ਡਿਊਟੀ ਛੱਡ ਸਟੇਜ ''ਤੇ ਚੜ੍ਹੇ ਸਬ ਇੰਸਪੈਕਟਰ, ਡਾਂਸਰ ਨਾਲ ਨੱਚਦੇ ਹੋਏ ਲਗਾਏ ਠੁੱਮਕੇ, SSP ਨੇ ਕਰ ''ਤਾਂ...
Thursday, Sep 04, 2025 - 01:39 PM (IST)

ਛਪਰਾ : ਬਿਹਾਰ ਦੇ ਸਰਨ ਜ਼ਿਲ੍ਹੇ ਦੇ ਮਸ਼ਰਕ ਥਾਣਾ ਖੇਤਰ ਦੀ ਇਕ ਅਜਿਹੀ ਵੀਡੀਓ ਵਾਇਰਲ ਹੋਈ, ਜਿਸ ਦੀ ਚਾਰੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ। ਇਸ ਵੀਡੀਓ ਵਿਚ ਥਾਣਾ ਖੇਤਰ ਵਿੱਚ ਤਾਇਨਾਤ ਇੱਕ ਪੁਲਸ ਅਧਿਕਾਰੀ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਅਤੇ ਇਕ ਪ੍ਰੋਗਰਾਮ ਵਿਚ ਡਾਂਸਰ ਨਾਲ ਡਾਂਸ ਕਰਨ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ ਵਿਚ ਸਬ ਇੰਸਪੈਕਟਰ ਹੱਥ ਵਿਚ ਰੁਮਾਲ ਲੈ ਕੇ ਖ਼ੁਸ਼ੀ ਵਿਚ ਨੱਚਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਇਸ ਮਾਮਲੇ ਦੇ ਸਬੰਧ ਵਿਚ ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਨੰਦ ਕਿਸ਼ੋਰ ਸਿੰਘ ਦੀ ਡਿਊਟੀ ਡੁਮਰਾਸਨ ਦੇ ਮਹਾਵੀਰੀ ਝੰਡਾ ਮੇਲੇ ਵਿੱਚ ਲਗਾਈ ਗਈ ਸੀ। ਜਿੱਥੇ ਇੱਕ ਸਟੇਜ 'ਤੇ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਸੀ। ਇਸ ਪ੍ਰੋਗਰਾਮ ਦੌਰਾਨ ਸਬ ਇੰਸਪੈਕਟਰ ਨੰਦ ਕਿਸ਼ੋਰ ਸਿੰਘ ਅਚਾਨਕ ਸਟੇਜ 'ਤੇ ਚੜ੍ਹ ਗਏ ਅਤੇ ਡਾਂਸਰ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਸਬ ਇੰਸਪੈਕਟਰ ਨੂੰ ਡਾਂਸਰ ਨਾਲ ਨੱਚਦੇ ਹੋਏ ਦੇਖ ਕਈ ਲੋਕ ਹੈਰਾਨ ਹੋ ਗਏ ਅਤੇ ਉਹਨਾਂ ਨੇ ਇਸ ਦੀ ਵੀਡੀਓ ਬਣਾ ਲਈ।
ਇਹ ਵੀ ਪੜ੍ਹੋ : ਅੱਜ ਬੰਦ ਦੀ ਕਾਲ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਬੈਂਕ ਖੁੱਲ੍ਹਣਗੇ ਜਾਂ ਨਹੀਂ...
ਸੂਤਰਾਂ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਸਬ ਇੰਸਪੈਕਟਰ ਦੀ ਡਾਂਸਰ ਨਾਲ ਨੱਚਦੇ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਇਹ ਚਰਚਾ ਦਾ ਵਿਸ਼ਾ ਬਣ ਗਈ। ਇਸ ਦੀ ਜਾਣਕਾਰੀ ਸਾਰਨ ਦੇ ਪੁਲਸ ਸੁਪਰਡੈਂਟ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਜਾਂਚ ਕਮੇਟੀ ਤਿਆਰ ਕੀਤੀ। ਉਕਤ ਵੀਡੀਓ ਦੀ ਸਚਾਈ ਸਾਹਮਣੇ ਆਉਣ ਤੋਂ ਬਾਅਦ ਪੁਲਸ ਸੁਪਰਡੈਂਟ ਨੇ ਪੁਲਸ ਸਬ-ਇੰਸਪੈਕਟਰ ਨੰਦ ਕਿਸ਼ੋਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਤਿੰਨ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ।
ਇਹ ਵੀ ਪੜ੍ਹੋ : ਅਗਲੇ 3 ਘੰਟੇ ਖ਼ਤਰਨਾਕ! 9 ਸੂਬਿਆਂ 'ਚ ਭਾਰੀ ਮੀਂਹ, IMD ਵਲੋਂ Heavy Rain ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।