ਜਯਾ ਬੱਚਨ ਤੇ ਨਰੇਸ਼ ਅਗਰਵਾਲ ਦਰਮਿਆਨ ਤਿੱਖੀ ਸਿਆਸੀ ਲੜਾਈ

02/15/2018 10:23:16 AM

ਨਵੀਂ ਦਿੱਲੀ— ਅੱਜਕਲ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੀ ਇਕ ਸੀਟ ਲੈਣ ਲਈ ਜਯਾ ਬੱਚਨ ਅਤੇ ਨਰੇਸ਼ ਅਗਰਵਾਲ ਦਰਮਿਆਨ ਤਿੱਖੀ ਸਿਆਸੀ ਲੜਾਈ ਚੱਲ ਰਹੀ ਹੈ। ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੀ ਇਕ ਸੀਟ ਆਸਾਨੀ ਨਾਲ ਜਿੱਤ ਸਕਦੀ ਹੈ। ਭਾਵੇਂ ਸਪਾ ਦੇ 6 ਮੈਂਬਰ ਰਾਜ ਸਭਾ ਤੋਂ ਰਿਟਾਇਰ ਹੋ ਰਹੇ ਹਨ ਪਰ ਸਪਾ ਦੇ ਕੋਟੇ ਦੀ ਇਕ ਸੀਟ ਰਾਹੀਂ ਉਥੇ ਜਾਣ ਲਈ ਜਯਾ ਬੱਚਨ ਤੇ ਨਰੇਸ਼ ਅਗਰਵਾਲ ਮੈਦਾਨ 'ਚ ਹਨ। ਜੇ ਜਯਾ ਬੱਚਨ ਨੂੰ ਮੁਲਾਇਮ ਸਿੰਘ ਯਾਦਵ ਦੀ ਹਮਾਇਤ ਹਾਸਲ ਹੈ ਤਾਂ ਨਰੇਸ਼ ਅਗਰਵਾਲ ਨੂੰ ਮੁਲਾਇਮ ਸਿੰਘ ਦੇ ਛੋਟੇ ਭਰਾ ਰਾਮ ਗੋਪਾਲ ਯਾਦਵ ਦੀ ਹਮਾਇਤ ਹਾਸਲ ਹੈ ਜੋ ਅਖਿਲੇਸ਼ ਦੇ ਨੇੜੇ ਹਨ।
ਜਿਥੇ ਨਰੇਸ਼ ਅਗਰਵਾਲ ਵਧੀਆ ਬੋਲ ਲੈਂਦੇ ਹਨ ਉਥੇ ਜਯਾ ਚੁੱਪ ਹੀ ਰਹਿੰਦੀ ਹੈ ਪਰ ਕਿਉਂਕਿ ਜਯਾ ਅਮਿਤਾਭ ਬੱਚਨ ਦੀ ਪਤਨੀ ਹੈ, ਇਸ ਲਈ ਸਮਾਜਵਾਦੀ ਪਾਰਟੀ ਲਈ ਉਸ ਨੂੰ ਬਿਲਕੁਲ ਲਾਂਭੇ ਕਰਨਾ ਵੀ ਔਖਾ ਹੈ ਪਰ ਅੰਦਰੂਨੀ ਸੂਤਰ ਕਹਿੰਦੇ ਹਨ ਕਿ ਜਯਾ ਬੱਚਨ ਨੂੰ ਰਾਜ ਸਭਾ ਦੀ ਟਿਕਟ ਮਿਲਣੀ ਔਖੀ ਹੈ ਤੇ ਕਿਸੇ ਨਵੇਂ ਚਿਹਰੇ ਨੂੰ ਹੀ ਮੈਦਾਨ 'ਚ ਲਿਆਂਦਾ ਜਾਏਗਾ।


Related News