ਵਿਧਾਇਕ ਬਾਜ਼ੀਗਰ ਦੇ ਮਾਮਲੇ ’ਚ ਹਰਿਆਣਾ ਦੀ ਹੱਦ ’ਤੇ ਪੁਲਸ ਨੇ ਮਾਰਿਆ ਛਾਪਾ

Saturday, Nov 01, 2025 - 08:54 AM (IST)

ਵਿਧਾਇਕ ਬਾਜ਼ੀਗਰ ਦੇ ਮਾਮਲੇ ’ਚ ਹਰਿਆਣਾ ਦੀ ਹੱਦ ’ਤੇ ਪੁਲਸ ਨੇ ਮਾਰਿਆ ਛਾਪਾ

ਕੈਥਲ (ਜੈਪਾਲ) - ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਤੇ ਉਨ੍ਹਾਂ ਦੇ 2 ਪੁੱਤਰਾਂ ਸਮੇਤ 11 ਹੋਰਾਂ ਵਿਰੁੱਧ ਕੈਥਲ ’ਚ ਦਰਜ ਅਗਵਾ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਪੁਲਸ ਨੂੰ ਜਲਦੀ ਹੀ ਇਕ ਵੱਡੀ ਸਫਲਤਾ ਮਿਲਣ ਵਾਲੀ ਹੈ। ਪੁਲਸ ਦਾ ਦਾਅਵਾ ਹੈ ਕਿ ਉਹ ਅਪਰਾਧ ਦੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਬਹੁਤ ਨੇੜੇ ਹੈ। ਸਭ ਨੂੰ ਇਕ ਜਾਂ ਦੋ ਦਿਨਾਂ ’ਚ ਗ੍ਰਿਫ਼ਤਾਰ ਕਰ ਲਿਆ ਜਾਏਗਾ। ਮੁਲਜ਼ਮ ਹਰਿਆਣਾ ਦੀ ਹੱਦ ’ਤੇ ਰਹਿਣ ਵਾਲੇ ਹਨ ਤੇ ਗ੍ਰਿਫ਼ਤਾਰੀ ਦੇ ਡਰੋਂ ਆਪਣੇ ਟਿਕਾਣਿਆਂ ਤੋਂ ਭੱਜ ਰਹੇ ਹਨ।

ਪੜ੍ਹੋ ਇਹ ਵੀ : ਵੱਡੀ ਖ਼ਬਰ: ਅੱਜ ਤੋਂ ਸੜਕਾਂ 'ਤੇ ਨਹੀਂ ਚੱਲਣਗੀਆਂ ਇਹ ਗੱਡੀਆਂ, ਸਖ਼ਤ ਹੋਏ ਨਿਯਮ

ਕੈਥਲ ਸੀ. ਆਈ. ਏ., ਸਪੈਸ਼ਲ ਡਿਟੈਕਟਿਵ ਯੂਨਿਟ ਤੇ ਐਂਟੀ-ਵਹੀਕਲ ਥੈਫਟ ਸਮੇਤ 7 ਵਿਸ਼ੇਸ਼ ਪੁਲਸ ਟੀਮਾਂ ਉਨ੍ਹਾਂ ਦੀ ਭਾਲ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਅਪਰਾਧ ਕਰਨ ਤੋਂ ਬਾਅਦ ਮੁਲਜ਼ਮਾਂ ਦੇ ਆਉਣ ਅਤੇ ਵਾਪਸੀ ਦੇ ਪੂਰੇ ਰਸਤੇ ਦਾ ਪੁਲਸ ਨੇ ਪਤਾ ਲਾ ਲਿਆ ਹੈ। ਮੁਲਜ਼ਮਾਂ ਨੇ ਆਪਣੀ ਗੱਡੀ ਦੀ ਨੰਬਰ ਪਲੇਟ ’ਤੇ ਮਿੱਟੀ ਜਾਂ ਗਰੀਸ ਲਾ ਦਿੱਤੀ ਸੀ, ਜਿਸ ਕਾਰਨ ਨੰਬਰ ਸੀ. ਸੀ. ਟੀ. ਵੀ. ਕੈਮਰਿਆਂ ’ਚ ਨਜ਼ਰ ਨਹੀਂ ਆ ਰਿਹਾ। ਪੁਲਸ ਨੂੰ ਉਮੀਦ ਹੈ ਕਿ ਤਕਨੀਕੀ ਸਬੂਤਾਂ ਤੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਹੋ ਜਾਵੇਗੀ।

ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ

ਜ਼ਖਮੀ ਗੁਰਚਰਨ ਨੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਕੋਲੋਂ ਇਨਸਾਫ਼ ਮੰਗਿਆ
ਜ਼ਖਮੀ ਨੌਜਵਾਨ ਗੁਰਚਰਨ ਇਸ ਸਮੇਂ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਹੈ। ਡਾਕਟਰਾਂ ਨੇ ਉਸ ਦੀ ਲੱਤ ’ਤੇ ਗੰਭੀਰ ਸੱਟਾਂ ਦੀ ਰਿਪੋਰਟ ਦਿੱਤੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਸਥਿਰ ਹੈ। ਗੁਰਚਰਨ ਨੇ ਦੋਸ਼ ਲਾਇਆ ਕਿ ਇਸ ਘਟਨਾ ਪਿੱਛੇ ਵਿਧਾਇਕ ਤੇ ਉਸ ਦੇ ਸਾਥੀ ਸਨ। ਉਸ ਨੇ ਦਾਅਵਾ ਕੀਤਾ ਕਿ ਹਮਲਾ ਇਕ ਯੋਜਨਾਬੱਧ ਸਾਜ਼ਿਸ਼ ਸੀ। ਉਸ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਨਿਰਪੱਖ ਜਾਂਚ ਕਰਵਾਉਣ ਤੇ ਉਸ ਤੇ ਉਸ ਦੇ ਪਰਿਵਾਰ ਲਈ ਸੁਰੱਖਿਆ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਵੀ : ਭਾਰਤ-ਚੀਨ ਸਰਹੱਦ ’ਤੇ ਭਾਰੀ ਬਰਫ਼ਬਾਰੀ, ਤਾਪਮਾਨ ਜ਼ੀਰੋ ਤੋਂ ਹੇਠਾਂ ਡਿੱਗਿਆ

ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ.
ਗੂਹਲਾ ਦੇ ਡੀ. ਐੱਸ. ਪੀ. ਕੁਲਦੀਪ ਬੇਨੀਵਾਲ ਮਾਮਲੇ ਦੀ ਜਾਂਚ ਕਰ ਰਹੀਆਂ ਸਾਰੀਆਂ ਟੀਮਾਂ ਦੀ ਅਗਵਾਈ ਕਰ ਰਹੇ ਹਨ। ਪੁਲਸ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਉਹ ਤਕਨੀਕੀ ਸਬੂਤ ਤੇ ਮਨੁੱਖੀ ਇਨਪੁਟ ਦੋਵਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਮੁਲਜ਼ਮ ਭਾਵੇਂ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 


author

rajwinder kaur

Content Editor

Related News