ਜੈਅੰਤੀ ’ਤੇ ਵਿਸ਼ੇਸ਼ : ਇਕ ਸਿਆਸੀ ਆਗੂ ਤੋਂ ਵੱਧ ਸੰਵੇਦਨਸ਼ੀਲ ਇਨਸਾਨ ਸਨ ਦੀਨਦਿਆਲ ਉਪਧਿਆਏ

Saturday, Sep 25, 2021 - 11:26 AM (IST)

ਜੈਅੰਤੀ ’ਤੇ ਵਿਸ਼ੇਸ਼ : ਇਕ ਸਿਆਸੀ ਆਗੂ ਤੋਂ ਵੱਧ ਸੰਵੇਦਨਸ਼ੀਲ ਇਨਸਾਨ ਸਨ ਦੀਨਦਿਆਲ ਉਪਧਿਆਏ

ਪ੍ਰੋ. ਸੰਜੇ ਦਿਵੇਦੀ

ਸਿਆਸਤ ’ਚ ਵਿਚਾਰਾਂ ਲਈ ਸੁੰਗੜਦੀ ਥਾਂ ਦੇ ਦਰਮਿਆਨ ਪੰ. ਦੀਨਦਿਆਲ ਉਪਾਧਿਆਏ ਦਾ ਨਾਂ ਇਕ ਜੋਤੀਪੁੰਜ ਵਾਂਗ ਸਾਹਮਣੇ ਆਉਂਦਾ ਹੈ। ਉਹ ਸਿਰਫ਼ ਇਕ ਸਿਆਸੀ ਆਗੂ ਨਹੀਂ ਸਨ, ਉਹ ਇਕ ਪੱਤਰਕਾਰ, ਲੇਖਕ, ਸੰਗਠਨਕਰਤਾ, ਵਿਚਾਰਕ ਚੇਤਨਾ ਨਾਲ ਲੈਸ ਇਕ ਸੁਚੇਤ ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਭਾਸ਼ਾ ਮਾਹਿਰ ਵੀ ਸਨ। ਉਨ੍ਹਾਂ ਦੇ ਚਿੰਤਨ ਅਤੇ ਨਿਯਮਿਤ ਅਧਿਐਨ ਨੇ ਦੇਸ਼ ਨੂੰ ‘ਇਕਾਤਮ ਮਾਨਵਦਰਸ਼ਨ’ ਵਰਗਾ ਇਕ ਨਵੀਨ ਭਾਰਤੀ ਵਿਚਾਰ ਦਿੱਤਾ। ਸਹੀ ਅਰਥਾਂ ’ਚ ਇਕਾਤਮ ਮਾਨਵਦਰਸ਼ਨ ਨੂੰ ਚੰਗੀ ਤਰ੍ਹਾਂ ਸਮਝ ਕੇ ਦੀਨਦਿਆਲ ਜੀ ਨੇ ਭਾਰਤ ਨਾਲ ਭਾਰਤ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ। ਵਿਦੇਸ਼ੀ ਵਿਚਾਰਾਂ ਤੋਂ ਗੁੱਸੇ ਭਾਰਤੀ ਸਿਆਸਤ ਨੂੰ ਉਸ ਦੀ ਮਿੱਟੀ ਦੀ ਮਹਿਕ ਨਾਲ ਜੋੜਿਆ ਹੋਇਆ ਵਿਚਾਰ ਦੇ ਕੇ ਉਨ੍ਹਾਂ ਨੇ ਇਕ ਨਵਾਂ ਵਿਚਾਰ-ਵਟਾਂਦਰਾ ਖੜ੍ਹਾ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਆਪਣੀ ਸੁਚੇਤ ਬੌਧਿਕ ਚੇਤਨਾ, ਯਾਦ ਅਤੇ ਤੰਦਰੁਸਤੀ ਨਾਲ ਉਹ ਭਾਰਤੀ ਜਨਸੰਘ ਨੂੰ ਇਕ ਵਿਚਾਰਕ ਅਤੇ ਨੈਤਿਕ ਆਧਾਰ ਦੇਣ ’ਚ ਸਫਲ ਰਹੇ। ਉਹ ਕੱਟੜ ਦੇਸ਼ਭਗਤ ਅਤੇ ਭਾਰਤੀ ਲੋਕਾਂ ਨੂੰ ਦੁੱਖਾਂ ਤੋਂ ਮੁਕਤ ਕਰਵਾਉਣ ਦੀ ਚੇਤਨਾ ਨਾਲ ਲੈਸ ਸਨ, ਇਸੇ ਲਈ ਉਹ ਕਹਿੰਦੇ ਹਨ ‘‘ਹਰੇਕ ਭਾਰਤਵਾਸੀ ਸਾਡੇ ਲਹੂ ਅਤੇ ਮਾਸ ਦਾ ਹਿੱਸਾ ਹੈ। ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਅਸੀਂ ਹਰ ਇਕ ਨੂੰ ਇਹ ਅਹਿਸਾਸ ਨਾ ਕਰਵਾ ਦੇਈਏ ਕਿ ਉਹ ਭਾਰਤ ਮਾਤਾ ਦੀ ਔਲਾਦ ਹੈ। ਅਸੀਂ ਇਸ ਧਰਤੀ ਮਾਂ ਨੂੰ ਫਲ-ਫੁੱਲ, ਧਨ ਨਾਲ ਭਰਪੂਰ ਬਣਾ ਕੇ ਹੀ ਰਹਾਂਗੇ।’’ ਉਨ੍ਹਾਂ ਦੀ ਚਿੰਤਾ ਦੇ ਕੇਂਦਰ ’ਚ ਅੰਤਿਮ ਵਿਅਕਤੀ ਹੈ, ਸ਼ਾਇਦ ਇਸੇ ਲਈ ਉਹ ਅੰਤੋਦਿਆ ਦੇ ਵਿਚਾਰ ਨੂੰ ਕਾਰਜਰੂਪ ਦੇਣ ਦੀ ਖਾਹਿਸ਼ ਰੱਖਦੇ ਨਜ਼ਰ ਆਏ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਉਹ ਭਾਰਤੀ ਸਮਾਜ ਜੀਵਨ ਦੇ ਸਾਰੇ ਪੱਖਾਂ ਦਾ ਵਿਚਾਰ ਕਰਦੇ ਹੋਏ ਦੇਸ਼ ਦੀ ਖੇਤੀਬਾੜੀ ਅਤੇ ਅਰਥਵਿਵਸਥਾ ’ਤੇ ਸੁਚੇਤ ਨਜ਼ਰੀਆ ਰੱਖਣ ਵਾਲੇ ਸਿਆਸੀ ਆਗੂ ਵਾਂਗ ਸਾਹਮਣੇ ਆਉਂਦੇ ਹਨ। ਭਾਰਤੀ ਅਰਥਵਿਵਸਥਾ ’ਤੇ ਉਨ੍ਹਾਂ ਦੀ ਬਾਰੀਕ ਨਜ਼ਰ ਸੀ ਅਤੇ ਉਹ ਆਤਮਨਿਰਭਰਤਾ ਦੇ ਪੱਖ ’ਚ ਸਨ। ਸਿਆਸੀ ਪਾਰਟੀਆਂ ਲਈ ਦਰਸ਼ਨ ਅਤੇ ਵਿਚਾਰਕ ਸਿਖਲਾਈ ’ਤੇ ਉਨ੍ਹਾਂ ਦਾ ਜ਼ੋਰ ਸੀ। ਉਹ ਮੰਨਦੇ ਸਨ ਕਿ ਸਿਆਸੀ ਪਾਰਟੀ ਕਿਸੇ ਕੰਪਨੀ ਵਾਂਗ ਨਹੀਂ ਸਗੋਂ ਇਕ ਵਿਚਾਰਕ ਯੁੱਗ ਵਾਂਗ ਚੱਲਣੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਪਾਰਟੀ ਦਾ ਦਰਸ਼ਨ ਸਿਰਫ ਐਲਾਨ ਪੱਤਰ ਦੇ ਸਫਿਆਂ ਤੱਕ ਹੀ ਸੀਮਤ ਨਾ ਰਹਿ ਜਾਵੇ। ਮੈਂਬਰਾਂ ਨੂੰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਾਰਜ ਰੂਪ ’ਚ ਵਰਣਿਤ ਕਰਨ ਲਈ ਲਗਨ ਨਾਲ ਜੁੱਟ ਜਾਣਾ ਚਾਹੀਦਾ ਹੈ।’’ ਉਨ੍ਹਾਂ ਦਾ ਇਹ ਕਥਨ ਦੱਸਦਾ ਹੈ ਕਿ ਉਹ ਸਿਆਸਤ ਨੂੰ ਵਿਚਾਰਾਂ ਦੇ ਨਾਲ ਜੋੜਨਾ ਚਾਹੁੰਦੇ ਸਨ। ਉਨ੍ਹਾਂ ਦੇ ਯਤਨਾਂ ਦਾ ਹੀ ਪ੍ਰਤੀਫਲ ਹੈ ਕਿ ਭਾਰਤੀ ਜਨਸੰਘ (ਹੁਣ ਭਾਜਪਾ) ਨੂੰ ਉਨ੍ਹਾਂ ਨੇ ਵਿਚਾਰਕ ਸਿਖਲਾਈਆਂ ਨਾਲ ਜੋੜ ਕੇ ਵਿਸ਼ਾਲ ਸੰਗਠਨ ਬਣਾ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਵਰਕਰਾਂ ਅਤੇ ਆਮ ਲੋਕਾਂ ਦੇ ਵਿਚਾਰਕ ਗਿਆਨ ਲਈ ਉਨ੍ਹਾਂ ਨੇ ਪਾਂਚ ਜਨਯ, ਸਵਦੇਸ਼ ਅਤੇ ਰਾਸ਼ਟਰ ਧਰਮ ਵਰਗੀਆਂ ਪ੍ਰਕਾਸ਼ਨਾਵਾਂ ਦੀ ਸ਼ੁਰੂਆਤ ਕੀਤੀ। ਭਾਰਤੀ ਵਿਚਾਰਾਂ ਦੇ ਆਧਾਰ ’ਤੇ ਇਕ ਅਜਿਹੀ ਪਾਰਟੀ ਖੜ੍ਹੀ ਕੀਤੀ ਜੋ ਉਨ੍ਹਾਂ ਦੇ ਸੁਫ਼ਨਿਆਂ ’ਚ ਰੰਗ ਭਰਨ ਲਈ ਤੇਜ਼ੀ ਨਾਲ ਅੱਗੇ ਵਧੀ। ਉਹ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਵੀ ਬੜੇ ਨਰਮ ਸਨ। ਉਨ੍ਹਾਂ ਲਈ ਰਾਸ਼ਟਰ ਪਹਿਲਾਂ ਸੀ ਅਤੇ ਗੈਰ-ਕਾਂਗਰਸ ਦੀ ਧਾਰਨਾ ਨੂੰ ਉਨ੍ਹਾਂ ਨੇ ਡਾ. ਰਾਮ ਮਨੋਹਰ ਲੋਹੀਆ ਦੇ ਨਾਲ ਰਲ ਕੇ ਸਾਕਾਰ ਕੀਤਾ ਅਤੇ ਦੇਸ਼ ’ਚ ਕਈ ਸੂਬਿਆਂ ’ਚ ਸਾਂਝੀਆਂ ਸਰਕਾਰਾਂ ਬਣੀਆਂ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

