ਆਟੋ ’ਤੇ ‘ਆਈ ਲਵ ਕੇਜਰੀਵਾਲ’ ਲਿਖਣ ’ਤੇ 10,000 ਰੁਪਏ ਦਾ ਚਲਾਨ, ਅਦਾਲਤ ’ਚ ਪੁੱਜਾ ਮਾਮਲਾ

01/28/2020 10:47:43 PM

ਨਵੀਂ ਦਿੱਲੀ – ਇਕ ਆਟੋ ਰਿਕਸ਼ਾ ’ਤੇ ‘ਆਈ ਲਵ ਕੇਜਰੀਵਾਲ’ ਲਿਖਿਆ ਹੋਣ ’ਤੇ ਡਰਾਈਵਰ ਨੂੰ 10,000 ਰੁਪਏ ਦਾ ਚਲਾਨ ਫੜਾ ਦਿੱਤਾ ਗਿਆ। ਡਰਾਈਵਰ ਨੇ ਪੁਲਸ ਦੀ ਇਸ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਿਦੱਤੀ। ਮੰਗਲਵਾਰ ਹਾਈ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ‘ਆਪ’ ਸਰਕਾਰ, ਪੁਲਸ ਅਤੇ ਚੋਣ ਕਮਿਸ਼ਨ ਕੋਲੋਂ ਜਵਾਬ ਮੰਗਿਆ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਕਾਰਵਾਈ ਸਿਆਸੀ ਮੰਦਭਾਵਨਾ ਤੋਂ ਪ੍ਰੇਰਿਤ ਹੈ।

ਦਿੱਲੀ ਸਰਕਾਰ ਦੇ ਵਕੀਲ ਅਤੇ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ 10,000 ਰੁਪਏ ਦਾ ਚਲਾਨ ਕਿਉਂ ਕੱਟਿਆ ਗਿਆ, ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਮਾਂ ਚਾਹੀਦਾ ਹੈ। ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਸ਼ਾਇਦ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਾਰਣ ਇਹ ਕਾਰਵਾਈ ਕੀਤੀ ਗਈ ਹੋਵੇਗੀ ਕਿਉਂਕਿ ਇਸ ਦੌਰਾਨ ਸਿਆਸੀ ਵਿਗਿਆਪਨਾਂ ’ਤੇ ਪਾਬੰਦੀ ਹੁੰਦੀ ਹੈ।

ਆਟੋ ਚਾਲਕ ਦੇ ਵਕੀਲ ਨੇ ਚੋਣ ਕਮਿਸ਼ਨ ਦੀ ਦਲੀਲ ਦਾ ਿਵਰੋਧ ਕਰਦਿਆਂ ਕਿਹਾ ਕਿ ਪਹਿਲੀ ਵਾਰ ਅਜਿਹਾ ਸਿਆਸੀ ਇਸ਼ਤਿਹਾਰ ਨਹੀਂ ਲੱਗਾ ਹੈ। ਜੇ ਹੈ ਵੀ ਤਾਂ ਵੀ ਇਸ ’ਤੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ ਕਿਉਂਕਿ ਇਹ ਪਟੀਸ਼ਨਕਰਤਾ ਦੇ ਖਰਚੇ ’ਤੇ ਹੈ, ਨਾ ਕਿ ਕਿਸੇ ਸਿਆਸੀ ਪਾਰਟੀ ਦੇ ਖਰਚੇ ’ਤੇ।

ਪੁਲਸ ਰਾਹੀਂ ਤੰਗ ਕਰ ਰਹੀ ਹੈ ਭਾਜਪਾ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧੀ ਟਵੀਟ ਕਰ ਕੇ ਕਿਹਾ,‘‘ਭਾਜਪਾ ਆਪਣੀ ਪੁਲਸ ਰਾਹੀਂ ਗਰੀਬ ਆਟੋ ਵਾਲਿਆਂ ਦੇ ਝੂਠੇ ਚਲਾਨ ਕਰਵਾ ਰਹੀ ਹੈ। ਉਨ੍ਹਾਂ ਦਾ ਕਸੂਰ ਿਸਰਫ ਇਹੀ ਹੈ ਕਿ ਉਨ੍ਹਾਂ ਆਪਣੇ ਆਟੋ ’ਤੇ ‘ਆਈ ਲਵ ਕੇਜਰੀਵਾਲ’ ਲਿਖਿਆ ਹੈ। ਗਰੀਬਾਂ ਵਿਰੁੱਧ ਅਜਿਹੀ ਮੰਦਭਾਵਨਾ ਠੀਕ ਨਹੀਂ ਹੈ। ਮੇਰੀ ਭਾਜਪਾ ਨੂੰ ਅਪੀਲ ਹੈ ਕਿ ਗਰੀਬਾਂ ਕੋਲੋਂ ਬਦਲਿਆ ਲੈਣਾ ਬੰਦ ਕੀਤਾ ਜਾਏ।’’


Inder Prajapati

Content Editor

Related News