ਕੇਦਾਰਨਾਥ ਉਪ-ਚੋਣ ਨੂੰ ਲੈ ਕੇ ਵਿਛਣ ਲੱਗੀ ‘ਸਿਆਸੀ ਬਿਸਾਤ’
Wednesday, Jul 24, 2024 - 11:50 PM (IST)
ਦੇਹਰਾਦੂਨ, (ਸੰਜੇ ਝਾਅ)- ਕੇਦਾਰਨਾਥ ਵਿਧਾਨ ਸਭਾ ਹਲਕੇ ਦੀ ਪ੍ਰਸਤਾਵਿਤ ਉਪ ਚੋਣ ਦੇ ਪ੍ਰੋਗਰਾਮਾਂ ਦਾ ਭਾਵੇਂ ਅਜੇ ਐਲਾਨ ਨਹੀਂ ਹੋਇਆ ਪਰ ਇਸ ਨੂੰ ਲੈ ਕੇ ‘ਸਿਆਸੀ ਬਿਸਾਤ’ ਵਿਛਣ ਲੱਗੀ ਹੈ।
ਜਿਵੇਂ ਹੀ ਕਾਂਗਰਸ ਨੇ ਕੇਦਾਰਨਾਥ ਧਾਮ ਮੰਦਰ ਦੇ ਨਵੀਂ ਦਿੱਲੀ ਦੇ ‘ਪ੍ਰਤੀਰੂਪ’ ਦੇ ਬਹਾਨੇ ਹਰਿਦੁਆਰ ਤੋਂ ‘ਬਾਬਾ ਕੇ ਧਾਮ’ ਤੱਕ ‘ਕੇਦਾਰਨਾਥ ਪ੍ਰਤਿਸ਼ਠਾ ਬਚਾਓ’ ਪਦਯਾਤਰਾ’ ਸ਼ੁਰੂ ਕੀਤੀ ਤਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇਸ ਦਾ ਜਵਾਬ ਦੇਣ ਲਈ ਖੁਦ ਮੈਦਾਨ ’ਚ ਆ ਗਏ।
ਆਪਣੇ ਰੁਝੇਵਿਆਂ ਦਰਮਿਆਨ ਉਹ ਅਚਾਨਕ ਕੇਦਾਰਨਾਥ ਧਾਮ ਪਹੁੰਚ ਗਏ। ਬਾਬਾ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਸੰਦੇਸ਼ ਦਿੱਤਾ ਕਿ ਸਭ ਕੁਝ ਠੀਕ ਹੋ ਜਾਵੇਗਾ। ਕਾਂਗਰਸ ਦਿੱਲੀ ’ਚ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਦਾ ਵਿਰੋਧ ਕਰ ਰਹੀ ਹੈ।
ਕਾਂਗਰਸ ਨੇ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਹਰਿਦੁਆਰ ਤੋਂ ‘ਕੇਦਾਰਨਾਥ ਪ੍ਰਤਿਸ਼ਠਾ ਬਚਾਓ’ ਪੈਦਲ ਯਾਤਰਾ ਬੁੱਧਵਾਰ ਸ਼ੁਰੂ ਕੀਤੀ। ਇਹ ਯਾਤਰਾ 2 ਅਗਸਤ ਨੂੰ ਕੇਦਾਰਨਾਥ ਧਾਮ ਪਹੁੰਚ ਕੇ ਸੰਪੂਰਨ ਹੋਵੇਗੀ।
ਇਸ ਦਾ ਜਵਾਬ ਦੇਣ ਲਈ ਸੂਬਾਈ ਪ੍ਰਧਾਨ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਾਂਗਰਸ ’ਤੇ ਜ਼ੁਬਾਨੀ ਹਮਲੇ ਤੇਜ਼ ਕਰ ਦਿੱਤੇ ਹਨ।