ਭਾਰਤ-ਪਾਕਿ ਮਹਾਸੰਘ ਬਣੇ ਇਸ ਧਾਰਨਾ ਨੂੰ ਵੀ ਉਨ੍ਹਾਂ ਨੇ ਡਾ. ਲੋਹੀਆ ਦੇ ਨਾਲ ਮਿਲ ਕੇ ਇਕ ਨਵਾਂ ਆਕਾਸ਼ ਦਿੱਤਾ। ਵਿਚਾਰ-ਵਟਾਂਦਰੇ ਲਈ ਬਿੰਦੂ ਛੱਡੇ। ਇਹ ਰਾਸ਼ਟਰ ਅਤੇ ਸਮਾਜ ਸਭ ਤੋਂ ਵੱਡਾ ਹੈ ਅਤੇ ਕੋਈ ਵੀ ਸਿਆਸਤ ਇਨ੍ਹਾਂ ਦੇ ਹਿੱਤਾਂ ਤੋਂ ਉਪਰ ਨਹੀਂ ਹੈ। ਦੀਨਦਿਆਲ ਜੀ ਦੀ ਇਹ ਦ੍ਰਿੜ੍ਹ ਮਾਨਤਾ ਸੀ ਕਿ ਸਿਆਸੀ ਪੂਰਵਾਗ੍ਰਹਿਆਂ ਕਾਰਨ ਦੇਸ਼ ਦੇ ਹਿੱਤ ਨਜ਼ਰਅੰਦਾਜ਼ ਨਹੀਂ ਕੀਤੇ ਜਾ ਸਕਦੇ। ਉਹ ਲੋਕ ਅੰਦੋਲਨਾਂ ਦੇ ਪਿੱਛੇ ਦਰਦ ਨੂੰ ਸਮਝਦੇ ਸਨ ਅਤੇ ਸਮੱਸਿਆਵਾਂ ਦੇ ਹੱਲ ਲਈ ਸੱਤਾ ਦੀ ਸੰਵੇਦਨਸ਼ੀਲਤਾ ਦੇ ਪੱਖ ’ਚ ਸਨ। ਜਨਸੰਘ ਪ੍ਰਤੀ ਕਮਿਊਨਿਸਟਾਂ ਦਾ ਹੱਠ ਬੜਾ ਉਜਾਗਰ ਰਿਹਾ ਹੈ ਪਰ ਦੀਨਦਿਆਲ ਜੀ ਕਮਿਊਨਿਸਟਾਂ ਬਾਰੇ ਬੜੀ ਵੱਖਰੀ ਰਾਏ ਰੱਖਦੇ ਸਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ

