ਹਰਿਆਣਾ:ਮਾਮਲੇ ''ਚ ਮਦਦ ਦੇ ਬਹਾਨੇ ਕੀਤਾ ਜਬਰ ਜ਼ਨਾਹ, ਦੋਸ਼ੀ ਇੰਸਪੈਕਟਰ ਗ੍ਰਿਫਤਾਰ

Sunday, Aug 11, 2019 - 11:45 AM (IST)

ਹਰਿਆਣਾ:ਮਾਮਲੇ ''ਚ ਮਦਦ ਦੇ ਬਹਾਨੇ ਕੀਤਾ ਜਬਰ ਜ਼ਨਾਹ, ਦੋਸ਼ੀ ਇੰਸਪੈਕਟਰ ਗ੍ਰਿਫਤਾਰ

ਚੰਡੀਗੜ੍ਹ—ਹਰਿਆਣਾ ਦੇ ਜੀਂਦ 'ਚ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪੁਲਸ ਇੰਸਪੈਕਟਰ 'ਤੇ ਔਰਤ ਵੱਲੋਂ ਜਬਰ ਜ਼ਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹਰਿਆਣਾ ਪੁਲਸ ਨੇ ਮਾਮਲਾ ਦਰਜ ਕਰਕੇ ਤਰੁੰਤ ਕਾਰਵਾਈ ਕਰਦੇ ਹੋਏ ਦੋਸ਼ੀ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀ. ਐੱਸ. ਪੀ. ਪੁਸ਼ਪਾ ਨੇ ਦੱਸਿਆ ਹੈ ਕਿ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਅਤੇ ਪੀੜਤਾ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਫਿਲਹਾਲ ਪੁਲਸ ਮਾਮਲੇ 'ਚ ਜਾਂਚ 'ਚ ਜੁੱਟੀ ਹੋਈ ਹੈ।

PunjabKesari

ਜ਼ਿਕਰਯੋਗ ਹੈ ਕਿ ਉਚਾਨਾ ਥਾਣਾ ਖੇਤਰ 'ਚ ਰਹਿਣ ਵਾਲੀ 25 ਸਾਲਾਂ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਗੁਰੂਗ੍ਰਾਮ ਦੀ ਕੰਪਨੀ 'ਚ ਕੰਮ ਕਰਦੀ ਹੈ। ਉਸ ਦਾ ਪਤੀ ਨਾਲ ਵਿਵਾਦ ਚੱਲ ਰਿਹਾ ਹੈ। ਲਗਭਗ 3 ਮਹੀਨੇ ਪਹਿਲਾਂ ਇੰਸਪੈਕਟਰ ਦਲਬੀਰ ਨਾਲ ਉਸ ਦਾ ਸੰਪਰਕ ਹੋਇਆ ਸੀ। ਵਿਵਾਦ 'ਚ ਸਹਾਇਤਾ ਦਾ ਝਾਂਸਾ ਦੇ ਕੇ ਦੋਸ਼ੀ ਇੰਸਪੈਕਟਰ ਨੇ ਉਸ ਨਾਲ ਜਬਰ ਜ਼ਨਾਹ ਕੀਤਾ। ਇਸ ਤੋਂ ਇਲਾਵਾ ਉਸ ਦੀ ਵੀਡੀਓ ਵੀ ਬਣਾ ਲਈ। ਪੀੜਤਾ ਨੇ ਦੱਸਿਆ ਹੈ ਕਿ ਦੋਸ਼ੀ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ ਜ਼ਨਾਹ ਕੀਤਾ।


author

Iqbalkaur

Content Editor

Related News