...ਜਦੋਂ ਬੀਮਾਰ ਜਵਾਨ ਲਈ ਮਸੀਹਾ ਬਣੇ ਪੁਲਸ ਕਰਮਚਾਰੀ ਅਤੇ ਪਿੰਡ ਵਾਸੀ

01/18/2020 5:16:18 PM

ਲਾਹੌਲ—ਭਾਰੀ ਬਰਫਬਾਰੀ ਦੇ ਦੌਰ 'ਚ ਗੁਜ਼ਰ ਰਹੇ ਹਿਮਾਚਲ ਪ੍ਰਦੇਸ਼ ਦੇ ਪਿੰਡ ਅਤੇ ਪੁਲਸ ਕਰਮਚਾਰੀਆਂ ਨੇ ਹਿੰਮਤ ਦਿਖਾ ਕੇ ਇਕ ਸ਼ਖਸ਼ ਦੀ ਜਾਨ ਬਚਾ ਲਈ ਹੈ। ਦਰਅਸਲ ਲਾਹੌਲ-ਸਪਿਤੀ 'ਚ ਤਾਇਨਾਤ ਇੱਕ ਪੁਲਸ ਕਰਮਚਾਰੀ ਬੀਮਾਰ ਹੋ ਗਿਆ। ਉਸ ਨੂੰ ਤਰੁੰਤ ਮੈਡੀਕਲ ਸਹਾਇਤਾ ਦੀ ਜ਼ਰੂਰਤ ਸੀ ਪਰ ਬਰਫਬਾਰੀ ਕਾਰਨ ਸਾਰੇ ਰਸਤੇ ਬੰਦ ਸੀ। ਸਮੱਸਿਆ ਦੀ ਇਸ ਘੜ੍ਹੀ 'ਚ ਹੋਰ ਪੁਲਸ ਕਰਮਚਾਰੀ ਅਤੇ ਪਿੰਡ ਵਾਸੀ ਉਸ ਸਮੇਂ ਮਸੀਹਾ ਸਾਬਿਤ ਹੋਏ, ਜਦੋਂ ਉਹ ਸਟ੍ਰੈਚਰ 'ਤੇ ਲੱਦ ਕੇ ਬਰਫ 'ਚ ਪੈਦਲ ਚੱਲ ਕੇ ਬੀਮਾਰ ਪੁਲਸ ਕਰਮਚਾਰੀ ਨੂੰ ਹਸਪਤਾਲ ਪਹੁੰਚਾਇਆ।

ਦੱਸਣਯੋਗ ਹੈ ਕਿ ਬੀਮਾਰ ਪੁਲਸ ਕਰਮਚਾਰੀ ਨੂੰ ਲੈ ਜਾਣ ਲਈ ਇੱਕ ਅਸਥਾਈ ਸਟ੍ਰੈਚਰ ਬਣਾਇਆ ਗਿਆ। ਉਸ 'ਤੇ ਬੀਮਾਰ ਪੁਲਸ ਕਰਮਚਾਰੀ ਨੂੰ ਲੱਦ ਕੇ ਲਗਭਗ 7 ਕਿਲੋਮੀਟਰ ਤੱਕ ਹਸਪਤਾਲ ਦੀ ਯਾਤਰਾ ਕੀਤੀ, ਇਸ ਦੌਰਾਨ ਪੁਲਸ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੂੰ ਬਰਫੀਲੇ ਤੂਫਾਨ 'ਚੋਂ ਗੁਜ਼ਰਨਾ ਪਿਆ।

ਇਹ ਘਟਨਾ 17 ਜਨਵਰੀ ਦੀ ਸਵੇਰ ਦੀ ਹੈ। ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਸ਼ਨੀਵਾਰ ਨੂੰ ਸੂਬੇ 'ਚ ਹੋਰ ਜ਼ਿਆਦਾ ਬਰਫਬਾਰੀ ਹੋ ਸਕਦੀ ਹੈ।


Iqbalkaur

Content Editor

Related News