ਗਰੀਬਾਂ ਅਤੇ ਮਜ਼ਦੂਰਾਂ ਨੂੰ ਮਿਲੇਗਾ 5 ਰੁਪਏ ''ਚ ਭੋਜਨ, ਸ਼ੁਰੂ ਹੋਈ ''ਚਲਿਤ ਰਸੋਈ'' ਯੋਜਨਾ
Saturday, Oct 07, 2023 - 03:31 PM (IST)
ਭੋਪਾਲ (ਵਾਰਤਾ)- ਮੱਧ ਪ੍ਰਦੇਸ਼ 'ਚ ਗਰੀਬਾਂ ਅਤੇ ਮਜ਼ਦੂਰਾਂ ਨੂੰ 5 ਰੁਪਏ 'ਚ ਪੂਰਾ ਭੋਜਨ ਭੋਜਨ ਮਹੱਈਆ ਕਰਵਾਉਣ ਦੇ ਮਕਸਦ ਨਾਲ ਸ਼ਨੀਵਾਰ ਨੂੰ ਇੱਥੇ ਚਲਿਤ ਰਸੋਈ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ। ਅਧਿਕਾਰਤ ਸੂਤਰਾਂ ਅਨੁਸਾਰ ਸ਼੍ਰੀ ਚੌਹਾਨ ਨੇ ਦੀਨਦਿਆਲ ਰਸੋਈ ਯੋਜਨਾ ਦੇ ਅਧੀਨ ਚਲਿਤ ਰਸੋਈ ਕੇਂਦਰਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚਲਿਤ ਰਸੋਈ ਕੇਂਦਰਾਂ ਨੂੰ ਹਰੀ ਝੰਡੀ ਦਿਖਾ ਰਵਾਨਾ ਕੀਤਾ। ਦੀਨਦਿਆਲ ਰਸੋਈ ਯੋਜਨਾ 'ਚ 10 ਲੱਖ ਤੋਂ ਵੱਧ ਜਨਸੰਖਿਆ ਵਾਲੇ ਨਗਰ ਨਿਗਮ ਇੰਦੌਰ 'ਚ ਚਾਰ, ਭੋਪਾਲ 'ਚ 3 ਅਤੇ ਜਬਲਪੁਰ ਅਤੇ ਗਵਾਲੀਅਰ 'ਚ 202 ਚਲਿਤ ਰਸੋਈ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਸ਼ਿਵਰਾਜ ਚੌਹਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗਰੀਬਾਂ ਦੀ ਸੇਵਾ ਉਨ੍ਹਾਂ ਦੀ ਪਹਿਲ 'ਚ ਸ਼ਾਮਲ ਹੈ। ਇਸੇ ਕ੍ਰਮ 'ਚ ਦੀਨਦਿਆਲ ਚਲਿਤ ਰਸੋਈ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰਾਂ 'ਚ ਮਜ਼ਦੂਰੀ ਜਾਂ ਹੋਰ ਕਾਰਨਾਂ ਕਰ ਕੇ ਆਉਣ ਵਾਲੇ ਗਰੀਬ ਭਰਾ ਭੈਣਾਂ ਨੂੰ 5 ਰੁਪਏ 'ਚ ਪੂਰਾ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੀ ਖ਼ਾਸ ਗੱਲ ਹੈ ਕਿ ਗਰੀਬ ਵਿਅਕਤੀ ਰਸੋਈ ਤੱਕ ਭੋਜਨ ਕਰਨ ਨਹੀਂ ਜਾਵੇਗਾ ਸਗੋਂ ਚਲਿਤ ਰਸੋਈ ਹੀ ਗਰੀਬ ਵਿਅਕਤੀ ਤੱਕ ਪਹੁੰਚੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8