ਹੋਟਲ 'ਚ AC ਦੀ ਹਵਾ ਖਾਂਦੀ ਰਹੀ ਪੁਲਸ, ਪੈਰਾਂ 'ਚ ਬੇੜੀਆਂ ਨਾਲ ਫ਼ਰਾਰ ਹੋ ਗਿਆ ਅਪਰਾਧੀ

Monday, Nov 04, 2024 - 05:49 AM (IST)

ਹੋਟਲ 'ਚ AC ਦੀ ਹਵਾ ਖਾਂਦੀ ਰਹੀ ਪੁਲਸ, ਪੈਰਾਂ 'ਚ ਬੇੜੀਆਂ ਨਾਲ ਫ਼ਰਾਰ ਹੋ ਗਿਆ ਅਪਰਾਧੀ

ਓਡੀਸ਼ਾ : ਓਡੀਸ਼ਾ ਦੇ ਗਜਪਤੀ ਜ਼ਿਲ੍ਹੇ ਦੇ ਮੋਹਨਾ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਅਪਰਾਧੀ ਪੁਲਸ ਦੀ ਗ੍ਰਿਫ਼ਤ ਤੋਂ ਫ਼ਰਾਰ ਹੋ ਗਿਆ। ਅਪਰਾਧੀ ਦੇ ਪੈਰਾਂ ਵਿਚ ਬੇੜੀਆਂ ਹੋਣ ਦੇ ਬਾਵਜੂਦ ਉਹ ਪੁਲਸ ਦੇ ਚੁੰਗਲ 'ਚੋਂ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਪਰਾਧੀ ਫਰਾਰ ਹੋ ਰਿਹਾ ਸੀ ਤਾਂ ਪੁਲਸ ਟੀਮ ਹੋਟਲ ਦੇ ਕਮਰੇ ਵਿਚ ਏ.ਸੀ. ਦੀ ਹਵਾ ਖਾ ਰਹੀ ਸੀ। 

ਮੌਕਾ ਪਾ ਕੇ ਫ਼ਰਾਰ ਹੋਇਆ ਕੈਦੀ
27 ਅਕਤੂਬਰ ਨੂੰ ਗਜਪਤੀ ਜ਼ਿਲ੍ਹੇ ਦੇ ਰਹਿਣ ਵਾਲੇ ਜੁਆਲ ਸਬਰ ਨੂੰ ਮਹਾਰਾਸ਼ਟਰ ਦੀ ਅਕੋਲਾ ਪੁਲਸ ਨੇ ਗਾਂਜੇ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਜੁਆਲ ਨੂੰ ਗ੍ਰਿਫਤਾਰ ਕਰਕੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਅਕੋਲਾ ਪੁਲਸ ਨੇ ਉਸ ਨੂੰ ਹੋਰ ਪੁੱਛਗਿੱਛ ਲਈ ਰਿਮਾਂਡ 'ਤੇ ਲੈ ਲਿਆ ਅਤੇ ਗਜਪਤੀ ਜ਼ਿਲ੍ਹੇ ਦੇ ਮੋਹਨਾ ਇਲਾਕੇ 'ਚ ਪਹੁੰਚ ਗਈ। ਸਥਾਨਕ ਪੁਲਸ ਨੂੰ ਸੂਚਨਾ ਦਿੱਤੇ ਬਿਨਾਂ ਅਕੋਲਾ ਪੁਲਸ ਰਾਤ 2 ਵਜੇ ਮੋਹਣਾ ਇਲਾਕੇ ਦੇ ਇਕ ਹੋਟਲ 'ਤੇ ਪਹੁੰਚੀ ਸੀ।

