ਜੂਲੀਅਨ ਅਸਾਂਜੇ ਅਮਰੀਕਾ ''ਚ ਕਾਨੂੰਨੀ ਲੜਾਈ ਖ਼ਤਮ ਹੋਣ ਤੋਂ ਬਾਅਦ ਆਪਣੇ ਦੇਸ਼ ਆਸਟ੍ਰੇਲੀਆ ਪਰਤੇ

Wednesday, Jun 26, 2024 - 04:08 PM (IST)

ਜੂਲੀਅਨ ਅਸਾਂਜੇ ਅਮਰੀਕਾ ''ਚ ਕਾਨੂੰਨੀ ਲੜਾਈ ਖ਼ਤਮ ਹੋਣ ਤੋਂ ਬਾਅਦ ਆਪਣੇ ਦੇਸ਼ ਆਸਟ੍ਰੇਲੀਆ ਪਰਤੇ

ਕੈਨਬਰਾ (ਏਜੰਸੀ)- ਵਿਕੀਲਿਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਬੁੱਧਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਦੇਸ਼ ਆਸਟ੍ਰੇਲੀਆ ਪਰਤ ਆਏ। ਅਸਾਂਜੇ ਨੇ ਇਕ ਸਮਝੌਤੇ ਦੇ ਅਧੀਨ ਅਮਰੀਕੀ ਫ਼ੌਜ ਨਾਲ ਜੁੜੇ ਗੁਪਤ ਦਸਤਾਵੇਜ਼ ਹਾਸਲ ਕਰਨ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਦਾ ਜ਼ੁਰਮ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਇਸ ਮਾਮਲੇ 'ਚ ਕਾਨੂੰਨੀ ਲੜਾਈ ਖ਼ਤਮ ਹੋ ਗਈ ਹੈ।

ਇਹ ਵੀ ਪੜ੍ਹੋ : ਜੂਲੀਅਨ ਅਸਾਂਜੇ 5 ਸਾਲ ਬਾਅਦ ਹੋਏ ਰਿਹਾਅ, ਅਮਰੀਕੀ ਸਰਕਾਰ ਨਾਲ ਡੀਲ ਤੋਂ ਬਾਅਦ ਜੇਲ੍ਹ ਤੋਂ ਆਏ ਬਾਹਰ

ਇਸ ਤੋਂ ਪਹਿਲਾਂ ਉਨ੍ਹਾਂ ਦਾ ਜਹਾਜ਼ ਨਾਰਦਨ ਮਾਰਿਆਨਾ ਦੀਪ ਸਮੂਹ ਦੀ ਰਾਜਧਾਨੀ ਸਾਈਪਨ ਤੋਂ ਆਸਟ੍ਰੇਲੀਆ ਰਵਾਨਾ ਹੋਇਆ ਸੀ। ਅਮਰੀਕੀ ਨਿਆਂ ਵਿਭਾਗ ਨਾਲ ਸਮਝੌਤੇ ਦੇ ਅਧੀਨ ਅਸਾਂਜੇ ਨੇ ਆਪਣੇ ਗੰਭੀਰ ਜ਼ੁਰਮ ਨੂੰ ਸਵੀਕਾਰ ਕਰਨਾ ਸੀ ਅਤੇ ਬਦਲੇ 'ਚ ਉਨ੍ਹਾਂ ਨੰ ਅਮਰੀਕੀ ਜੇਲ੍ਹ 'ਚ ਸਮਾਂ ਬਿਤਾਏ ਬਿਨਾਂ ਆਪਣੇ ਗ੍ਰਹਿ ਦੇਸ਼ ਆਸਟ੍ਰੇਲੀਆ ਪਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜੱਜ ਨੇ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਸੁਣਾਈ। ਅਸਾਂਜੇ ਬ੍ਰਿਟੇਨ 'ਚ ਇੰਨੀ ਸਜ਼ਾ ਕੱਟ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News