ਨਵ-ਵਿਆਹੇ ਜੋੜੇ ਦੇ ਕਤਲ ਮਾਮਲੇ ''ਚ ਪੁਲਸ ਹੱਥ ਲੱਗੀ ਸਫਲਤਾ, ਸਕਾ ਭਰਾ ਗ੍ਰਿਫ਼ਤਾਰ

Wednesday, Jun 26, 2024 - 06:29 PM (IST)

ਨਵ-ਵਿਆਹੇ ਜੋੜੇ ਦੇ ਕਤਲ ਮਾਮਲੇ ''ਚ ਪੁਲਸ ਹੱਥ ਲੱਗੀ ਸਫਲਤਾ, ਸਕਾ ਭਰਾ ਗ੍ਰਿਫ਼ਤਾਰ

ਹਿਸਾਰ (ਭਾਸ਼ਾ) - ਹਰਿਆਣਾ 'ਚ ਹੋਏ ਇਕ ਨਵ-ਵਿਆਹੇ ਜੋੜੇ ਦੇ ਕਤਲ ਮਾਮਲੇ 'ਚ ਪੁਲਸ ਨੇ ਔਰਤ ਦੇ ਸਕੇ ਭਰਾ ਅਤੇ ਮਾਮੇ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ। ਉਕਤ ਭਰਾਵਾਂ ਨੇ ਹਿਸਾਰ ਤੋਂ ਕਰੀਬ 26 ਕਿਲੋਮੀਟਰ ਦੂਰ ਹਾਂਸੀ ਕਸਬੇ ਵਿੱਚ ਔਰਤ ਅਤੇ ਉਸਦੇ ਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹਾਂਸੀ ਦੇ ਐੱਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਸੁਲਤਾਨਪੁਰ ਪਿੰਡ ਦਾ ਰਹਿਣ ਵਾਲਾ ਸਚਿਨ ਮ੍ਰਿਤਕ ਔਰਤ ਮੀਨਾ ਦਾ ਛੋਟਾ ਭਰਾ ਹੈ, ਜਦੋਂ ਕਿ ਰਾਹੁਲ ਜੀਂਦ ਜ਼ਿਲ੍ਹੇ ਦੇ ਪਿੰਡ ਦਰਿਆਵਾਲੀ ਦਾ ਰਹਿਣ ਵਾਲਾ ਉਸ ਦੇ ਮਾਮੇ ਦਾ ਮੁੰਡਾ ਹੈ। 

ਇਹ ਵੀ ਪੜ੍ਹੋ - ਜਦੋਂ ਸਪੀਕਰ ਨੇ ਹਰਸਿਮਰਤ ਨੂੰ ਵਿਚਾਲਿਓਂ ਰੋਕ ਕੇ ਪੁੱਛਿਆ 'ਕੀ ਅਸੀਂ ਤੁਹਾਨੂੰ ਪਹਿਲਾਂ ਮੌਕਾ ਨਹੀਂ ਦਿੱਤਾ?

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨਵ-ਵਿਆਹੁਤਾ ਜੋੜੇ ਦੀ ਪਛਾਣ ਮੀਨਾ (24) ਅਤੇ ਤੇਜਵੀਰ (27) ਵਜੋਂ ਹੋਈ ਹੈ, ਜਿਹਨਾਂ ਦਾ ਸੋਮਵਾਰ ਨੂੰ ਹਾਂਸੀ ਦੇ ਲਾਲਾ ਹੁਕਮ ਚੰਦ ਜੈਨ ਪਾਰਕ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਸਚਿਨ (21) ਅਤੇ ਰਾਹੁਲ (22) ਨੂੰ ਘਟਨਾ ਦੇ ਸਬੰਧ 'ਚ ਮੰਗਲਵਾਰ ਨੂੰ ਦਰਿਆਵਾਲੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਮੁਤਾਬਕ ਸੁਲਤਾਨਪੁਰ ਦੀ ਰਹਿਣ ਵਾਲੀ ਮੀਨਾ ਅਤੇ ਪਿੰਡ ਬਡਾਲਾ ਦੇ ਤੇਜਵੀਰ ਦਾ ਅਪ੍ਰੈਲ ਮਹੀਨੇ 'ਚ ਗਾਜ਼ੀਆਬਾਦ ਦੇ ਆਰੀਆ ਸਮਾਜ ਮੰਦਰ 'ਚ ਵਿਆਹ ਹੋਇਆ ਸੀ। 

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦਾ ਪਰਿਵਾਰ ਇਸ ਵਿਆਹ ਦੇ ਖ਼ਿਲਾਫ਼ ਸੀ। ਪੁਲਸ ਸੁਪਰਡੈਂਟ ਅਨੁਸਾਰ ਸਚਿਨ ਨੇ ਮੀਨਾ ਅਤੇ ਤੇਜਵੀਰ ਨੂੰ ਪਾਰਕ 'ਚ ਬੁਲਾਇਆ ਸੀ, ਜਿੱਥੇ ਉਸ ਨੇ ਰਾਹੁਲ ਨਾਲ ਮਿਲ ਕੇ ਦੋਵਾਂ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਤੇਜਵੀਰ ਦੇ ਪਿਤਾ ਦੀ ਸ਼ਿਕਾਇਤ ’ਤੇ 11 ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ। ਪੁਲਸ ਸੁਪਰਡੈਂਟ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੇਕਰ ਕੋਈ ਹੋਰ ਵੀ ਇਸ ਘਟਨਾ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਮੱਥੇ 'ਤੇ ਬਿੰਦੀ, ਬੁੱਲ੍ਹਾਂ 'ਤੇ ਲਿਪਸਟਿਕ...ਏਅਰਪੋਰਟ ਦੇ ਅਧਿਕਾਰੀ ਨੇ ਔਰਤ ਦਾ ਭੇਸ ਧਾਰਨ ਕਰ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News