ਤਲਵਾਰ ਨਾਲ ਜਨਮਦਿਨ ਮੌਕੇ ਕੇਕ ਕੱਟਣ ਵਾਲੇ ਨੂੰ ਪੁਲਸ ਨੇ ਲਿਆ ਹਿਰਾਸਤ ''ਚ

Sunday, Jun 21, 2020 - 10:01 PM (IST)

ਤਲਵਾਰ ਨਾਲ ਜਨਮਦਿਨ ਮੌਕੇ ਕੇਕ ਕੱਟਣ ਵਾਲੇ ਨੂੰ ਪੁਲਸ ਨੇ ਲਿਆ ਹਿਰਾਸਤ ''ਚ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਹਾਲ ਹੀ 'ਚ ਤਲਵਾਰ ਨਾਲ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਉਣ ਵਾਲਾ 27 ਸਾਲਾ ਇਕ ਵਿਅਕਤੀ ਨੂੰ ਹਥਿਆਰ ਕਾਨੂੰਨ ਤਹਿਤ ਹਿਰਾਸਤ 'ਚ ਲਿਆ ਗਿਆ ਹੈ ਤੇ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਤਰ੍ਹਾਂ ਅਪਰਾਧ ਕਰਨ ਦੀ ਸਾਜਸ਼ ਰਚ ਰਿਹਾ ਸੀ। 

ਐਜਨੀ ਥਾਣੇ ਦੇ ਇਕ ਅਧਿਕਾਰੀ ਨੇ ਇਸ ਵਿਅਕਤੀ ਦੀ ਪਛਾਣ ਰਹਾਤੇ ਨਗਰ ਦੇ ਨਿਵਾਸੀ ਅਮਨ ਵਕੀਲ ਉਫਾਦੇ ਦੇ ਰੂਪ 'ਚ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਉਸ ਨੇ ਤਲਵਾਰ ਨਾਲ ਕੇਕ ਕੱਟਿਆ। ਅਸੀਂ ਉਸ ਨੂੰ ਹਿਰਾਸਤ 'ਚ ਲੈ ਲਿਆ ਕਿਉਂਕਿ ਉਸ ਨੇ ਤਲਵਾਰ ਨਾਲ ਕੇਕ ਕੱਟਿਆ। ਅਸੀਂ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ ਕਿਉਂਕਿ ਉਹ ਤਲਵਾਰ ਨਾਲ ਅਪਰਾਧ ਕਰਨ ਦੀ ਸਾਜਸ਼ ਰਚ ਰਿਹਾ ਸੀ। ਉਸ 'ਤੇ ਹਥਿਆਰ ਕਾਨੂੰਨ ਅਤੇ ਮਹਾਰਾਸ਼ਟਰ ਪੁਲਸ ਕਾਨੂੰਨ ਤਹਿਤ ਦੋਸ਼ ਲਗਾਇਆ ਗਿਆ ਹੈ। 


author

Sanjeev

Content Editor

Related News