ਅਧੂਰੀ ਨੀਂਦ ਲਈ ਪ੍ਰਦੂਸ਼ਣ ਵੀ ਜ਼ਿੰਮੇਵਾਰ

05/25/2017 3:00:30 AM

ਮੁੰਬਈ— ਨੀਂਦ ਨਾ ਆਉਣ ਦੀ ਸਮੱਸਿਆ ਅੱਜ ਕਲ ਆਮ ਗੱਲ ਹੈ। ਮਾਹਿਰ ਇਸਦੇ ਕਈ ਕਾਰਨ ਮੰਨਦੇ ਹਨ ਪਰ ਹਾਲ ਹੀ ਦੇ ਦਿਨਾਂ ਵਿਚ ਇਕ ਹੋਰ ਕਾਰਨ ਹਵਾ ਪ੍ਰਦੂਸ਼ਣ ਤੇਜ਼ੀ ਨਾਲ ਉੱਭਰਿਆ ਹੈ। ਨਵੇਂ ਖੋਜ ਨਤੀਜਿਆਂ ਵਿਚ ਇਹ ਦਾਅਵਾ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਚ ਅਸਿਸਟੈਂਟ ਪ੍ਰੋਫੈਸਰ ਅਤੇ ਖੋਜ ਦੀ ਲੇਖਿਕਾ ਮਾਰਥਾ ਬਿਲਿੰਗਸ ਦਾ ਕਹਿਣਾ ਹੈ ਕਿ ਦੂਸ਼ਿਤ ਹਵਾ ਸਾਡੀ ਨੀਂਦ ਵਿਚ ਰੁਕਾਵਟ ਪਾ ਰਹੀ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਨਾਈਟ੍ਰੋਜਨ ਡਾਇਆਕਸਾਈਡ ਅਤੇ ਪੀ. ਐੱਮ 2.5 ਵਿਚਾਲੇ ਬਿਤਾਏ ਗਏ ਸਮੇਂ ਦਾ ਸਿੱਧਾ ਅਸਰ ਸਾਡੀ ਨੀਂਦ 'ਤੇ ਪੈਂਦਾ ਹੈ।
ਪੰਜ ਸਾਲ ਤੱਕ ਕੀਤਾ ਗਿਆ ਅਧਿਐਨ 
ਖੋਜ ਅਮਰੀਕੀ ਥੋਰਾਸਿਕ ਸੋਸਾਇਟੀ ਦੀ ਸਾਲਾਨਾ ਕੌਮਾਂਤਰੀ ਸੋਸਾਇਟੀ ਵਿਚ ਪੇਸ਼ ਕੀਤੀ ਗਈ। ਇਸ ਵਿਚ ਨਾਈਟ੍ਰੋਜਨ ਡਾਇਆਕਸਾਈਡ ਅਤੇ ਪੀ. ਐੱਮ. 2.5 ਦੇ ਪੱਧਰ 'ਤੇ ਅਮਰੀਕਾ ਦੇ 6 ਸ਼ਹਿਰਾਂ ਵਿਚ ਪੰਜ ਸਾਲ ਤੱਕ ਅੰਕੜੇ ਲੈ ਕੇ ਅਧਿਐਨ ਕੀਤਾ ਗਿਆ ਸੀ। ਇਸ ਖੋਜ 'ਚ 1863 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਇਨ੍ਹਾਂ ਅੰਕੜਿਆਂ ਦੀ ਵਰਤੋਂ ਘਰ ਦੇ ਅੰਦਰ ਪ੍ਰਦੂਸ਼ਣ ਦੇ ਪੱਧਰ ਦਾ ਪਤਾ ਲਾਉਣ ਲਈ ਕੀਤੀ ਗਈ ਸੀ। ਇਸ ਤੋਂ ਬਾਅਦ ਖੋਜਕਾਰਾਂ ਨੇ ਪਹਿਨੇ ਜਾਣ ਵਾਲੇ ਮੈਡੀਕਲ ਯੰਤਰਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ, ਜਿਸ ਨੂੰ ਮੁਕਾਬਲੇਬਾਜ਼ਾਂ ਨੂੰ ਸੱਤ ਦਿਨਾਂ ਤੱਕ ਆਪਣੇ ਗੁੱਟ 'ਤੇ ਪਹਿਨਣ ਲਈ ਕਿਹਾ ਗਿਆ ਸੀ। ਇਨ੍ਹਾਂ ਯੰਤਰਾਂ ਰਾਹੀਂ ਖੋਜਕਾਰਾਂ ਨੇ ਦੇਖਿਆ ਕਿ ਹਰੇਕ ਮੁਕਾਬਲੇਬਾਜ਼ ਕਿੰਨੀ ਦੇਰ ਸੁੱਤਾ ਅਤੇ ਕਿੰਨੀ ਦੇਰ ਜਾਗਦਾ ਰਿਹਾ।


Related News