ਚੱਲਦੀ ਕਾਰ ਦੀ ਛੱਤ ''ਤੇ ਬੈਠ ਕੇ ਬਣਾ ਰਿਹਾ ਸੀ ਰੀਲ, ਪੁਲਸ ਨੇ ਲਗਾ ਦਿੱਤਾ ਜੁਰਮਾਨਾ
Friday, Aug 09, 2024 - 10:38 AM (IST)
ਨੋਇਡਾ (ਭਾਸ਼ਾ)- ਨੋਇਡਾ 'ਚ ਕਾਰ ਦੀ ਛੱਤ 'ਤੇ ਬੈਠ ਕੇ 'ਰੀਲ' ਬਣਾਉਣ ਦੇ ਮਾਮਲੇ 'ਚ ਆਵਾਜਾਈ ਪੁਲਸ ਨੇ ਵਾਹਨ ਮਾਲਕ 'ਤੇ 28,500 ਰੁਪਏ ਜੁਰਮਾਨਾ ਲਗਾਇਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਵਾਇਰਲ ਹੋਏ 12 ਸਕਿੰਟ ਦੇ ਵੀਡੀਓ 'ਚ ਸਫੈਦ ਕਮੀਜ਼ ਪਹਿਨੇ ਇਕ ਨੌਜਵਾਨ ਕਦੇ ਚੱਲਦੀ ਕਾਰ ਦੀ ਛੱਤ 'ਤੇ ਤਾਂ ਕਦੇ ਬੋਨਟ 'ਤੇ ਬੈਠਾ ਦਿੱਸ ਰਿਹਾ ਹੈ।
ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲੋਕਾਂ ਨੇ ਕਾਰਵਾਈ ਦੀ ਮੰਗ ਦੇ ਨਾਲ ਪੁਲਸ ਦੀ ਆਲੋਚਨਾ ਕੀਤੀ। ਪੁਲਸ ਡਿਪਟੀ ਕਮਿਸ਼ਨਰ ਗੌਤਮਬੁੱਧ ਨਗਰ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਵਾਹਨ ਦੇ ਰਜਿਸਟਰੇਸ਼ਨ ਨੰਬਰ ਦੇ ਆਧਾਰ 'ਤੇ ਉਸ ਦੇ ਮਾਲਕ ਦੇ ਨਾਂ 'ਤੇ 28,500 ਰੁਪਏ ਦਾ ਈ-ਚਲਾਨ ਜਾਰੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8