ਜਨਸੰਘ ਦੇ ਕਾਲੀਘਾਟ ਇਜਲਾਸ ’ਚ 28 ਸਤੰਬਰ, 1967 ਨੂੰ ਉਨ੍ਹਾਂ ਕਿਹਾ, ‘‘ਸਾਨੂੰ ਉਨ੍ਹਾਂ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਹਰੇਕ ਲੋਕ ਅੰਦੋਲਨ ਦੇ ਪਿੱਛੇ ਕਮਿਊਨਿਸਟਾਂ ਦਾ ਹੱਥ ਦੇਖਦੇ ਹਨ ਅਤੇ ਉਨ੍ਹਾਂ ਨੂੰ ਦਬਾਉਣ ਦੀ ਸਲਾਹ ਦਿੰਦੇ ਹਨ। ਲੋਕ ਅੰਦੋਲਨ ਇਕ ਬਦਲਦੀ ਹੋਈ ਵਿਵਸਥਾ ਦੇ ਯੁੱਗ ’ਚ ਸੁਭਾਵਿਕ ਅਤੇ ਜ਼ਰੂਰੀ ਹੈ। ਅਸਲ ’ਚ ਉਹ ਸਮਾਜ ਦੇ ਜਾਗ੍ਰਿਤ ਦੇ ਸਾਧਨ ਅਤੇ ਉਸ ਦੇ ਪ੍ਰਤੀਕ ਹਨ। ਹਾਂ ਇਹ ਜ਼ਰੂਰੀ ਹੈ ਕਿ ਇਹ ਅੰਦੋਲਨ ਦਲੇਰ ਅਤੇ ਹਿੰਸਾਤਮਕ ਨਾ ਹੋਵੇ। ਉਹ ਸਾਡੀ ਕਰਮ ਚੇਤਨਾ ਨੂੰ ਸੰਗਠਿਤ ਕਰ ਕੇ ਇਕ ਭਾਵਨਾਤਮਕ ਕ੍ਰਾਂਤੀ ਦਾ ਮਾਧਿਅਮ ਬਣਨ। ਸਾਨੂੰ ਉਨ੍ਹਾਂ ਦੇ ਨਾਲ ਚੱਲਣਾ ਹੋਵੇਗਾ, ਉਨ੍ਹਾਂ ਦੀ ਅਗਵਾਈ ਕਰਨੀ ਹੋਵੇਗੀ।’’

ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੀਨਦਿਆਲ ਜੀ ਦਾ ਪੂਰਾ ਲੇਖਣ ਅਤੇ ਜੀਵਨ ਇਕ ਸਿਆਸੀ ਆਗੂ ਦੀ ਬਿਹਤਰ ਸਮਝ, ਉਸ ਦੇ ਭਾਰਤ ਬੋਧ ਨੂੰ ਪ੍ਰਗਟ ਕਰਦਾ ਹੈ। ਉਹ ਸਹੀ ਅਰਥਾਂ ’ਚ ਇਕ ਰਾਜਨੇਤਾ ਨਾਲੋਂ ਵੱਧ ਸੰਵੇਦਨਸ਼ੀਲ ਮਨੁੱਖ ਹਨ। ਉਨ੍ਹਾਂ ’ਚ ਆਪਣੀ ਮਿੱਟੀ ਅਤੇ ਉਸ ਦੇ ਲੋਕਾਂ ਪ੍ਰਤੀ ਸੰਵੇਦਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ‘ਸਾਦਾ ਜੀਵਨ ਅਤੇ ਉੱਚ ਵਿਚਾਰ’ ਦਾ ਮੰਤਰ ਉਨ੍ਹਾਂ ਦੀ ਜ਼ਿੰਦਗੀ ’ਚ ਸਾਕਾਰ ਹੁੰਦਾ ਨਜ਼ਰ ਆਉਂਦਾ ਹੈ। ਉਹ ਆਪਣੀ ਉੱਚ ਬੌਧਿਕ ਚੇਤਨਾ ਦੇ ਨਾਤੇ ਭਾਰਤ ਦੇ ਆਮ ਲੋਕਾਂ ਤੋਂ ਲੈ ਕੇ ਬੌਧਿਕ ਵਰਗਾਂ ’ਚ ਵੀ ਆਦਰ ਨਾਲ ਦੇਖੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਬੇਬਾਕ ਬੋਲ, ਕਿਹਾ ‘ਮੈਨੂੰ ਲੋਕਾਂ ਦਾ ਸਾਥ ਚਾਹੀਦਾ, ਸੁਰੱਖਿਆ ਲਈ ਗੰਨਮੈਨ ਨਹੀਂ’

ਇਕ ਲੇਖਕ ਦੇ ਨਾਤੇ ਤੁਸੀਂ ਦੀਨਦਿਆਲ ਜੀ ਨੂੰ ਪੜ੍ਹੋ ਤਾਂ ਆਪਣੇ ਵਿਰੋਧੀਆਂ ਪ੍ਰਤੀ ਉਨ੍ਹਾਂ ’ਚ ਦੁਸ਼ਮਣੀ ਨਹੀਂ ਦਿਸਦੀ। ਉਨ੍ਹਾਂ ਦੀ ਆਲੋਚਨਾ ’ਚ ਵੀ ਇਕ ਸੰਸਕਾਰ ਹੈ, ਸੁਝਾਅ ਹੈ ਅਤੇ ਦੇਸ਼ ਹਿੱਤ ਦਾ ਭਾਵ ਪ੍ਰਬਲ ਹੈ। ਇਹ ਜ਼ਰੂਰੀ ਹੈ ਕਿ ਉਨ੍ਹਾਂ ਦੇ ਵਿਚਾਰਾਂ ਦਾ ਸੰਚਾਰ ਕੀਤਾ ਜਾਵੇ, ਉਨ੍ਹਾਂ ’ਤੇ ਮੰਥਨ ਕੀਤਾ ਜਾਵੇ। ਉਹ ਕਿਹੋ ਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ? ਉਹ ਕਿਸ ਤਰ੍ਹਾਂ ਸਮਾਜ ਨੂੰ ਦੁੱਖਾਂ ਤੋਂ ਮੁਕਤ ਕਰਨਾ ਚਾਹੁੰਦੇ ਸਨ? ਉਹ ਕਿਹੜੀ ਅਰਥਨੀਤੀ ਚਾਹੁੰਦੇ ਸਨ?ਦੀਨਦਿਆਲ ਜੀ ਨੂੰ ਉਮਰ ਬਹੁਤ ਘੱਟ ਮਿਲੀ। ਜਦੋਂ ਉਹ ਦੇਸ਼ ’ਚ ਆਪਣੇ ਵਿਚਾਰਾਂ ਅਤੇ ਕਾਰਜਾਂ ਨੂੰ ਲੈ ਕੇ ਬਹੁਤ ਹੀ ਵਧੀਆ ਦੇਣ ਵੱਲ ਸਨ, ਤਦ ਹੋਈ ਉਨ੍ਹਾਂ ਦੀ ਹੱਤਿਆ ਨੇ ਇਸ ਵਿਚਾਰਧਾਰਾ ਦਾ ਪ੍ਰਵਾਹ ਰੋਕ ਦਿੱਤਾ। ਉਨ੍ਹਾਂ ਦੀ ਜਯੰਤੀ ’ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਆਪਣੇ ਕੰਮਾਂ ਅਤੇ ਫ਼ੈਸਲਿਆਂ ’ਚ ਅੰਤੋਦਿਆ ਦਾ ਵਿਚਾਰ ਰੱਖੋ, ਇਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ


author

rajwinder kaur

Content Editor

Related News