ਪੂਜਾ ਖੇਡਕਰ ਦੀਆਂ ਵਧੀਆਂ ਮੁਸ਼ਕਲਾਂ, ਮਾਂ ਨਾਲ ਜੁੜੀ ਇੰਜੀਨੀਅਰਿੰਗ ਕੰਪਨੀ ਸੀਲ
Saturday, Jul 20, 2024 - 07:05 AM (IST)
ਮੁੰਬਈ : ਪੁਣੇ ਦੇ ਪਿੰਪਰੀ-ਚਿੰਚਵਾੜ ਨਗਰ ਨਿਗਮ ਨੇ ਟ੍ਰੇਨੀ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਦੀ ਮਾਂ ਮਨੋਰਮਾ ਖਿਲਾਫ ਵੱਡਾ ਐਕਸ਼ਨ ਲਿਆ ਹੈ। ਮਨੋਰਮਾ ਨਾਲ ਜੁੜੀ ਇੰਜੀਨੀਅਰਿੰਗ ਕੰਪਨੀ ਨੂੰ ਸ਼ੁੱਕਰਵਾਰ ਨੂੰ ਸੀਲ ਕਰ ਦਿੱਤਾ ਗਿਆ, ਜਿਸ 'ਤੇ ਲਗਭਗ 2 ਲੱਖ ਰੁਪਏ ਦੀ ਸੰਪਤੀ ਦਾ ਬਕਾਇਆ ਹੋਣ ਦਾ ਦੋਸ਼ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਅਪਰਾਧਕ ਮਾਮਲੇ ਵਿਚ ਮਨੋਰਮਾ ਖੇਡਕਰ ਫਿਲਹਾਲ ਪੁਣੇ ਪੁਲਸ ਦੀ ਹਿਰਾਸਤ ਵਿਚ ਹੈ। ਨਗਰ ਨਿਗਮ ਨੇ ਸੰਪਤੀ ਦਾ ਬਕਾਇਆ ਨਾ ਚੁਕਾਉਣ 'ਤੇ ਤਲਾਵਡੇ ਖੇਤਰ ਵਿਚ ਸਥਿਤ ਬੰਦ ਪਈ ਕੰਪਨੀ ਥਰਮੋਵੇਰਿਟਾ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਸੀਲ ਕਰ ਦਿੱਤਾ।
ਇਹ ਵੀ ਪੜ੍ਹੋ : ਮੰਗਲੁਰੂ 'ਚ ਭਾਰੀ ਬਾਰਿਸ਼ ਦਾ ਕਹਿਰ; ਕਈ ਇਲਾਕੇ ਪਾਣੀ 'ਚ ਡੁੱਬੇ, ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ
ਦਰਅਸਲ, ਪੂਜਾ ਖੇਡਕਰ ਨੇ ਰਾਖਵੇਂਕਰਨ ਤਹਿਤ ਸਿਵਲ ਸੇਵਾਵਾਂ ਵਿਚ ਚੋਣ ਲਈ ਪਿੰਪਰੀ-ਚਿੰਚਵਾੜ ਸਿਥਤ ਯਸ਼ਵੰਤਰਾਓ ਚੌਹਾਨ ਮੈਮੋਰੀਅਲ ਹਸਪਤਾਲ ਵਿਚ ਦਿਵਿਆਂਗਤਾ ਸਰਟੀਫਿਕੇਟ ਪੱਤਰ ਦੀ ਖਾਤਰ ਅਰਜ਼ੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਆਪਣੀ ਰਿਹਾਇਸ਼ ਦੇ ਪਤੇ ਦੇ ਰੂਪ ਵਿਚ ਇੰਜੀਨੀਅਰਿੰਗ ਕੰਪਨੀ ਦਾ ਪਤਾ ਦਿੱਤਾ ਸੀ। ਪੀਸੀਐੱਮਸੀ ਕਮਿਸ਼ਨਰ ਸ਼ੇਖਰ ਸਿੰਘ ਨੇ ਕਿਹਾ ਕਿ ਥਰਮੇਵੇਰਿਟਾ ਇੰਡੀਆ ਪ੍ਰਾਈਵੇਟ ਲਿਮਟਿਡ ਦਾ 2022-2023 ਅਤੇ 2023-2024 ਦਾ ਸੰਪਤੀ ਟੈਕਸ ਪਿਛਲੇ 2 ਸਾਲਾਂ ਤੋਂ ਪੈਂਡਿੰਗ ਹੈ ਅਤੇ ਨਾਲ ਹੀ ਚਾਲੂ ਸਾਲ ਦਾ ਬਕਾਇਆ ਵੀ ਪੈਂਡਿੰਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8