ਪੂਜਾ ਖੇਡਕਰ ਦੀ ਮਾਂ ਦੇ ਘਰ ਤੋਂ ਪਿਸਤੌਲ ਅਤੇ ਕਾਰਤੂਸ ਜ਼ਬਤ

Saturday, Jul 20, 2024 - 11:21 PM (IST)

ਪੂਜਾ ਖੇਡਕਰ ਦੀ ਮਾਂ ਦੇ ਘਰ ਤੋਂ ਪਿਸਤੌਲ ਅਤੇ ਕਾਰਤੂਸ ਜ਼ਬਤ

ਪੁਣੇ- ਪੁਣੇ ਦਿਹਾਤੀ ਪੁਲਸ ਨੇ ਵਿਵਾਦਾਂ ’ਚ ਘਿਰੀ ਸਿਖਿਆਰਥੀ ਆਈ. ਏ. ਐੱਸ. ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਦੇ ਪੁਣੇ ਸਥਿਤ ਘਰ ਤੋਂ ਇਕ ਲਾਇਸੈਂਸੀ ਪਿਸਤੌਲ, ਕਾਰਤੂਸ ਅਤੇ ਇਕ ਲਗਜ਼ਰੀ ਕਾਰ ਜ਼ਬਤ ਕੀਤੀ ਹੈ।

ਸਿਖਿਆਰਥੀ ਆਈ. ਏ. ਐੱਸ. ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਅਤੇ ਪਿਤਾ ਦਿਲੀਪ ਖੇਡਕਰ ਖਿਲਾਫ ਕਿਸਾਨਾਂ ਨੂੰ ਧਮਕਾਉਣ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਮਨੋਰਮਾ ਖੇਡਕਰ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ’ਚ ਉਹ ਹੱਥ ’ਚ ਪਿਸਤੌਲ ਲੈ ਕੇ ਕਿਸਾਨਾਂ ਨੂੰ ਧਮਕੀਆਂ ਦਿੰਦੀ ਨਜ਼ਰ ਆ ਰਹੀ ਸੀ।

ਪੁਲਸ ਨੇ ਹਾਲ ਹੀ ਵਿਚ ਮਨੋਰਮਾ ਖੇਡਕਰ ਨੂੰ ਰਾਏਗੜ੍ਹ ਦੇ ਇਕ ਲਾਜ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਹ ਆਪਣਾ ਨਾਂ ਬਦਲ ਕੇ ਲੁਕੀ ਹੋਈ ਸੀ। ਇਸ ਦੇ ਨਾਲ ਹੀ ਐਂਟੀ ਕੁਰੱਪਸ਼ਨ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਖ਼ਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News