ਪੋਲਿੰਗ ਬੂਥ ''ਤੇ 93 ਸਾਲ ਦੇ ਵੋਟਰ ਨੂੰ ਮਿਲੀ ਸਮਰਿਤੀ, ਦੱਸਿਆ ਹੀਰੋ

10/21/2019 4:13:47 PM

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਮੁੰਬਈ ਦੇ ਇਕ ਬੂਥ 'ਤੇ ਵੋਟ ਪਾਉਣ ਪਹੁੰਚੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ 93 ਸਾਲ ਦੇ ਇਕ ਰਿਟਾਇਰਡ ਫੌਜੀ ਨਾਲ ਹੋ ਗਈ। ਇਸ ਬਜ਼ੁਰਗ ਨਾਲ ਸਮਰਿਤੀ ਬੇਹੱਦ ਪਿਆਰ ਨਾਲ ਮਿਲੀ ਅਤੇ ਉਨ੍ਹਾਂ ਨੂੰ ਗਲੇ ਲੱਗਾ ਲਿਆ। ਸਮਰਿਤੀ ਨਾ ਕਿਹਾ ਕਿ ਅੱਜ ਦੇ ਹੀਰੋ ਖੰਨਾ ਅੰਕਲ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਵੋਟ ਪਾਉਣ ਨਹੀਂ ਜਾਂਦੇ, ਉਨ੍ਹਾਂ ਲਈ ਖੰਨਾ ਜੀ ਪ੍ਰੇਰਨਾ ਸਰੋਤ ਹਨ। ਸਮਰਿਤੀ ਨੇ ਕਿਹਾ ਕਿ ਜੇਕਰ ਇਹ 93 ਸਾਲ ਦੀ ਉਮਰ 'ਚ ਵੋਟ ਪਾ ਰਹੇ ਹਨ ਤਾਂ ਤੁਹਾਨੂੰ ਵੋਟਿੰਗ ਕਰਨ ਤੋਂ ਕਿਸ ਨੇ ਰੋਕਿਆ ਹੈ?

PunjabKesariਕੇਂਦਰੀ ਮੰਤਰੀ ਨੂੰ ਮਿਲ ਕੇ 93 ਸਾਲ ਦੇ ਖੰਨਾ ਜੀ ਨੇ ਕਿਹਾ ਕਿ ਸਮਰਿਤੀ ਇਰਾਨੀ ਨੇ ਜੋ ਕੀਤਾ ਹੈ, ਉਹ ਕਿਸੇ ਨੇ ਨਹੀਂ ਕੀਤਾ ਹੈ। ਰਿਟਾਇਰਡ ਫੌਜੀ ਖੰਨਾ ਸਵੇਰ ਤੋਂ ਹੀ ਸਮਰਿਤੀ ਇਰਾਨੀ ਲਈ ਇੰਤਜ਼ਾਰ ਕਰ ਰਹੇ ਸਨ। ਸਮਰਿਤੀ ਜਦੋਂ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਦੇ ਘਰ ਲਈ ਖਰੀਦੇ ਗਏ ਫਲ ਕੇਂਦਰੀ ਮੰਤਰੀ ਨੂੰ ਬਤੌਰ ਤੋਹਫੇ ਵਜੋਂ ਦਿੱਤੇ। ਖੰਨਾ ਨਾਲ ਮੁਲਾਕਾਤ ਕਰ ਕੇ ਸਮਰਿਤੀ ਨੇ ਕਿਹਾ,''ਅੱਜ ਦੇ ਹੀਰੋ ਖੰਨਾ ਜੀ ਹਨ, ਇਨ੍ਹਾਂ ਨੇ ਆਰਮੀ 'ਚ ਸੇਵਾ ਦਿੱਤੀ ਹੈ। ਉਹ 93 ਸਾਲ ਦੇ ਹਨ ਅਤੇ ਵੋਟ ਪਾਉਣ ਲਈ ਨਿਕਲੇ ਹਨ, ਖੰਨਾ ਜੀ ਪ੍ਰੇਰਨਾ ਦੇ ਸਰੋਤ ਹਨ, ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਘਰੋਂ ਬਾਹਰ ਨਿਕਲਣ ਅਤੇ ਵੋਟ ਕਰਨ, ਜੇਕਰ 93 ਸਾਲ ਦੀ ਉਮਰ 'ਚ ਉਹ ਵੋਟ ਦੇਣ ਲਈ ਬਾਹਰ ਨਿਕਲ ਸਕਦੇ ਹਨ ਤਾਂ ਤੁਹਾਨੂੰ ਕਿਸ ਨੇ ਰੋਕ ਰੱਖਿਆ ਹੈ।


DIsha

Content Editor

Related News