ਇਤਰਾਜ਼ਯੋਗ ਭਾਸ਼ਣ ਨੂੰ ਲੈ ਕੇ ਪ੍ਰਗਿਆ ਠਾਕੁਰ ਖਿਲਾਫ ਪੁਲਸ ’ਚ ਸ਼ਿਕਾਇਤ

Wednesday, Dec 28, 2022 - 11:50 AM (IST)

ਇਤਰਾਜ਼ਯੋਗ ਭਾਸ਼ਣ ਨੂੰ ਲੈ ਕੇ ਪ੍ਰਗਿਆ ਠਾਕੁਰ ਖਿਲਾਫ ਪੁਲਸ ’ਚ ਸ਼ਿਕਾਇਤ

ਬੇਂਗਲੁਰੂ- ਸਿਆਸੀ ਵਿਸ਼ਲੇਸ਼ਕ ਤਹਿਸੀਨ ਪੂਨਾਵਾਲਾ ਨੇ ਮੱਧ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਖਿਲਾਫ ਸ਼ਿਵਮੋਗਾ ’ਚ ਦਿੱਤੇ ਗਏ ਕਥਿਤ ਇਤਰਾਜ਼ਯੋਗ ਭਾਸ਼ਣ ਨੂੰ ਲੈ ਕੇ ਪੁਲਸ ਸੁਪਰਡੈਂਟ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਹੈ। ਪੂਨਾਵਾਲਾ ਨੇ ਸ਼ਿਵਮੋਗਾ ਪੁਲਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153-ਏ, 153-ਬੀ, 268, 295-ਏ, 298, 504, 508 ਦੇ ਤਹਿਤ ਐੱਫ. ਆਈ. ਆਰ. ਦਰਜ ਕਰਨ ਦੀ ਵੀ ਬੇਨਤੀ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ’ਚ ਕਿਹਾ, ਮੈਂ ਹੁਣੇ ਹੀ ਸ਼ਿਵਮੋਗਾ ਪੁਲਸ ਸੁਪਰਡੈਂਟ ਜੀਕੇ ਮਿਥੁਨ ਕੁਮਾਰ ਨਾਲ ਫ਼ੋਨ ’ਤੇ ਗੱਲਬਾਤ ਕੀਤੀ।

ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਮੇਰੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸੰਸਦ ਮੈਂਬਰ ਪ੍ਰਗਿਆ ਠਾਕੁਰ ਖਿਲਾਫ ਕਾਰਵਾਈ ਕਰਨਗੇ। ਮੈਂ ਉਨ੍ਹਾਂ ਨੂੰ ਦੱਸਿਆ ਹੈ ਕਿ ਮੇਰੀ ਸ਼ਿਕਾਇਤ ਉਨ੍ਹਾਂ ਦੇ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ।

ਪੂਨਾਵਾਲਾ ਨੇ ਦੋਸ਼ ਲਾਇਆ ਕਿ ਸ੍ਰੀਮਤੀ ਪ੍ਰਗਿਆ ਠਾਕੁਰ ਮਾਲੇਗਾਓਂ ਧਮਾਕੇ ਮਾਮਲੇ ’ਚ ਜ਼ਮਾਨਤ ’ਤੇ ਰਿਹਾ ਹੈ ਅਤੇ ਮੈਡੀਕਲ ਆਧਾਰ ’ਤੇ ਇਕ ਅੱਤਵਾਦੀ ਮਾਮਲੇ ’ਚ ਆਪਣੀ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕੀਤਾ ਹੈ। ਉਨ੍ਹਾਂ ਦੇ ਕੱਲ ਦੇ ਭਾਸ਼ਣ ਦੇ ਸੰਦਰਭ ’ਚ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਪ੍ਰਗਿਆ ਠਾਕੁਰ ਨੇ ਸੋਮਵਾਰ ਨੂੰ ਸ਼ਿਵਮੋਗਾ ’ਚ ਹਿੰਦੂ ਜਾਗਰਣ ਵੇਦੀਕੇ ਦੇ ਦੱਖਣੀ ਖੇਤਰ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਹਿੰਦੂਆਂ ਨੂੰ ਸੱਦਾ ਦਿੱਤਾ ਕਿ ਜੋ ਲੋਕ ਲਵ ਜੇਹਾਦ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦਿਓ ਅਤੇ ਆਪਣੇ ਬਚਾਅ ਲਈ ਪ੍ਰਬੰਧ ਰੱਖਣ।


author

Rakesh

Content Editor

Related News