ਖਰਾਬ ਖੁਰਾਕ ਸਿਗਰਟਨੋਸ਼ੀ ਤੋਂ ਵੀ ਜ਼ਿਆਦਾ ਖਤਰਨਾਕ

05/04/2019 7:50:31 PM

ਨਵੀਂ ਦਿੱਲੀ— ਖਰਾਬ ਖੁਰਾਕ ਸਿਹਤ ਲਈ ਸਿਗਰਟਨੋਸ਼ੀ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਲੋਕ ਜੰਕ ਫੂਡ ਤੋਂ ਬਚਣ ਅਤੇ ਵਨਸਪਤੀ ਆਧਾਰਿਤ ਖੁਰਾਕ ਨੂੰ ਅਪਣਾਉਣ। ਗਲੋਬਲ ਬਰਡਨ ਆਫ ਡਿਜ਼ੀਜ਼ ਸਟੱਡੀ ਦੇ ਸਾਲ 2017 ਦੇ ਅੰਕੜੇ ਮੁਤਾਬਕ ਵਿਸ਼ਵ 'ਚ 20 ਫੀਸਦੀ ਮੌਤਾਂ ਖਰਾਬ ਖੁਰਾਕ ਕਾਰਨ ਹੁੰਦੀਆਂ ਹਨ।

ਅਜਿਹਾ ਦੇਖਿਆ ਗਿਆ ਹੈ ਕਿ ਤਣਾਅਪੂਰਨ ਵਾਤਾਵਰਣ ਲੋਕਾਂ ਨੂੰ ਚਟਪਟੇ, ਮਸਾਲੇਦਾਰ ਜੰਕ ਫੂਡ ਆਦਿ ਖਾਣ ਲਈ ਪ੍ਰੇਰਿਤ ਕਰਦੇ ਹਨ। ਇਸ ਆਦਤ ਨੇ ਪੌਸ਼ਟਿਕ ਭੋਜਨ ਦੀ ਪਰਿਭਾਸ਼ਾ ਨੂੰ ਵਿਗਾੜ ਦਿੱਤਾ ਹੈ। ਇਹ ਸਮਝਣਾ ਅਹਿਮ ਹੈ ਕਿ ਤੰਦਰੁਸਤ ਖੁਰਾਕ ਦਾ ਮਤਲਬ ਵਿਅਕਤੀ ਦੇ ਮੌਜੂਦਾ ਭਾਰ ਦੇ 30 ਗੁਣਾ ਦੇ ਬਰਾਬਰ ਕੈਲੋਰੀ ਦੀ ਖਪਤ ਕਰਨਾ ਹੀ ਨਹੀਂ ਹੈ। ਸੂਖਮ ਪੋਸ਼ਕ ਤੱਤਾਂ ਦਾ ਸਹੀ ਸੰਤੁਲਨ ਵੀ ਓਨਾ ਹੀ ਜ਼ਰੂਰੀ ਹੈ।

ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇ.ਕੇ. ਅਗਰਵਾਲ ਦਾ ਕਹਿਣਾ ਹੈ ਕਿ ਸਾਡੀਆਂ ਪ੍ਰਾਚੀਨ ਪਰੰਪਰਾਵਾਂ ਨੇ ਸਾਨੂੰ ਖੁਰਾਕ ਦੀ ਸਮੱਸਿਆ ਬਾਰੇ ਦੱਸਿਆ ਹੈ। ਉਹ ਵੰਨ-ਸੁਵੰਨਤਾ ਅਤੇ ਸੀਮਾ ਦੇ ਸਿਧਾਂਤਾਂ ਦੀ ਵਕਾਲਤ ਕਰਦੇ ਹਨ, ਯਾਨੀ ਮਾਡਰੇਸ਼ਨ 'ਚ ਕਈ ਤਰ੍ਹਾਂ ਦੇ ਭੋਜਨ ਖਾਣੇ ਚਾਹੀਦੇ ਹਨ। ਉਹ ਭੋਜਨ 'ਚ ਸੱਤ ਰੰਗਾਂ (ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਬੈਂਗਣੀ, ਸਫੈਦ) ਅਤੇ 6 ਸਵਾਦਾਂ (ਮਿੱਠਾ, ਖੱਟਾ, ਨਮਕੀਨ, ਕੌੜਾ, ਚਟਪਟਾ ਅਤੇ ਕਸੈਲਾ) ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਸਾਡੀਆਂ ਪੌਸ਼ਟਿਕ ਕਥਾਵਾਂ 'ਚ ਭੋਜਨ ਚੱਕਰ ਦੇ ਕਈ ਉਦਾਹਰਣ ਹਨ, ਜਿਵੇਂ ਕਿ ਵਰਤ ਸਾਡੇ ਲਈ ਇਕ ਪਰੰਪਰਾ ਹੈ। ਹਾਲਾਂਕਿ ਇਸ ਦਾ ਮਤਲਬ ਕੁਝ ਵੀ ਨਹੀਂ ਖਾਣਾ ਨਹੀਂ ਹੈ, ਸਗੋਂ ਕੁਝ ਚੀਜ਼ਾਂ ਨੂੰ ਛੱਡਣ ਦੀ ਆਸ ਕੀਤੀ ਜਾਂਦੀ ਹੈ।


Baljit Singh

Content Editor

Related News