ਕੋਰੋਨਾ ਟੀਕੇ 'ਤੇ ਸਿਆਸਤ ਗਰਮਾਈ : ਸ਼ਸ਼ੀ ਥਰੂਰ ਨੇ ਪੂਰੇ ਟ੍ਰਾਇਲ ਤੋਂ ਪਹਿਲਾਂ ਪ੍ਰਵਾਨਗੀ ਨੂੰ ਦੱਸਿਆ ਜ਼ੋਖ਼ਮ ਭਰਿਆ

Sunday, Jan 03, 2021 - 06:04 PM (IST)

ਨਵੀਂ ਦਿੱਲੀ - ਦੇਸ਼ ਵਿਚ ਐਤਵਾਰ ਨੂੰ ਦੋ ਸਵਦੇਸ਼ੀ ਕੋਵਿਡ ਟੀਕਿਆਂ ਨੂੰ ਕੁਝ ਸ਼ਰਤਾਂ ਦੇ ਨਾਲ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਟੀਕੇ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਕੋਰੋਨਾ ਟੀਕੇ ਬਾਰੇ ਸਿਆਸਤ ਗਰਮਾ ਗਈ ਹੈ। ਇਕ ਪਾਸੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਟੀਕੇ ਦੀ ਪ੍ਰਵਾਨਗੀ 'ਤੇ ਸਵਾਲ ਚੁੱਕੇ ਹਨ, ਜਿਸ ਪ੍ਰਤੀ ਭਾਜਪਾ ਨੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਭਾਜਪਾ ਨੇ ਕਾਂਗਰਸ ਅਤੇ ਸਪਾ ਦੇ ਰਵੱਈਏ ਨੂੰ ਦੇਸ਼ ਦੇ ਵਿਗਿਆਨੀਆਂ ਦਾ ਅਪਮਾਨ ਦੱਸਿਆ ਹੈ।

ਕੰਟਰੋਲਰ ਜਨਰਲ ਆਫ ਡਰੱਗਜ਼ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਆਕਸਫੋਰਡ ਤੋਂ ਟੀਕੇ 'ਕੋਵਿਸ਼ਿਲਡ' ਅਤੇ ਭਾਰਤ ਬਾਇਓਟੈਕ ਦੇ ਕੋਵੈਕਸਿਨ ਦੀ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਕਾਂਗਰਸ ਦੇ ਨੇਤਾਵਾਂ ਸ਼ਸ਼ੀ ਥਰੂਰ ਅਤੇ ਰਮੇਸ਼ ਜੈਰਾਮ ਰਮੇਸ਼ ਨੇ ਟਵੀਟ ਕੀਤਾ ਹੈ । ਕਾਂਗਰਸੀ ਨੇਤਾਵਾਂ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਤੋਂ ਟੀਕੇ ਦੀ ਐਮਰਜੈਂਸੀ ਵਰਤੋਂ ਬਾਰੇ ਸਵਾਲ ਖੜ੍ਹੇ ਕਰਦਿਆਂ ਜਵਾਬ ਮੰਗੇ ਹਨ।

ਇਹ ਵੀ ਵੇਖੋ - ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ

ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਟਵੀਟ ਕੀਤਾ, 'ਕੋਵੈਕਸਿਨ ਦਾ ਅਜੇ ਤੀਜੇ ਪੜਾਅ ਲਈ ਟੈਸਟ ਨਹੀਂ ਕੀਤਾ ਗਿਆ ਹੈ। ਪ੍ਰਵਾਨਗੀ ਸਮੇਂ ਤੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਇਹ ਦੇਸ਼ ਦੇ ਲੋਕਾਂ ਲਈ ਖ਼ਤਰਨਾਕ ਹੋ ਸਕਦੀ ਹੈ। ਡਾ: ਹਰਸ਼ਵਰਧਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ  ਪੂਰੇ ਟ੍ਰਾਇਲ ਖਤਮ ਹੋਣ ਤੱਕ ਇਸ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਸੀ। ਇਸ ਸਮੇਂ ਦੌਰਾਨ ਐਸਟਰਾਜ਼ੇਨੇਕਾ ਟੀਕਾ ਨਾਲ ਭਾਰਤ ਮੁਹਿੰਮ ਦੀ ਸ਼ੁਰੂਆਤ ਕਰ ਸਕਦਾ ਹੈ।'

ਇਹ ਵੀ ਵੇਖੋ - Bank of Baroda ਵਲੋਂ ਨਵੀਂ ਸਹੂਲਤ ਦੀ ਸ਼ੁਰੂਆਤ, 30 ਮਿੰਟਾਂ ’ਚ ਮਨਜ਼ੂਰ ਹੋਵੇਗਾ ਲੋਨ

ਸਾਬਕਾ ਮੰਤਰੀ ਜੈਰਾਮ ਰਮੇਸ਼ ਨੇ ਹੈਰਾਨੀ ਜ਼ਾਹਰ ਕੀਤੀ

ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਵੀ ਇਸ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਭਾਰਤ ਬਾਇਓਟੈੱਕ ਪਹਿਲੀ ਸ਼ੇ੍ਰਣੀ ਦਾ ਉੱਦਮ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤੀਜੇ ਪੜਾਅ ਦੇ ਟ੍ਰਾਇਲ ਨਾਲ ਸਬੰਧਿਤ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਨਿਤ ਪ੍ਰੋਟੋਕੋਲ ਕੋਵੈਕਸੀਨ ਲਈ ਸੋਧੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।

ਇਹ ਵੀ ਵੇਖੋ - SBI ਗਾਹਕਾਂ ਲਈ ਕੰਮ ਦੀਆਂ ਖਬਰ, ਚੈੱਕ ਦੁਆਰਾ ਵੱਡੀ ਅਦਾਇਗੀ 'ਤੇ ਲਾਗੂ ਹੋਣਗੇ Postive Pay System ਦੇ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News