ਵਧ ਵਾਧਾ ਭਾਰਤ, ਨਾਈਜ਼ੀਰੀਆ, ਪਾਕਿਸਤਾਨ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਇਥੋਪੀਆ, ਤੰਜਾਨੀਆ, ਇੰਡੋਨੇਸ਼ੀਆ, ਮਿਸਰ ਅਤੇ ਅਮਰੀਕਾ 'ਚ ਹੋਣ ਦਾ ਅਨੁਮਾਨ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤ 'ਚ ਸਭ ਤੋਂ ਵਧ ਵਾਧਾ ਹੋਵੇਗਾ।
 

ਚੀਨ 'ਚ ਆ ਰਹੀ ਹੈ ਕਮੀ
ਜਿੱਥੇ ਕਈ ਦੇਸ਼ਾਂ 'ਚ ਜਨਸੰਖਿਆ ਲਗਾਤਾਰ ਵਧ ਰਹੀ ਹੈ, ਉੱਥੇ ਹੀ ਚੀਨ ਵਰਗੇ ਕੁਝ ਦੇਸ਼ਾਂ 'ਚ ਇਸ 'ਚ ਕਮੀ ਆ ਰਹੀ ਹੈ। ਰਿਪੋਰਟ ਅਨੁਸਾਰ 2010 ਦੇ ਬਾਅਦ ਤੋਂ 27 ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਜਨਸੰਖਿਆ 'ਚ ਇਕ ਜਾਂ ਇਸ ਤੋਂ ਵੀ ਵਧ ਫੀਸਦੀ ਦੀ ਕਮੀ ਆਈ ਹੈ। ਇਹ ਗਿਰਾਵਟ ਪ੍ਰਜਨਨ ਸਮਰੱਥਾ ਦੇ ਹੇਠਲੇ ਪੱਧਰ ਕਾਰਨ ਹੁੰਦੀ ਹੈ। 2050 ਤੱਕ ਚੀਨ ਦੀ ਆਬਾਦੀ 2.2 ਫੀਸਦੀ ਘੱਟ ਹੋਣ ਦਾ ਅਨੁਮਾਨ ਹੈ। ਇਹ ਚੀਨ ਦੀ ਕੁੱਲ ਆਬਾਦੀ ਦਾ 3.14 ਕਰੋੜ ਹੋਵੇਗਾ। ਇਸ ਸਮੇਂ ਭਾਰਤ ਦੀ ਆਬਾਦੀ 27.3 ਕਰੋੜ ਲੋਕਾਂ ਦੇ ਵਧਣ ਦਾ ਅਨੁਮਾਨ ਹੈ।

2024 'ਚ ਚੀਨ ਤੋਂ ਅੱਗੇ ਨਿਕਲ ਜਾਵੇਗੀ ਭਾਰਤ ਦੀ ਜਨਸੰਖਿਆ 
2 ਸਾਲ ਪਹਿਲਾਂ ਸੰਯੁਕਤ ਰਾਸ਼ਟਰ ਵਲੋਂ ਜਾਰੀ 2017 ਦੀ ਵਿਸ਼ਵ ਜਨਸੰਖਿਆ ਰਿਪੋਰਟ 'ਚ ਅਨੁਮਾਨ ਲਗਾਇਆ ਸੀ ਕਿ ਭਾਰਤ ਦੀ ਜਨਸੰਖਿਆ ਲਗਭਗ 2024 ਤੱਕ ਚੀਨ ਤੋਂ ਅੱਗੇ ਨਿਕਲ ਜਾਵੇਗੀ। 2015 'ਚ ਅਨੁਮਾਨ ਲਗਾਇਆ ਸੀ ਕਿ ਭਾਰਤ 2022 ਤੱਕ ਚੀਨ ਦੀ ਤੁਲਨਾ 'ਚ ਵਧ ਆਬਾਦੀ ਵਾਲਾ ਬਣ ਜਾਵੇਗਾ। ਫਿਲਹਾਲ ਚੀਨ 143 ਕਰੋੜ ਅਤੇ ਭਾਰਤ 137 ਕਰੋੜ ਲੋਕਾਂ ਨਾਲ ਲੰਬੇ ਸਮੇਂ ਤੋਂ ਦੁਨੀਆ ਦੇ 2 ਸਭ ਤੋਂ ਵਧ ਆਬਾਦੀ ਵਾਲੇ ਦੇਸ਼ ਬਣੇ ਹੋਏ ਹਨ। ਇਨ੍ਹਾਂ ਦੋਹਾਂ ਹੀ ਦੇਸ਼ਾਂ 'ਚ ਗਲੋਬਲ ਜਨਸੰਖਿਆ ਦੀ 19 ਅਤੇ 18 ਫੀਸਦੀ ਆਬਾਦੀ ਸ਼ਾਮਲ ਹੈ।


DIsha

Content Editor

Related News