ਹਵਾ ਪ੍ਰਦੂਸ਼ਣ ਕਾਰਨ 40% ਭਾਰਤੀਆਂ ਦੀ 9 ਸਾਲ ਤੱਕ ਘੱਟ ਸਕਦੀ ਹੈ ਉਮਰ

Thursday, Sep 02, 2021 - 02:02 AM (IST)

ਨਵੀਂ ਦਿੱਲੀ-ਇਕ ਅਮਰੀਕੀ ਖੋਜਕਾਰਾਂ ਦੇ ਸਮੂਹ ਵਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਲਗਭਗ 40 ਫੀਸਦੀ ਭਾਰਤੀਆਂ ਦੀ ਉਮਰ 9 ਸਾਲ ਤੋਂ ਜ਼ਿਆਦਾ ਘੱਟ ਹੋ ਸਕਦੀ ਹੈ। ਐਨਰਜੀ ਪਾਲਿਸੀ ਇੰਸਟੀਚਿਊਟ, ਸ਼ਿਕਾਗੋ ਯੂੂਨੀਵਰਸਿਟੀ (ਈ. ਪੀ.ਆਈ. ਸੀ.) ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਧਾਨੀ ਨਵੀਂ ਦਿੱਲੀ ਸਮੇਤ ਮੱਧ, ਪੂਰਬੀ ਅਤੇ ਉੱਤਰੀ ਭਾਰਤ ਦੇ ਵਿਸ਼ਾਲ ਇਲਾਕਿਆਂ ਵਿਚ ਰਹਿਣ ਵਾਲੇ 48 ਕਰੋੜ ਤੋਂ ਜ਼ਿਆਦਾ ਲੋਕ ਪ੍ਰਦੂਸ਼ਣ ਦੇ ਉੱਤਰ ਪੱਧਰ ਨੂੰ ਝੱਲ ਰਹੇ ਹਨ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਿੰਤਾਜਨਕ ਰੂਪ ਨਾਲ ਭਾਰਤ ਦਾ ਭੁਗੋਲਿਕ ਰੂਪ ਨਾਲ ਸਮੇਂ ਦੇ ਨਾਲ ਵਿਸਤਾਰ ਹੋਇਆ ਹੈ। ਉਦਾਹਰਣ ਲਈ ਪੱਛਮੀ ਸੂਬੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਗਈ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਤੋਂ ਅਮਰੀਕਾ ਦੀ ਅਪਮਾਨਜਨਕ ਵਾਪਸੀ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜ਼ਿੰਮੇਵਾਰ : ਬਾਈਡੇਨ

ਪ੍ਰਦੂਸ਼ਣ ’ਤੇ ਕੰਟਰੋਲ ਨਾਲ ਵਧ ਸਕਦੀ ਹੈ 3.1 ਸਾਲ ਤੱਕ ਉਮਰ
ਖਤਰਨਾਕ ਪ੍ਰਦੂਸ਼ਣ ਪੱਧਰ ’ਤੇ ਕੰਟਰੋਲ ਲਈ 2019 ਵਿਚ ਸ਼ੁਰੂ ਕੀਤੇ ਗਏ ਭਾਰਤ ਦੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨ. ਸੀ. ਏ. ਪੀ.) ਦੀ ਸ਼ਲਾਘਾ ਕਰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਨ. ਸੀ. ਏ. ਪੀ. ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਬਣਾਈ ਰੱਖਣ ਨਾਲ ਦੇਸ਼ ਦੀ ਸਮੁੱਚੇ ਜੀਵਨ ਦੀ ਸੰਭਾਵਨਾ 1.7 ਸਾਲ ਅਤੇ ਨਵੀਂ ਦਿੱਲੀ ਦੀ 3.1 ਸਾਲ ਵਧ ਜਾਏਗੀ। ਐੱਨ. ਸੀ. ਏ.ਪੀ. ਦਾ ਉਦੇਸ਼ ਉਦਯੋਗਿਕ ਨਿਕਾਸ ਅਤੇ ਵਾਹਨਾਂ ਦੇ ਨਿਕਾਸ ਵਿਚ ਕਟੌਤੀ ਯਕੀਨੀ ਕਰ ਕੇ, ਟਰਾਂਸਪੋਰਟ ਈਂਧਨ ਅਤੇ ਬਾਇਓਮਾਸ ਸਾੜਨ ਲਈ ਸਖ਼ਤ ਨਿਯਮ ਪੇਸ਼ ਕਰ ਕੇ ਅਤੇ ਧੂੜ ਪ੍ਰਦੂਸ਼ਣ ਦੀ ਘੱਟ ਕਰ ਕੇ 2014 ਤੱਕ 102 ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ ਵਿਚ ਪ੍ਰਦੂਸ਼ਣ ਨੂੰ 20 ਫੀਸਦੀ ਤੋਂ 30 ਫੀਸਦੀ ਤੱਕ ਘੱਟ ਕਰਨਾ ਹੈ। ਇਸ ਵਿਚ ਬਿਹਤਰ ਨਿਗਰਾਨੀ ਪ੍ਰਣਾਲੀ ਵੀ ਸ਼ਾਮਲ ਹੋਵੇਗੀ।

ਇਹ ਵੀ ਪੜ੍ਹੋ : ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੀਤ ਸਰਕਾਰ ਨੂੰ 'ਅਯੋਗ' ਕਰਾਰ ਦਿੱਤਾ

ਨਵੀਂ ਦਿੱਲੀ ਤੀਸਰੇ ਸਾਲ ਵੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ
ਸਵਿਸ ਸਮੂਹ ਆਈ. ਕਿਊ. ਏਅਰ ਦੇ ਮੁਤਾਬਕ, ਨਵੀਂ ਦਿੱਲੀ 2020 ਵਿਚ ਲਗਾਤਾਰ ਤੀਸਰੇ ਸਾਲ ਲਈ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਸੀ, ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਵਾ ਦੇ ਕਣਾਂ ਨੂੰ ਹਵਾ ਗੁਣਵੱਤਾ ਦੇ ਪੱਧ੍ਰ ਨੂੰ ਮਾਪਦੀ ਹੈ। ਈ. ਪੀ. ਆਈ. ਸੀ. ਦੇ ਨਤੀਜਿਆਂ ਮੁਤਾਬਕ, ਜੇਕਰ ਭਾਰਤ ਦੁਨੀਆ ਦੇ ਸਿਹਤ ਸੰਗਠਨ ਵਲੋਂ ਹਵਾ ਦੀ ਗੁਣਵੱਤਾ ਵਿਚ ਸੁਧਾਰ ਕਰਦਾ ਹੈ, ਤਾਂ ਗੁਆਂਢੀ ਬੰਗਲਾਦੇਸ਼ ਔਸਤ ਜੀਵਨ ਦੀ ਉਮੀਦ 5.4 ਸਾਲ ਵਧਾ ਸਕਦਾ ਹੈ। ਜੀਵਨ ਦੀ ਉਮੀਦ ਗਿਣਤੀ ’ਤੇ ਪਹੁੰਚਣ ਲਈ ਈ. ਪੀ. ਆਈ. ਸੀ. ਨੇ ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਪੱਧਰਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸਿਹਤ ਦੀ ਤੁਲਨਾ ਕੀਤੀ ਅਤੇ ਨਤੀਜਿਆਂ ਨੂੰ ਭਾਰਤ ਅਤੇ ਹੋਰਨਾਂ ਥਾਵਾਂ ’ਤੇ ਲਾਗੂ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News