ਜੰਮੂ ਕਸ਼ਮੀਰ ਦੇ ਪੁਲਵਾਮਾ ''ਚ ਅੱਤਵਾਦੀ ਹਮਲੇ ''ਚ ਪੁਲਸ ਕਾਂਸਟੇਬਲ ਸ਼ਹੀਦ

Friday, May 13, 2022 - 01:22 PM (IST)

ਜੰਮੂ ਕਸ਼ਮੀਰ ਦੇ ਪੁਲਵਾਮਾ ''ਚ ਅੱਤਵਾਦੀ ਹਮਲੇ ''ਚ ਪੁਲਸ ਕਾਂਸਟੇਬਲ ਸ਼ਹੀਦ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਅੱਤਵਾਦੀ ਹਮਲੇ 'ਚ ਇਕ ਪੁਲਸ ਕਾਂਸਟੇਬਲ ਸ਼ਹੀਦ ਹੋ ਗਿਆ। ਕਸ਼ਮੀਰ ਘਾਟੀ 'ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਕਤਲ ਹੈ। ਪੁਲਸ ਨੇ ਦੱਸਿਆ ਕਿ ਗੁਦੂਰਾ ਪੁਲਵਾਮਾ 'ਚ ਇਕ ਅੱਤਵਾਦੀ ਨੇ ਨਿਹੱਥੇ ਪੁਲਸ ਕਰਮੀ ਰਿਆਜ਼ ਅਹਿਮਦ ਠੋਕਰ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਸ ਦੇ ਇਕ ਟਵੀਟ 'ਚ ਕਿਹਾ,''ਇਕ ਅੱਤਵਾਦੀ ਨੇ ਪੁਲਸ ਕਾਂਸਟੇਬਲ ਰਿਆਜ਼ ਅਹਿਮਦ ਠੋਕਰ 'ਤੇ ਉਨ੍ਹਾਂ ਦੇ ਗੁਦੂਰਾ, ਪੁਲਵਾਮਾ ਸਥਿਤ ਘਰ ਗੋਲੀਬਾਰੀ ਕੀਤੀ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।'' ਪੁਲਸ ਨੇ ਬਾਅਦ 'ਚ ਇਕ ਹੋਰ ਟਵੀਟ 'ਚ ਕਿਹਾ,''ਜ਼ਖ਼ਮੀ ਪੁਲਸ ਕਾਂਸਟੇਬਲ ਨੇ ਹਸਪਤਾਲ 'ਚ ਇਲਾਜ ਦੌਰਾਨ ਸ਼ਹੀਦ ਹੋ ਗਏ। ਅਸੀਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਇਸ ਮੁਸ਼ਕਲ ਸਮੇਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ।''

ਇਹ ਵੀ ਪੜ੍ਹੋ : ਘਰ 'ਚ ਪਰਿਵਾਰ ਵਾਲਿਆਂ ਨੂੰ ਸੁਪਾਰੀ ਖਾਂਦੇ ਦੇਖ 5 ਸਾਲ ਦੀ ਬੱਚੀ ਵੀ ਹੋਈ 'ਨਸ਼ੇ ਦੀ ਆਦੀ', ਹੋਇਆ ਕੈਂਸਰ

ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੇ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਇਹ ਗੋਲੀਬਾਰੀ ਕਸ਼ਮੀਰੀ ਪੰਡਿਤ ਰਾਹੁਲ ਭਟ ਦੀ ਬੜਗਾਮ 'ਚ ਉਨ੍ਹਾਂ ਦੇ ਦਫ਼ਤਰ 'ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਇਕ ਦਿਨ ਬਾਅਦ ਹੋਈ ਸੀ। ਕਸ਼ਮੀਰੀ ਪੰਡਿਤਾਂ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਘਾਟੀ ਦੇ ਕਈ ਹਿੱਸਿਆਂ 'ਚ ਇਸ ਕਤਲ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰੇ ਵੀ ਲਗਾਏ। ਭਟ ਦੇ ਕਤਲ ਨਾਲ ਕਸ਼ਮੀਰੀ ਪੰਡਿਤਾਂ, ਖ਼ਾਸ ਕਰ ਕੇ ਪ੍ਰਧਾਨ ਮੰਤਰੀ ਮੁੜ ਵਸੇਬਾ ਪੈਕੇਜ ਦੇ ਅਧੀਨ ਇੱਥੇ ਕੰਮ ਕਰਨ ਵਾਲੇ ਲੋਕਾਂ 'ਚ ਡਰ ਪੈਦਾ ਹੋ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News