ਗਡਕਰੀ ਨੇ ਕਿਹਾ- ਪ੍ਰਦੂਸ਼ਣ ਨੂੰ ਘਟਾਉਣਾ ਹੈ ਤਾਂ ਕਰੋ ਸਾਈਕਲ ਦੀ ਸਵਾਰੀ

Thursday, Nov 01, 2018 - 05:53 PM (IST)

ਗਡਕਰੀ ਨੇ ਕਿਹਾ- ਪ੍ਰਦੂਸ਼ਣ ਨੂੰ ਘਟਾਉਣਾ ਹੈ ਤਾਂ ਕਰੋ ਸਾਈਕਲ ਦੀ ਸਵਾਰੀ

ਨਵੀਂ ਦਿੱਲੀ— ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ ਤਾਂ ਸਾਈਕਲ ਦੀ ਸਵਾਰੀ ਹੀ ਇਕ ਚੰਗਾ ਬਦਲ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ਅਤੇ ਮਹਾਨਗਰਾਂ ਵਿਚ ਵੱਖਰਾ (ਲੇਨ) ਰਸਤਾ ਬਣਾ ਕੇ ਲੋਕਾਂ ਨੂੰ ਸਾਈਕਲ ਦਾ ਇਸਤੇਮਾਲ ਕਰਨ ਲਈ ਉਤਸ਼ਾਹਤ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ 14 ਲੇਨ ਦੀਆਂ ਸਾਰੀਆਂ ਸੜਕਾਂ 'ਤੇ ਸਾਈਕਲ ਚਾਲਕਾਂ ਲਈ ਵੱਖਰੇ ਤੌਰ 'ਤੇ ਤੋਂ ਲੇਨ ਬਣਾਈ ਜਾਵੇਗੀ, ਤਾਂ ਕਿ ਲੋਕਾਂ ਨੂੰ ਸਾਈਕਲ ਦੀ ਸਵਾਰੀ ਕਰਨ ਵਿਚ ਆਸਾਨੀ ਹੋਵੇ। ਸਾਈਕਲ ਦਾ ਲੋਕ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ, ਇਸ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਮਸ਼ਹੂਰ ਹਸਤੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ। 

ਗਡਕਰੀ ਨੇ ਵੀਰਵਾਰ ਨੂੰ ਇੱਥੇ ਓਲਾ ਇੰਸਟੀਚਿਊਟ ਵਲੋਂ 20 ਸ਼ਹਿਰਾਂ 'ਚ ਆਵਾਜਾਈ ਨਾਲ ਜੁੜੇ ਵੱਖ-ਵੱਖ ਪੱਖਾਂ 'ਤੇ ਕੀਤੇ ਗਏ ਸਰਵੇ 'ਇਜ਼ ਆਫ ਮੂਵਿੰਗ ਇੰਡੈਕਸ ਰਿਪੋਰਟ 2018' ਦੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਦੂਸ਼ਣ ਰੋਕਣ ਲਈ ਉਨ੍ਹਾਂ ਦਾ ਮੰਤਰਾਲੇ ਇਲੈਕਟ੍ਰੋਨਿਕ ਵਾਹਨਾਂ ਨੂੰ ਹੱਲਾ-ਸ਼ੇਰੀ ਦੇ ਰਿਹਾ ਹੈ। ਇਸ ਦੇ ਤਹਿਤ ਈ-ਰਿਕਸ਼ਾ ਅਤੇ ਈ-ਆਟੋ ਰਿਕਸ਼ਾ ਦਾ ਸਫਲਤਾਪੂਰਵਕ ਸੰਚਾਲਨ ਕੀਤੇ ਜਾਣ ਤੋਂ ਬਾਅਦ ਹੁਣ ਈ-ਬੱਸਾਂ ਨੂੰ ਵੀ ਸੰਚਾਲਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਤੋਂ ਮੁਕਤੀ ਮਿਲੇਗੀ, ਉੱਥੇ ਹੀ ਤੇਲ (ਪੈਟਰੋਲ) ਘੱਟ ਵਰਤਿਆ ਜਾਵੇਗਾ। ਗਡਕਰੀ ਨੇ ਕਿਹਾ ਕਿ ਮੰਤਰਾਲੇ ਵਿਚ ਰਾਜ ਮੰਤਰੀ ਮਨਸੁੱਖ ਲਾਲ ਮਾਂਡਵੀਆ ਸਾਈਕਲ ਤੋਂ ਹੀ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਆਉਂਦੇ ਹਨ। ਲੋਕਾਂ ਨੂੰ ਇਸ ਤਰ੍ਹਾਂ ਹੀ ਸਾਈਕਲ ਤੋਂ ਆਪਣੇ ਕੰਮਾਂ 'ਤੇ ਜਾਣ ਲਈ ਪ੍ਰੇਰਿਤ ਕੀਤਾ ਜਾਵੇਗਾ।


Related News