ਇਹ ਵੀ ਪੜ੍ਹੋ : WhatsApp ਦੀ ਵੱਡੀ ਕਾਰਵਾਈ, 85 ਲੱਖ ਭਾਰਤੀ ਯੂਜ਼ਰਸ ਦੇ ਅਕਾਊਂਟ ਕੀਤੇ ਬੈਨ

ਜਦੋਂ ਪੁਲਸ ਟੀਮ ਸਵੇਰੇ ਫਰੈੱਸ਼ ਹੋਣ ਵਿਚ ਮਸਰੂਫ਼ ਸੀ, ਉਦੋਂ ਕੈਦੀ ਜੁਆਲ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਜੁਆਲ ਫਰਾਰ ਹੋ ਰਿਹਾ ਸੀ, ਉਦੋਂ ਪੁਲਸ ਟੀਮ ਦੇ ਬਾਕੀ ਮੈਂਬਰ ਦੂਜੇ ਕਮਰੇ ਵਿਚ ਏਸੀ ਦੀ ਹਵਾ ਖਾ ਰਹੇ ਸਨ। ਜੁਆਲ ਦੇ ਪੈਰਾਂ ਵਿਚ ਬੇੜੀਆਂ ਸਨ ਅਤੇ ਉਹ ਅਜੇ ਵੀ ਪੁਲਸ ਦੀ ਪਕੜ ਤੋਂ ਬਹੁਤ ਦੂਰ ਹੈ। ਅਕੋਲਾ ਪੁਲਸ ਅਤੇ ਮੋਹਨਾ ਪੁਲਸ ਹੁਣ ਜੁਆਲ ਦੀ ਭਾਲ ਵਿਚ ਜੁੱਟ ਗਈ ਹੈ। ਇਸ ਲਈ ਪੁਲਸ ਟੀਮ ਇਲਾਕੇ ਦੇ ਕੋਨੇ-ਕੋਨੇ ਦੀ ਤਲਾਸ਼ੀ ਲੈ ਰਹੀ ਹੈ।

ਇਸ ਸਬੰਧੀ ਥਾਣਾ ਮੋਹਨਾ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਮੋਹਨਾ ਥਾਣੇ ਦੇ ਇੰਚਾਰਜ ਇੰਸਪੈਕਟਰ ਬਸੰਤ ਸੇਠੀ ਨੇ ਦੱਸਿਆ, "27 ਅਕਤੂਬਰ ਨੂੰ ਅਕੋਲਾ ਪੁਲਸ ਨੇ ਗਾਂਜੇ ਦੀ ਤਸਕਰੀ ਦੇ ਦੋਸ਼ 'ਚ ਜੁਆਲ ਸਬਰ ਨੂੰ ਗ੍ਰਿਫਤਾਰ ਕੀਤਾ ਸੀ। ਜੁਆਲ ਨੂੰ ਐਡੀਸ਼ਨਲ ਸੈਸ਼ਨ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਅਕੋਲਾ ਪੁਲਸ ਨੇ ਹੋਰ ਪੁੱਛਗਿੱਛ ਲਈ ਉਸ ਦਾ ਰਿਮਾਂਡ ਲੈ ਲਿਆ। 2 ਅਤੇ 3 ਨਵੰਬਰ ਦੀ ਰਾਤ ਨੂੰ ਉਨ੍ਹਾਂ ਦੇ ਇਲਾਕੇ 'ਚ ਪਹੁੰਚਣ 'ਚ ਦੇਰੀ ਹੋਈ ਤਾਂ ਪੁਲਸ ਟੀਮ ਨੇ ਮੋਹਨਾ 'ਚ ਇਕ ਕਮਰਾ ਲੈ ਲਿਆ ਅਤੇ ਉਸੇ ਕਮਰੇ 'ਚ ਰੱਖਿਆ ਗਿਆ ਸੀ।

ਫ਼ਰਾਰ ਅਪਰਾਧੀ ਦੀ ਤਲਾਸ਼ 'ਚ ਜੁਟੀ ਪੁਲਸ
ਸਵੇਰੇ ਕਰੀਬ 8 ਵਜੇ ਜਦੋਂ ਪੁਲਸ ਟੀਮ ਦੇ ਮੈਂਬਰ ਜੁਆਲ ਦੇ ਨਾਲ ਨਹੀਂ ਸਨ ਤਾਂ ਉਸ ਨੇ ਮੌਕਾ ਪਾ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਫਰਾਰ ਹੋ ਗਿਆ। ਜਿਵੇਂ ਹੀ ਅਕੋਲਾ ਪੁਲਸ ਨੇ ਸਾਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ ਤਾਂ ਅਸੀਂ ਤੁਰੰਤ ਮੌਕੇ 'ਤੇ ਪਹੁੰਚ ਗਏ। ਅਕੋਲਾ ਪੁਲਸ ਅਤੇ ਮੋਹਨਾ ਪੁਲਸ ਮਿਲ ਕੇ ਫਰਾਰ ਅਪਰਾਧੀ ਦੀ ਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News