ਅਫ਼ਗਾਨਿਸਤਾਨ ਤੋਂ ਭਾਰਤ ਪਰਤ ਰਹੇ ਲੋਕਾਂ ਨੂੰ ਲੱਗੇਗਾ ਪੋਲੀਓ ਦਾ ਟੀਕਾ: ਮਾਂਡਵੀਆ
Monday, Aug 23, 2021 - 12:23 PM (IST)
ਨਵੀਂ ਦਿੱਲੀ—ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੇ ਅਫ਼ਗਾਨਿਸਤਾਨ ਤੋਂ ਪਰਤ ਰਹੇ ਲੋਕਾਂ ਨੂੰ ਸਾਵਧਾਨੀ ਉਪਾਅ ਦੇ ਤਹਿਤ ਪੋਲੀਓ ਰੋਕੂ ਟੀਕਾ ਮੁਫ਼ਤ ਲਾਉਣ ਦਾ ਫ਼ੈਸਲਾ ਕੀਤਾ ਹੈ। ਮੰਤਰੀ ਨੇ ਟਵਿੱਟਰ ’ਤੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਚ ਜੰਗ ਪ੍ਰਭਾਵਿਤ ਦੇਸ਼ ਤੋਂ ਪਰਤੇ ਲੋਕਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਟੀਕਾ ਲਗਵਾਉਂਦੇ ਹੋਏ ਵੇਖਿਆ ਜਾ ਸਕਦਾ ਹੈ।
ਦੁਨੀਆ ਵਿਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਹੀ ਅਜਿਹੇ ਦੋ ਦੇਸ਼ ਹਨ, ਜਿੱਥੇ ਪੋਲੀਓ ਹੁਣ ਵੀ ‘ਐਨਡੇਮਿਕ’ (ਕਿਸੇ ਵਿਸ਼ੇਸ਼ ਸਥਾਨ ਜਾਂ ਵਿਅਕਤੀ ਵਰਗ ’ਚ ਨਿਯਮਿਤ ਰੂਪ ਨਾਲ ਪਾਇਆ ਜਾਣ ਵਾਲਾ ਰੋਗ) ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਸਿਹਤ ਨੂੰ ਯਕੀਨੀ ਕਰਨ ਲਈ ਸਿਹਤ ਟੀਮ ਨੂੰ ਉਨ੍ਹਾਂ ਦੀ ਕੋਸ਼ਿਸ਼ ਲਈ ਵਧਾਈ।
ਦੱਸਣਯੋਗ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਖਰਾਬ ਹੁੰਦੀ ਸੁਰੱਖਿਆ ਸਥਿਤੀ ਦਰਮਿਆਨ 107 ਭਾਰਤੀਆਂ ਸਮੇਤ 168 ਲੋਕਾਂ ਨੂੰ ਐਤਵਾਰ ਨੂੰ ਕਾਬੁਲ ਤੋਂ ਫ਼ੌਜੀ ਜਹਾਜ਼ ਜ਼ਰੀਏ ਕੱਢਿਆ। ਇਕ ਹਫ਼ਤੇ ਪਹਿਲਾਂ ਯਾਨੀ ਕਿ 15 ਅਗਸਤ ਨੂੰ ਕਾਬੁਲ ’ਤੇ ਤਾਲਿਬਾਨ ’ਤੇ ਕਬਜ਼ਾ ਕਰ ਲਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਭਾਰਤੀ ਰਾਜਦੂਤ ਅਤੇ ਕਾਬੁਲ ਵਿਚ ਆਪਣੇ ਦੂਤਘਰ ਦੇ ਹੋਰ ਕਰਮਚਾਰੀਆਂ ਸਮੇਤ 200 ਲੋਕਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਸੀ-17 ਜ਼ਰੀਏ ਉੱਥੋਂ ਕੱਢਿਆ ਸੀ।